ETV Bharat / city

ਲੌਕਡਾਊਨ ਨੇ ਪੰਜਾਬ ’ਚ ਇੰਨੇ ਲੋਕਾਂ ਦਾ ਖੋਹਿਆ ਰੁਜ਼ਗਾਰ

author img

By

Published : May 13, 2021, 3:38 PM IST

ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੁੱਲ 17000 ਹਜ਼ਾਰ ਰੈਸਟੋਰੈਂਟਾਂ, ਬਾਰਾਂ ਅਤੇ ਹੋਟਲ ਉਦਯੋਗਾਂ ਵਿੱਚ ਬੰਦ ਹੋਣ ਕਾਰਨ 70 ਫੀਸਦ ਲੋਕ ਬੇਰੁਜ਼ਗਾਰ ਹੋ ਗਏ ਹਨ। ਸਰਕਾਰ ਨੇ ਰੈਸਟੋਰੈਂਟਾਂ ਨੂੰ ਹੋਮ ਡਿਲਿਵਰੀ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਫੇਰ ਵੀ ਇਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਹਨ। ਸੂਬੇ ’ਚ ਫੈਕਟਰੀਆਂ ਬੰਦ ਹੋਣ ਨਾਲ ਤਕਰੀਬਨ 5 ਲੱਖ ਲੋਕਾਂ ਦੇ ਰੁਜ਼ਗਾਰ ’ਤੇ ਪ੍ਰਭਾਵ ਪਿਆ ਹੈ।

ਲੌਕਡਾਊਨ ਨੇ ਪੰਜਾਬ ’ਚ ਇੰਨੇ ਲੋਕਾਂ ਦਾ ਖੋਹਿਆ ਰੁਜ਼ਗਾਰ
ਲੌਕਡਾਊਨ ਨੇ ਪੰਜਾਬ ’ਚ ਇੰਨੇ ਲੋਕਾਂ ਦਾ ਖੋਹਿਆ ਰੁਜ਼ਗਾਰ

ਚੰਡੀਗੜ੍ਹ: ਮਾਰਚ 2020 ਤੋਂ ਭਾਰਤ ’ਚ ਕੋਰੋਨਾ ਦੀ ਐਂਟਰੀ ਹੋ ਗਈ ਸੀ ਜਿਸ ਤੋਂ ਬਾਅਦ ਲੌਕਡਾਊਨ ਕਾਰਨ ਹਾਲਾਤ ਕੁਝ ਸਥਿਤ ਹੋਏ ਤਾਂ ਮਾਰਚ 2021 ਦੇ ਸ਼ੁਰੂ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇਸ਼ ਭਰ ’ਚ ਫੈਲ ਗਈ ਤੇ ਇਹ ਤੇਜ਼ੀ ਨਾਲ ਫੈਲਦੀ ਹੈ ਜਾ ਰਹੀ ਹੈ। ਉਥੇ ਹੀ ਸਰਕਾਰਾਂ ਨੇ ਇਸ ਨੂੰ ਰੋਕਣ ਲਈ ਸਖ਼ਤੀ ਵੀ ਕੀਤੀ ਹੋਈ ਹੈ ਤੇ ਕਈ ਥਾਈਂ ਮੁੜ ਲੌਕਡਾਊਨ ਲਗਾ ਦਿੱਤਾ ਗਿਆ ਹੈ। ਉਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਵੀ ਕੋਰੋਨਾ ਕਾਰਨ ਲੱਗੇ ਲੌਕਡਾਊਨ ਨੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ।

ਇਹ ਵੀ ਪੜੋ: ਅਸਮਾਨ ਛੂ ਰਹੇ ਫਲਾਂ ਦੇ ਭਾਅ ਨੇ ਆਮ ਲੋਕਾਂ ਦੀ ਜੇਬ ਨੂੰ ਲਾਏ ਤਾਲੇ

ਪੰਜਾਬ ’ਚ ਕੁੱਲ 3 ਲੱਖ ਮਨਰੇਗਾ ਵਰਕਰ ਕੰਮ ਕਰਦੇ ਹਨ ਅਤੇ ਤਾਲਾਬੰਦੀ ਵਿੱਚ ਵੀ ਨਿਰੰਤਰ ਕੰਮ ਚੱਲ ਰਿਹਾ ਹੈ। ਸੂਬੇ ’ਚ 2.86 ਲੱਖ ਉਸਾਰੀ ਕਾਮੇ ਰਜਿਸਟਰਡ ਹਨ, ਜਿਨ੍ਹਾਂ ਵਿਚੋਂ ਹੁਣ 50 ਫੀਸਦ ਕੰਮ ਕਰ ਰਹੇ ਹਨ, ਹਾਲਾਂਕਿ ਸਰਕਾਰ ਨੇ ਹਰ ਕਾਮੇ ਨੂੰ 6000 ਰੁਪਏ ਦੇਣ ਦਾ ਐਲਾਨ ਕੀਤਾ ਸੀ ਜਿਸ ਲਈ 171.60 ਕਰੋੜ ਰੁਪਏ ਰੱਖੇ ਗਏ ਸਨ। ਪੰਜਾਬ ਵਿੱਚ ਸੈਰ ਸਪਾਟਾ ਅਤੇ ਸੱਭਿਅਤਾ ਨੂੰ ਉਤਸ਼ਾਹਤ ਕਰਨ ਲਈ ਸਾਲ 2018 ਵਿੱਚ ਇੱਕ ਨੀਤੀ ਬਣਾਈ ਗਈ ਸੀ, ਇਸ ਲਈ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੁੱਲ 17000 ਹਜ਼ਾਰ ਰੈਸਟੋਰੈਂਟਾਂ, ਬਾਰਾਂ ਅਤੇ ਹੋਟਲ ਉਦਯੋਗਾਂ ਵਿੱਚ ਬੰਦ ਹੋਣ ਕਾਰਨ 70 ਫੀਸਦ ਲੋਕ ਬੇਰੁਜ਼ਗਾਰ ਹੋ ਗਏ ਹਨ। ਸਰਕਾਰ ਨੇ ਰੈਸਟੋਰੈਂਟਾਂ ਨੂੰ ਹੋਮ ਡਿਲਿਵਰੀ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਫੇਰ ਵੀ ਇਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਹਨ। ਉਥੇ ਹੀ ਇੱਕ ਸਰਵੇਖਣ ਅਨੁਸਾਰ ਅਪ੍ਰੈਲ ਤੱਕ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਅੰਕੜਾ 5.3 ਫੀਸਦ ਸੀ, ਤੇ ਹੁਣ ਕੋਰੋਨਾ ਮਹਾਂਮਾਰੀ ਦੀ ਦੂਜੇ ਤੇ ਤੀਜੀ ਵੇਵ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਪੰਜਾਬ ਵਿੱਚ 2.59 ਲੱਖ ਤੋਂ ਵੱਧ ਐਮਐਸਐਮਈ ਅਤੇ ਵੱਡੇ ਉਦਯੋਗ ਕੰਮ ਕਰ ਰਹੇ ਹਨ, ਜਿਸ ਵਿੱਚ ਲਗਭਗ 50 ਲੱਖ ਲੋਕ ਕੰਮ ਕਰਦੇ ਹਨ, ਜੇਕਰ ਬੇਰੁਜ਼ਗਾਰੀ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਤਾਲਾਬੰਦੀ ਕਾਰਨ ਅੱਜ ਦੇ ਸਮੇਂ ਵਿੱਚ ਬੇਰੁਜ਼ਗਾਰੀ 15 ਤੋਂ 17 ਫੀਸਦ ਦੇ ਆਸ ਪਾਸ ਹੋ ਗਈ ਹੈ। ਹੁਣ 87 ਫੀਸਦ ਯੂਨਿਟ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ ਜਦੋਂ ਕਿ 13 ਫੀਸਦ ਯੂਨਿਟਾਂ ਨੇ ਲੌਕਡਾਊਨ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ। ਪੰਜਾਬ ਭਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਫੈਕਟਰੀਆਂ ਬੰਦ ਹੋਣ ਨਾਲ ਤਕਰੀਬਨ 5 ਲੱਖ ਲੋਕਾਂ ਦੇ ਰੁਜ਼ਗਾਰ ’ਤੇ ਪ੍ਰਭਾਵ ਪਿਆ ਹੈ।

ਇਹ ਵੀ ਪੜੋ: ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨੇ ਆਪਸ ’ਚ ਕੀਤੀ ਇਹ ਚਰਚਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.