ETV Bharat / city

2024 ਲਈ ਭਾਜਪਾ ਦਾ ਸਿੱਖ ਕਾਰਡ: ਭਾਜਪਾ ਦੇ ਸੰਸਦੀ ਬੋਰਡ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਥਾਂ

author img

By

Published : Aug 17, 2022, 3:35 PM IST

ਭਾਜਪਾ ਦੇ ਸੰਸਦੀ ਬੋਰਡ ਚ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਥਾਂ
ਭਾਜਪਾ ਦੇ ਸੰਸਦੀ ਬੋਰਡ ਚ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਥਾਂ

ਭਾਜਪਾ ਵੱਲੋਂ ਆਪਣੇ ਨਵੇਂ ਸੰਸਦੀ ਬੋਰਡ ਦਾ ਐਲਾਨ (BJP parliamentary board) ਕਰ ਦਿੱਤਾ ਗਿਆ ਹੈ। ਇਸ ਸੰਸਦੀ ਬੋਰਡ ਵਿੱਚ ਪੰਜਾਬ ਤੋਂ ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਕਬਾਲ ਸਿੰਘ ਲਾਲਪੁਰਾ ਵੱਲੋਂ ਲੰਘੀਆਂ ਵਿਧਾਨਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਈ ਗਈ ਸੀ ਪਰ ਉਹ ਜਿੱਤ ਨਹੀਂ ਸਕੇ। ਇਸ ਤੋਂ ਬਾਅਦ ਕੇਂਦਰ ਨੇ ਮੁੜ ਉਨ੍ਹਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਸੀ।

ਚੰਡੀਗੜ੍ਹ: ਭਾਜਪਾ ਨੇ ਆਪਣੇ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦਾ ਐਲਾਨ (BJP parliamentary board) ਕਰ ਦਿੱਤਾ ਹੈ। ਭਾਜਪਾ ਵੱਲੋਂ ਆਪਣੇ ਸੰਸਦੀ ਬੋਰਡ ਵਿੱਚ ਪੰਜਾਬ ਤੋਂ ਲਾਲ ਸਿੰਘ ਇਕਬਾਲ ਪੁਰਾ ਨੂੰ ਸ਼ਾਮਲ (BJP parliamentary board) ਕੀਤਾ ਗਿਆ ਹੈ। ਚਰਚਾ ਚੱਲ ਰਹੀ ਹੈ ਕਿ ਲਾਲਪੁਰਾ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ ਇਸ ਲਈ ਉਨ੍ਹਾਂ ਨੂੰ 2024 ਦੀਆਂ ਲੋਕਸਭਾ ਚੋਣਾਂ ਵਿੱਚ ਸਿੱਖ ਵੋਟਰ ਨੂੰ ਲੁਭਾਉਣ ਦੇ ਲਈ ਇਹ ਅਹੁਦਾ ਨਿਵਾਜਿਆ ਗਿਆ। ਇਸਦੇ ਨਾਲ ਹੀ ਇਸ ਸੰਸਦੀ ਬੋਰਡ ਦੀ ਕਮੇਟੀ ਵਿੱਚੋਂ ਕੁਝ ਪੁਰਾਣੇ ਨਾਵਾਂ ਨੂੰ ਹਟਾਇਆ ਵੀ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੰਸਦੀ ਬੋਰਡ ਵਿੱਚੋਂ ਹਟਾ ਦਿੱਤਾ ਗਿਆ ਹੈ।

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇਸ ਸੰਸਦੀ ਬੋਰਡ ਅਤੇ ਭਾਜਪਾ ਦੀ ਚੋਣ ਕਮੇਟੀ ਦੇ ਚੇਅਰਮੈਨ ਹੋਣਗੇ। ਦੱਸ ਦੇਈਏ ਕਿ ਸੰਸਦੀ ਬੋਰਡ ਭਾਜਪਾ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ ਜਿਸਦੇ ਚੱਲਦੇ ਪਾਰਟੀ ਦੇ ਸਾਰੇ ਵੱਡੇ ਫੈਸਲੇ ਇਸ ਬੋਰਡ ਰਾਹੀਂ ਹੀ ਲਏ ਜਾਂਦੇ ਹਨ। ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੂੰ ਮੁੜ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ। ਲਾਲਪੁਰਾ ਨੇ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਮਿਲੀ ਟਿਕਟ ਦੇ ਚੱਲਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਭਾਜਪਾ ਦੇ ਸੰਸਦੀ ਬੋਰਡ ਚ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਥਾਂ
ਭਾਜਪਾ ਦੇ ਸੰਸਦੀ ਬੋਰਡ ਚ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਥਾਂ

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਾਬਕਾ IPS ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਮੁੜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ( chairman of National Minorities Commission) ਲਗਾ ਦਿੱਤਾ ਗਿਆ ਸੀ। ਦੱਸ ਦਈਏ ਕਿ ਲਾਲਪੁਰਾ ਵੱਲੋਂ 1981 ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਸਰਕਾਰ ਵੱਲੋਂ 3 ਸਾਲਾਂ ਲਈ ਨਿਯੁਕਤ ਕੀਤਾ ਗਿਆ ਸੀ। ਇਕਬਾਲ ਸਿੰਘ ਰੋਪੜ ਦੇ ਪਿੰਡ ਲਾਲਪੁਰਾ ਦੇ ਵਸਨੀਕ ਹਨ।

ਕਦੋਂ ਹੋਈ ਸੀ ਪਹਿਲੀ ਨਿਯੁਕਤੀ?: ਜਿਕਰਯੋਗ ਹੈ ਕਿ ਇਕਬਾਲ ਸਿੰਘ ਨੂੰ 2021 ਵਿੱਚ ਕੇਂਦਰ ਸਰਕਾਰ ਵੱਲੋਂ ਪਹਿਲੀ ਨਿਯੁਕਤੀ ਦਿੱਤੀ ਗਈ ਸੀ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਿਯੁਕਤੀ ਭਾਜਪਾ ਨੇ ਪੰਜਾਬ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਦੇ ਸੰਦਰਭ ਵਿੱਚ ਦਿੱਤੀ ਸੀ ਜਿਸਦੇ ਚੱਲਦੇ ਉਨ੍ਹਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਸੀ।

ਭਾਜਪਾ ਵੱਲੋਂ ਟਿਕਟ ਮਿਲਣ ਕਾਰਨ ਦਿੱਤਾ ਸੀ ਅਸਤੀਫਾ: ਕੇਂਦਰ ਦੇ ਪਲਾਨ ਮੁਤਾਬਕ ਲਾਲਪੁਰਾ ਨੇ ਚੋਣਾਂ ਨੇੜੇ ਆਉਂਦਿਆਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੀ ਵਿਧਾਨਸਭਾ ਦੀ ਟਿਕਟ ਮਿਲ ਗਈ ਸੀ ਪਰ ਲਾਲਪੁਰਾ ਇਹ ਚੋਣ ਹਾਰ ਗਏ। ਵਿਧਾਨਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਇਕਬਾਲ ਸਿੰਘ ਨੂੰ ਮੁੜ ਘੱਟ ਗਿਣਤੀ ਦਾ ਚੇਅਰਮੈਨ ਲਗਾਇਆ ਗਿਆ । ਲਾਲਪੁਰਾ ਦੀ ਨਿਯੁਕਤੀ ਨੂੰ ਲੈਕੇ ਚਰਚਾ ਚੱਲ ਪਈ ਹੈ ਕਿ ਕੇਂਦਰ ਸਰਕਾਰ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਲਾਲਪੁਰਾ ਦੀ ਨਿਯੁਕਤੀ ਕੀਤੀ ਗਈ ਹੈ।

ਭਾਰਤ ਦੇ ਘੱਟ ਗਿਣਤੀ ਭਾਈਚਾਰੇ: ਕੇਂਦਰ ਸਰਕਾਰ ਮੁਤਾਬਕ ਭਾਰਤ ਵਿੱਚ 5 ਘੱਟ ਗਿਣਤੀ ਭਾਈਚਾਰੇ ਹਨ ਜਿੰਨ੍ਹਾਂ ਵਿੱਚ ਸਿੱਖ, ਈਸਾਈ, ਬੋਧੀ, ਮੁਸਲਮਾਨ ਅਤੇ ਪਾਰਸੀ ਸ਼ਾਮਲ ਹਨ। ਸਰਕਾਰ ਨੇ ਇੰਨ੍ਹਾਂ ਭਾਈਚਾਰਿਆਂ ਵਿੱਚੋਂ ਹੀ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਤੇ ਉਪ ਚੇਅਰਮੈਨ ਲਗਾਇਆ ਗਿਆ ਹੈ। ਇਸ ਦੇ ਚੱਲਦੇ ਹੀ ਲਾਲਪੁਰਾ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ ਜਿਹੜੇ ਕਿ ਦੇਸ਼ ਦੀ ਪੂਰੀ ਆਬਾਦੀ ਦੇ 2 ਫੀਸਦੀ ਹਿੱਸੇ ਨਾਲ ਸਬੰਧ ਰੱਖਦੇ ਹਨ।

ਲਾਲਪੁਰਾ ਨੇ ਭਿੰਡਰਾਵਾਲੇ ਕਿਵੇਂ ਕੀਤਾ ਸੀ ਗ੍ਰਿਫਤਾਰ: ਇੱਥੇ ਦੱਸ ਦਈਏ ਕਿ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਇਕਬਾਲ ਸਿੰਘ ਲਾਲਪੁਰਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ 1981 ਵਿੱਚ ਭਿੰਡਰਾਂਵਾਲਿਆਂ ਨੇ ਗ੍ਰਿਫਤਾਰੀ ਦੇਣ ਲਈ ਪੁਲਿਸ ਅੱਗੇ ਇੱਕੋ ਮੰਗ ਇਹ ਰੱਖੀ ਸੀ ਉਨ੍ਹਾਂ ਨੂੰ ਜੋ ਗ੍ਰਿਫਤਾਰ ਕਰੇਗਾ ਉਹ ਅੰਮ੍ਰਿਤਧਾਰੀ ਸਿੱਖ ਹੀ ਹੋਣਾ ਚਾਹੀਦਾ ਹੈ ਇਸ ਲਈ ਪੁਲਿਸ ਵੱਲੋਂ ਲਾਲਪੁਰਾ ਜੋ ਕਿ ਉਸ ਸਮੇਂ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਉਨ੍ਹਾਂ ਨੂੰ ਇੱਕ ਪੈਨਲ ਵਿਚ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਦੋ ਲੋਕ ਹੋਰ ਸ਼ਾਮਿਲ ਕੀਤੇ ਸਨ। ਇਸ ਸਿੱਖ ਪੈਨਲ ਵੱਲੋਂ ਜਿਸ ਵਿੱਚ ਲਾਲਪੁਰਾ ਸ਼ਾਮਿਲ ਸਨ ਉਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

1978 ਵਿੱਚ ਜਦੋਂ ਨਿਰੰਕਾਰੀਆਂ ਨਾਲ ਟਰਕਾਅ ਦੀ ਘਟਨਾ ਵਾਪਰੀ ਸੀ ਉਸ ਵਿੱਚ ਵੀ ਇਕਬਾਲ ਸਿੰਘ ਜਾਂਚ ਅਫਸਰ ਰਹਿ ਚੁੱਕੇ ਹਨ। ਅੱਤਵਾਦ ਦੌਰ ਵਿੱਚ ਬੰਦੂਕਧਾਰੀ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਵਿੱਚ ਵੀ ਉਹ ਵੱਡੀ ਭੂਮਿਕਾ ਨਿਭਾ ਚੁੱਕੇ ਹਨ। ਇਕਬਾਲ ਸਿੰਘ ਲਾਲਪੁਰਾ ਵੱਲੋਂ ਐਨਜੀਓ ਤੋਂ ਆਈਪੀਐਸ ਬਣਨ ਤੱਕ ਦਾ ਸਫਰ ਸ਼ੁਰੂ ਕੀਤਾ ਸੀ। ਲਾਲਪੁਰਾ 1983 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਅਕਾਲ ਚਲਾਣਾ ਕਰ ਗਏ ਜਲੰਧਰ ਰੇਂਜ ਦੇ ਡੀਆਈਜੀ ਏਐਸ ਅਟਵਾਲ ਦੀ ਮ੍ਰਿਤਕ ਦੇਹ ਨੂੰ ਬਾਹਰ ਲਿਆਉਣ ਵਿੱਚ ਵੀ ਉਨ੍ਹਾਂ ਅਹਿਮ ਯੋਗਦਾਨ ਪਾਇਆ ਸੀ।

ਇਹ ਵੀ ਪੜ੍ਹੋ: ਥਾਣੇਦਾਰ ਦੀ ਪੈਂਟ ਗਿੱਲੀ ਕਰਨ ਵਾਲੇ ਬਿਆਨ ਦਾ ਮਾਮਲਾ, ਨਵਜੋਤ ਸਿੱਧੂ ਨੂੰ ਵੱਡੀ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.