ETV Bharat / city

ਹੁਣ ਬੱਚਿਆਂ ਨੂੰ ਸਵੇਰੇ 5 ਵਜੇ ਉਠਾਉਣਗੇ ਅਧਿਆਪਕ

author img

By

Published : Mar 3, 2021, 9:28 PM IST

Updated : Mar 4, 2021, 10:43 AM IST

ਅਧਿਆਪਕ ਹੁਣ ਬੱਚਿਆਂ ਨੂੰ ਸਵੇਰੇ 5 ਵਜੇ ਕਾਲ ਕਰ ਕੇ ਉਠਾਉਣਗੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਹਦਾਇਤਾਂ ਦੇਵੇ, ਸਵੇਰੇ ਪੰਜ ਵਜੇ ਬੱਚਿਆਂ ਨੂੰ ਉਠਾਉਣ ਦਾ ਕੰਮ ਮਾਪੇ ਖ਼ੁਦ ਕਰ ਲੈਣਗੇ।

'ਸਰਕਾਰ ਅਧਿਆਪਕਾਂ ਨੂੰ ਬੱਚੇ ਪੜ੍ਹਾਉਣ ਦੇ ਆਦੇਸ਼ ਦੇਵੇ ਨਾ ਕਿ ਉਠਾਉਣ ਦੇ'
'ਸਰਕਾਰ ਅਧਿਆਪਕਾਂ ਨੂੰ ਬੱਚੇ ਪੜ੍ਹਾਉਣ ਦੇ ਆਦੇਸ਼ ਦੇਵੇ ਨਾ ਕਿ ਉਠਾਉਣ ਦੇ'

ਚੰਡੀਗੜ੍ਹ : ਅਧਿਆਪਕ ਹੁਣ ਬੱਚਿਆਂ ਨੂੰ ਸਵੇਰੇ 5 ਵਜੇ ਕਾਲ ਕਰ ਕੇ ਉਠਾਉਣਗੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਹਦਾਇਤਾਂ ਦੇਵੇ, ਸਵੇਰੇ ਪੰਜ ਵਜੇ ਬੱਚਿਆਂ ਨੂੰ ਉਠਾਉਣ ਦਾ ਕੰਮ ਮਾਪੇ ਖ਼ੁਦ ਕਰ ਲੈਣਗੇ।

ਹੁਣ ਬੱਚਿਆਂ ਨੂੰ ਸਵੇਰੇ 5 ਵਜੇ ਉਠਾਉਣਗੇ ਅਧਿਆਪਕ

ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕੀ ਸਵੇਰੇ ਬੱਚਿਆਂ ਨੂੰ ਜਲਦੀ ਉਠਾਉਣ ਨਾਲ ਦਿਮਾਗ਼ ਤੰਦਰੁਸਤ ਰਹਿੰਦਾ ਹੈ ਤੇ ਕੈਪਟਨ ਸਰਕਾਰ ਨੇ ਬੱਚਿਆਂ ਨੂੰ ਸਮਾਰਟਫੋਨ ਵੰਡਣ ਦਾ ਵੀ ਵਾਅਦਾ ਕੀਤਾ ਸੀ ਜਿਸ ਨਾਲ ਅੱਜ ਦੇ ਯੁੱਗ 'ਚ ਬੱਚਿਆਂ ਨੂੰ ਉਸ ਦਾ ਲਾਹਾ ਹੋ ਰਿਹੈ ਤੇ ਕਲਾਸਾਂ ਵਿੱਚ ਵੀ ਅੱਜ ਪਹਿਲਾਂ ਵਾਲੇ ਪ੍ਰੋਜੈਕਟਰ ਇਸਤੇਮਾਲ ਨਹੀਂ ਕੀਤੇ ਜਾਂਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫ਼ੈਸਲੇ ਨਾਲ ਬੱਚਿਆਂ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਹੋਵੇਗੀ।

ਇਸੇ ਤਰ੍ਹਾਂ ਕਾਂਗਰਸ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਸੀ ਅਤੇ ਇਸ ਦੇ ਨਾਲ ਬੱਚਿਆਂ ਦੇ ਰਿਜਲਟ ਵਧੀਆ ਆਉਣਗੇ।

ਦੱਸਣਯੋਗ ਹੈ ਕਿ ਕੁਝ ਦਿਨਾਂ ਬਾਅਦ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ ਜਿਸ ਦੇ ਚੱਲਦੇ ਅਧਿਆਪਕਾਂ ਵੱਲੋਂ ਇਹ ਪਹਿਲ ਕੀਤੀ ਗਈ ਹੈ। ਹੁਣ ਇਹ ਤਾਂ ਨਤੀਜੇ ਹੀ ਦੱਸਣਗੇ ਕਿ ਸਮਾਰਟ ਫੋਨ ਵੰਡਣ ਤੋਂ ਬਾਅਦ ਬੱਚਿਆਂ ਨੂੰ ਕਿੰਨਾ ਕੁ ਲਾਭ ਹੋਇਆ ਤੇ ਆਨਲਾਈਨ ਪੜ੍ਹਾਈ ਕਿੰਨ੍ਹੀ ਕੀ ਕਾਰਗਰ ਸਾਬਤ ਹੋਈ।

ਇਹ ਵੀ ਪੜ੍ਹੋ : ਬਠਿੰਡਾ 'ਚ 5 ਸਾਲਾ ਮਾਸੂਮ ਨੂੰ ਕੁੱਤਿਆਂ ਨੇ ਨੋਚਿਆ, ਇਲਾਜ ਦੌਰਾਨ ਹੋਈ ਮੌਤ

Last Updated : Mar 4, 2021, 10:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.