ETV Bharat / city

ਖੇਲੋ ਇੰਡੀਆ ਯੂਥ ਗੇਮਜ਼ 2021 ਦਾ ਹਿੱਸਾ ਬਣਿਆ ਗੱਤਕਾ, ਦੇਸ਼-ਵਿਦੇਸ਼ ਵਿੱਚ ਮਿਲੇਗੀ ਨਵੀਂ ਪਛਾਣ

author img

By

Published : Dec 21, 2020, 7:54 PM IST

ਖੇਡ ਮੰਤਰਾਲੇ ਵੱਲੋਂ ਗੱਤਕਾ ਖੇਡ ਨੂੰ ਮਾਨਤਾ ਦਿੰਦਿਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕੌਮੀ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਗੱਤਕੇ ਨੂੰ ਦੇਸ਼-ਵਿਦੇਸ਼ ਵਿੱਚ ਹੋਰ ਪ੍ਰਫੁੱਲਤ ਹੋਣ ਵਿੱਚ ਮਦਦ ਮਿਲੇਗੀ।

ਖੇਲੋ ਇੰਡੀਆ ਯੂਥ ਗੇਮਜ਼ 2021 ਦਾ ਹਿੱਸਾ ਬਣਿਆ ਗੱਤਕਾ, ਦੇਸ਼-ਵਿਦੇਸ਼ ਵਿੱਚ ਮਿਲੇਗੀ ਨਵੀਂ ਪਛਾਣ
ਖੇਲੋ ਇੰਡੀਆ ਯੂਥ ਗੇਮਜ਼ 2021 ਦਾ ਹਿੱਸਾ ਬਣਿਆ ਗੱਤਕਾ, ਦੇਸ਼-ਵਿਦੇਸ਼ ਵਿੱਚ ਮਿਲੇਗੀ ਨਵੀਂ ਪਛਾਣ

ਚੰਡੀਗੜ੍ਹ: ਖੇਡ ਮੰਤਰਾਲੇ ਨੇ ਦੇਸ਼ ਦੀਆਂ ਚਾਰ ਵਿਰਾਸਤੀ ਖੇਡਾਂ ਗੱਤਕਾ, ਥਾਗਟਾ, ਮੱਲਖੰਭ ਅਤੇ ਕੱਲਰੀਪਾਇਤੁ ਨੂੰ ਮਾਨਤਾ ਦਿੰਦਿਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਸ਼ਾਮਲ ਕਰ ਦਿੱਤਾ ਹੈ ਜੋ ਹਰਿਆਣਾ ਵਿੱਚ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਨੂੰ ਮਾਨਤਾ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕੌਮੀ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਸਾਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਖੇਲੋ ਇੰਡੀਆ ਦੇ ਇਸ ਉਪਰਾਲੇ ਸਦਕਾ ਵਿਸਾਰੀ ਜਾ ਰਹੀ ਇਸ ਇਤਿਹਾਸਿਕ ਮਹੱਤਤਾ ਵਾਲੀ ਮਾਨਮੱਤੀ ਰਵਾਇਤੀ ਖੇਡ ਦੇ ਵਧੇਰੇ ਪਸਾਰ ਤੇ ਹੋਰ ਪ੍ਰਫੁੱਲਿਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕੌਮੀ ਗੱਤਕਾ ਐਸੋਸੀਏਸ਼ਨ ਵੱਲੋਂ ਦੇਸ਼ ਅਤੇ ਵਿਦੇਸ਼ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਤੇ ਪ੍ਰੇਰਨਾ ਮਿਲੇਗੀ।

ਖੇਲੋ ਇੰਡੀਆ ਯੂਥ ਗੇਮਜ਼ 2021 ਦਾ ਹਿੱਸਾ ਬਣਿਆ ਗੱਤਕਾ, ਦੇਸ਼-ਵਿਦੇਸ਼ ਵਿੱਚ ਮਿਲੇਗੀ ਨਵੀਂ ਪਛਾਣ

ਅਗਲਾ ਟੀਚਾ ਓਲੰਪਿਕ ਵਿੱਚ ਸ਼ਾਮਲ ਕਰਵਾਉਣਾ

ਹਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦੀ ਲੰਬੇ ਚਿਰ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ ਅਤੇ ਹੁਣ ਖੇਡਾਂ ਲਈ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਗਲਾ ਟੀਚਾ ਗੱਤਕਾ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ।

ਖੇਲੋ ਇੰਡੀਆ ਯੂਥ ਗੇਮਜ਼ 2021 ਦਾ ਹਿੱਸਾ ਬਣਿਆ ਗੱਤਕਾ, ਦੇਸ਼-ਵਿਦੇਸ਼ ਵਿੱਚ ਮਿਲੇਗੀ ਨਵੀਂ ਪਛਾਣ

ਗੱਤਕਾ ਖੇਡ ਦੇ ਵੱਖ-ਵੱਖ ਲਾਭਾਂ ਬਾਰੇ ਜ਼ਿਕਰ ਕਰਦਿਆਂ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਸਵੈ-ਰੱਖਿਆ ਅਤੇ ਆਤਮ-ਵਿਸ਼ਵਾਸ ਵਧਾਉਣ ਖਾਸ ਕਰਕੇ ਔਰਤਾਂ ਲਈ ਇਸ ਦਾ ਬਹੁਤ ਮਹੱਤਵ ਹੈ। ਇਹ ਖੇਡ ਉੱਚੇ ਕਿਰਦਾਰ ਦੇ ਨਿਰਮਾਣ ਦੇ ਨਾਲ-ਨਾਲ ਸਰੀਰਿਕ ਚੁਸਤੀ-ਫੁਰਤੀ ਅਤੇ ਉਸਾਰੂ ਸੋਚ ਨਾਲ ਕਦਰਾਂ-ਕੀਮਤਾਂ ਭਰਪੂਰ ਸਮਾਜ ਸਿਰਜਣ ਵਿੱਚ ਬਹੁਤ ਸਹਾਈ ਸਿੱਧ ਹੋ ਰਹੀ ਹੈ।

ਕਦੋਂ ਹੋਣਗੀਆਂ ਖੇਡਾਂ

ਗਰੇਵਾਲ ਨੇ ਕਿਹਾ ਕਿ ਕੋਰੋਨਾ ਦੀ ਵਜ੍ਹਾ ਕਾਰਨ ਇਹ ਖੇਡਾਂ ਵਿੱਚ ਦੇਰੀ ਹੋਈ ਹੈ। ਅਜੇ ਵੀ ਸਰਕਾਰ ਕੋਰੋਨਾ ਨੂੰ ਧਿਆਨ ਵਿੱਚ ਰੱਖ ਕੇ ਖੇਡਾਂ ਕਰਵਾਉਣ ਵੱਲ ਧਿਆਨ ਦੇ ਰਹੀ ਹੈ ਤਾਂ ਜੋ ਤਰੀਕਾਂ ਐਲਾਨੀਆਂ ਜਾਣ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਨਵੇਂ ਸਾਲ ਮਾਰਚ-ਅਪ੍ਰੈਲ ਮਹੀਨੇ ਵਿੱਚ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ।

ਖੇਲੋ ਇੰਡੀਆ ਯੂਥ ਗੇਮਜ਼ 2021 ਦਾ ਹਿੱਸਾ ਬਣਿਆ ਗੱਤਕਾ, ਦੇਸ਼-ਵਿਦੇਸ਼ ਵਿੱਚ ਮਿਲੇਗੀ ਨਵੀਂ ਪਛਾਣ

12 ਤੋਂ 14 ਰਾਜ ਇਨ੍ਹਾਂ ਕੌਮੀ ਖੇਡਾਂ 'ਚ ਭਾਗ ਲੈਣਗੇ। ਅੰਡਰ 14, ਅੰਡਰ 17 ਦੀਆਂ ਸੂਚੀਆਂ ਭੇਜੀਆਂ ਹਨ। ਅੰਡਰ-19 ਤੇ 21 ਦੀ ਵੀ ਸ਼ਮੂਲੀਅਤ ਨੂੰ ਵੇਖਿਆ ਜਾ ਰਿਹਾ ਹੈ। ਨਾਲ ਹੀ ਔਰਤਾਂ ਤੇ ਬੱਚਿਆਂ ਲਈ ਦੋ ਵੱਖਰੀਆਂ ਖੇਡਾਂ ਵੀ ਹਨ। ਕੁੱਲ ਮਿਲਾ ਕੇ 500-550 ਬੱਚੇ ਇਨ੍ਹਾਂ ਖੇਡਾਂ ਦਾ ਹਿੱਸਾ ਬਣ ਸਕਦੇ ਹਨ।ਉਨ੍ਹਾਂ ਦੱਸਿਆ ਕਿ ਖੇਡਾਂ ਲਈ ਇੱਕ ਮੈਦਾਨ ਹਰਿਆਣਾ ਅਕਾਦਮੀ ਨੂੰ, ਇੱਕ ਜਲੰਧਰ ਅਕਾਦਮੀ ਨੂੰ ਅਤੇ ਦੋ ਮੈਦਾਨ ਚੰਡੀਗੜ੍ਹ ਵਿਖੇ ਹਨ, ਜੋ ਕਿ ਸਿੰਥੈਟਿਕ ਮੈਦਾਨ ਹਨ। ਇਸਤੋਂ ਇਲਾਵਾ ਡਿਜ਼ੀਟਲ ਸਕੋਰ ਬੋਰਡ ਵੀ ਤਿਆਰ ਹੈ, ਜੋ ਖੇਲੋ ਇੰਡੀਆ ਦੌਰਾਨ ਵਿਖਾਈ ਦੇਵੇਗਾ।

ਗਰੇਵਾਲ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਖੇਡਾਂ ਨੂੰ ਉਪਰ ਚੁੱਕਣ ਵਿੱਚ ਹਮੇਸ਼ਾ ਹੀ ਉਪਰਾਲਾ ਕੀਤਾ ਹੈ। ਪਰੰਤੂ ਸਭ ਤੋਂ ਵਧੀਆ ਸ਼ਲਾਘਾਯੋਗ ਗੱਲ ਗੱਤਕੇ ਨੂੰ ਸ਼ਾਮਲ ਕਰਨਾ ਹੈ, ਕਿਉਂਕਿ ਗੱਤਕਾ ਦਾ ਖਿਡਾਰੀ ਕਦੇ ਨਸ਼ਾ ਨਹੀਂ ਕਰਦਾ। ਗੱਤਕੇ ਦੇ ਸ਼ਾਮਲ ਹੋਣ ਨਾਲ ਹੋਰ ਵੀ ਕੌਮੀ ਪੱਧਰ ਦੇ ਖਿਡਾਰੀਆਂ ਨੂੰ ਇਸ ਖੇਡ ਰਾਹੀਂ ਡੋਪਿੰਗ ਅਤੇ ਨਸ਼ੇ ਵਿਰੁੱਧ ਭਾਵਨਾ ਪੈਦਾ ਹੋਵੇਗੀ, ਜਿਸ ਨਾਲ ਹੋਰ ਵੀ ਖੇਡਾਂ ਇਨ੍ਹਾਂ ਸਮੱਸਿਆਵਾਂ ਤੋਂ ਬਚਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.