ETV Bharat / city

ਮੁਖਤਾਰ ਅੰਸਾਰੀ ਨੂੰ VIP ਟ੍ਰੀਟਮੈਂਟ ਦੇ ਇਲਜ਼ਾਮਾਂ ਉਤੇ ਸੁਖਜਿੰਦਰ ਰੰਧਾਵਾ ਦਾ ਸਰਕਾਰ ਨੂੰ ਚੈਲੇਂਜ

author img

By

Published : Aug 20, 2022, 10:16 AM IST

ਗੈਂਗਸਟਰ ਮੁਖਤਾਰ ਅੰਸਾਰੀ (Gangster Mukhtar Ansari) ਨੂੰ ਲੈਕੇ ਜੇਲ੍ਹ ਮੰਤਰੀ ਹਰਜੋਤ ਬੈਂਸ (Jail Minister Harjot Bains) ਵਲੋਂ ਪਿਛਲੀ ਸਰਕਾਰ ਉਤੇ ਨਿਸ਼ਾਨੇ ਸਾਧੇ ਗਏ ਹਨ। ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਵਲੋਂ ਸਰਕਾਰ ਨੂੰ ਜਾਂਚ ਲਈ ਸਿੱਧੀ ਚੁਣੌਤੀ ਦਿੱਤੀ ਗਈ ਹੈ।

ਮੁਖਤਾਰ ਅੰਸਾਰੀ ਨੂੰ VIP ਟ੍ਰੀਟਮੈਂਟ ਦੇ ਇਲਜ਼ਾਮਾਂ ਉਤੇ ਸੁਖਜਿੰਦਰ ਰੰਧਾਵਾ ਦਾ ਸਰਕਾਰ ਨੂੰ ਚੈਲੇਂਜ
ਮੁਖਤਾਰ ਅੰਸਾਰੀ ਨੂੰ VIP ਟ੍ਰੀਟਮੈਂਟ ਦੇ ਇਲਜ਼ਾਮਾਂ ਉਤੇ ਸੁਖਜਿੰਦਰ ਰੰਧਾਵਾ ਦਾ ਸਰਕਾਰ ਨੂੰ ਚੈਲੇਂਜ

ਚੰਡੀਗੜ੍ਹ: ਰੋਪੜ ਜੇਲ੍ਹ 'ਚ ਬੰਦ ਰਹੇ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ (Gangster Mukhtar Ansari) ਨੂੰ ਲੈ ਕੇ ਪੰਜਾਬ 'ਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਇਹ ਹੰਗਾਮਾ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਅੰਸਾਰੀ ਨੂੰ ਵੀਆਈਪੀ ਟਰੀਟਮੈਂਟ ਦੇਣ ਨੂੰ ਲੈ ਕੇ ਹੈ। ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ (Former Jail Minister Sukhjinder Randhawa) ਜੇਲ੍ਹ ਪ੍ਰਸ਼ਾਸਨ ਦੀ ਜਾਂਚ ਵਿੱਚ ਆਪਣੀ ਪੁਸ਼ਟੀ ਤੋਂ ਬਾਅਦ ‘ਆਪ’ ਸਰਕਾਰ ਦੇ ਨਿਸ਼ਾਨੇ ‘ਤੇ ਹਨ। ਹੁਣ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ। ਸਰਕਾਰ ਜਿੱਥੇ ਚਾਹੇ ਬੁਲਾ ਕੇ ਪੁੱਛ-ਪੜਤਾਲ ਕਰ ਸਕਦੀ ਹੈ।

ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ (Former Jail Minister Sukhjinder Randhawa) ਨੇ ਕਿਹਾ ਕਿ ਮੈਨੂੰ ਇਸ ਕੇਸ ਜਾਂ ਵਿਭਾਗ ਵਿੱਚ ਕੀਤੇ ਕੰਮ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਰੰਧਾਵਾ ਨੇ ਦੱਸਿਆ ਕਿ ਮੁਖਤਾਰ ਅੰਸਾਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਜ਼ਦੀਕੀ ਜੇਲ੍ਹ ਭੇਜ ਦਿੱਤਾ ਗਿਆ। ਮੈਨੂੰ ਵੀ ਇੱਕ ਵਾਰ ਸ਼ਿਕਾਇਤ ਮਿਲੀ। ਮੈਂ ਸਵੇਰੇ 6 ਵਜੇ ਛਾਪਾ ਮਾਰਿਆ ਸੀ।

ਦੂਜਾ ਦੋਸ਼ ਕੁਆਰਟਰਾਂ ਵਿੱਚ ਰੱਖਣ ਦਾ ਹੈ। ਇਸ ਦੀ ਜਾਂਚ ਹੋਵੇ ਅਤੇ ਸੁਪਰਡੈਂਟ ਨੂੰ ਪੁੱਛਿਆ ਜਾਵੇ। ਮਜ਼ੇ ਦੀ ਗੱਲ ਉਦੋਂ ਹੋਵੇਗੀ ਜਦੋਂ ਜੇਲ੍ਹ ਮੰਤਰੀ, ਮੈਂ, ਸੁਪਰਡੈਂਟ ਅਤੇ ਡੀਜੀਪੀ ਜਾਂਚ ਲਈ ਇਕੱਠੇ ਬੈਠਣ। ਉਸ ਸਮੇਂ ਇੰਟੈਲੀਜੈਂਸ ਦੇ ਏ.ਡੀ.ਜੀ.ਪੀ ਰਹੇ ਅਤੇ ਹੁਣ ਵਿਜੀਲੈਂਸ ਦੇ ਡਾਇਰੈਕਟਰ ਨੂੰ ਵੀ ਉਨ੍ਹਾਂ ਦੇ ਨਾਲ ਬਿਠਾਉਣਾ ਚਾਹੀਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਹੁਣ ਅੰਸਾਰੀ ਨੂੰ ਵੀ.ਆਈ.ਪੀ ਟਰੀਟਮੈਂਟ ਦਾ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਏ ਬੇਨਿਯਮੀਆਂ ਦੇ ਤੱਥਾਂ ਦੇ ਮੱਦੇਨਜ਼ਰ ਜੇਲ੍ਹ ਪ੍ਰਸ਼ਾਸਨ ਨੂੰ ਅਗਲੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਜੇਲ੍ਹ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ: Chandigarh Airport ਉੱਤੇ ਜਹਾਜ਼ ਵਿੱਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.