ETV Bharat / city

'117 ਸੀਟਾਂ 'ਤੇ ਸੰਯੁਕਤ ਸੰਘਰਸ਼ ਪਾਰਟੀ ਲੜੇਗੀ ਵਿਧਾਨ ਸਭਾ ਚੋਣਾਂ'

author img

By

Published : Dec 18, 2021, 4:34 PM IST

ਸੰਯੁਕਤ ਸੰਘਰਸ਼ ਪਾਰਟੀ
ਸੰਯੁਕਤ ਸੰਘਰਸ਼ ਪਾਰਟੀ

ਕਿਸਾਨ ਅੰਦੋਲਨ ਦੌਰਾਨ ਚੋਣ ਲੜਨ ਦੇ ਐਲਾਨ ਤੋਂ ਬਾਅਦ ਹੁਣ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਗੁਰਨਾਮ ਚੜੂਨੀ ਨੇ ਆਪਣੀ ਸਿਆਸੀ ਪਾਰਟੀ ਦਾ ਨਾਂ ਸਾਂਝਾ ਸੰਘਰਸ਼ ਪਾਰਟੀ (sankukt sangharsh party) ਰੱਖਿਆ ਹੈ।

ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਚੜੂਨੀ ਨੇ ਚੰਡੀਗੜ੍ਹ ਵਿੱਚ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਗੁਰਨਾਮ ਚੜੂਨੀ ਨੇ ਆਪਣੀ ਸਿਆਸੀ ਪਾਰਟੀ ਦਾ ਨਾਂ ਸੰਯੁਕਤ ਸੰਘਰਸ਼ ਪਾਰਟੀ (sankukt sangharsh party) ਰੱਖਿਆ ਹੈ। ਇਸ ਦੇ ਨਾਲ ਹੀ ਗੁਰਨਾਮ ਚੜੂਨੀ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਚੋਣ ਲੜਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੈ। ਅਸੀਂ ਸਾਰੀਆਂ 117 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਲੜਾਂਗੇ।

ਪਾਰਟੀ ਦਾ ਐਲਾਨ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਦੇ ਬਦਲਾਅ ਦੇ ਲਈ ਉਨ੍ਹਾਂ ਵੱਲੋਂ ਪਾਰਟੀ ਬਣਾਈ ਗਈ ਹੈ। ਇਹ ਪਾਰਟੀ ਧਰਮ ਨਿਰਪੱਖ ਹੋਵੇਗੀ। ਇਸ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਅਸੀਂ ਮੰਚ ’ਤੇ ਲੈ ਕੇ ਆਇਆ ਗਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਤੋਂ 2022 ਦੀਆਂ ਚੋਣਾਂ ਦਾ ਆਗਾਜ ਕੀਤਾ ਜਾਵੇਗਾ। ਪੰਜਾਬ ਦੀ ਸਾਰੀਆਂ ਸੀਟਾਂ ’ਤੇ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਰਸ਼ਪਾਲ ਸਿੰਘ ਜੋੜਾ ਮਾਜਰਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਕਾਂਤਾ ਅਲਾੜੀਆ ਨੂੰ ਪੰਜਾਬ ਪ੍ਰਭਾਰੀ ਬਣਾਇਆ ਗਿਆ ਹੈ।

ਪੰਜਾਬ ਪ੍ਰਭਾਰੀ, ਕਾਂਤਾ ਅਲਾੜੀਆ

ਪਾਰਟੀ ਦੇ ਪੰਜਾਬ ਪ੍ਰਭਾਰੀ ਕਾਂਤਾ ਅਲਾੜੀਆ ਨੇ ਕਿਹਾ ਕਿ ਕਿਸਾਨਾਂ ਦੇ ਦਰਦ ਨੂੰ ਮਿਟਾਉਣ ਦੇ ਲਈ ਅਤੇ ਲੁਟੇਰਿਆਂ ਨੂੰ ਸਬਕ ਸਿਖਾਉਣ ਦੇ ਲਈ ਇਹ ਪਾਰਟੀ ਬਣਾਈ ਗਈ ਹੈ। ਕਿਸੇ ਵੀ ਪਾਰਟੀ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਪਹਿਲਾਂ ਅਸੀਂ ਪੰਜਾਬ ਚ ਚੋਣ ਲੜਾਂਗੇ। ਇਸ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਪ੍ਰਧਾਨ, ਰਸ਼ਪਾਲ ਸਿੰਘ ਜੋੜਾ ਮਾਜਰਾ

ਪਾਰਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਜੋੜਾ ਮਾਜਰਾ ਜਿਹੜੇ ਲੋਕ ਰਾਜਨੀਤੀ ਚ ਨਹੀਂ ਰਹੇ ਅਤੇ ਮਿਹਨਤੀ ਅਤੇ ਸੰਘਰਸ਼ੀ ਹਨ ਉਨ੍ਹਾਂ ਨੂੰ ਪਾਰਟੀ ਅੱਗੇ ਲੈ ਕੇ ਜਾਵੇਗੀ। ਹੁਣ ਸਾਫ ਸੁਥਰੀ ਰਾਜਨੀਤੀ ਹੋਵੇਗੀ। ਕਿਉਂਕਿ ਲੋਹੇ ਨੂੰ ਲੋਹਾ ਕੱਟਦਾ ਹੈ। ਲੋਕਾਂ ਤੇ ਹੋ ਰਹੇ ਅੱਤਿਆਚਾਰ ਨੂੰ ਰੁਕਣ ਦੇ ਲਈ ਉਨ੍ਹਾਂ ਵੱਲੋਂ ਰਾਜਨੀਤੀ ਪਾਰਟੀ ਤਿਆਰ ਕੀਤੀ ਗਈ ਹੈ।

ਗੁਰਨਾਮ ਚਡੂਨੀ ਨੇ ਕਿਹਾ ਕਿ ਜੇਕਰ ਪੰਜਾਬ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸੇ ਕਾਨੂੰਨ ਨੂੰ ਵਾਪਿਸ ਲਿਆਇਆ ਗਿਆ ਤਾਂ ਉਹ ਮੁੜ ਤੋਂ ਲੜਨਗੇ। ਗਠਜੋੜ ਨੂੰ ਲੈ ਕੇ ਚਡੂਨੀ ਨੇ ਕਿਹਾ ਕਿ ਇਸ ਸਬੰਧ ਚ ਫਿਲਹਾਲ ਕੋਈ ਗੱਲ਼ ਨਹੀਂ ਹੋਈ ਹੈ। ਪੰਜਾਬ ਦੇ ਵਿਕਾਸ ਦੇ ਲਈ ਕਿਹਾ ਕਿ ਅਫੀਮ ਦੀ ਖੇਤੀ ਕਰਨ ਨਾਲ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ।

ਇਹ ਵੀ ਪੜੋ: ਕਿਸਾਨ ਆਗੂ ਗੁਰਨਾਮ ਚੜੂਨੀ ਨੇ ਸੰਯੁਕਤ ਸੰਘਰਸ਼ ਪਾਰਟੀ ਦਾ ਕੀਤਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.