ETV Bharat / city

ਕਿਸਾਨ ਆਗੂ ਗੁਰਨਾਮ ਚੜੂਨੀ ਨੇ ਸੰਯੁਕਤ ਸੰਘਰਸ਼ ਪਾਰਟੀ ਦਾ ਕੀਤਾ ਐਲਾਨ

author img

By

Published : Dec 18, 2021, 11:41 AM IST

Updated : Dec 18, 2021, 2:00 PM IST

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ

ਕਿਸਾਨ ਅੰਦੋਲਨ ਦੌਰਾਨ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਹੁਣ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਆਪਣੀ ਨਵੀਂ ਸਿਆਸੀ ਪਾਰਟੀ (GURNAM CHADUNI POLITICAL PARTY) ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਦਾ ਨਾਂ ਸਯੁੰਕਤ ਸੰਘਰਸ਼ ਪਾਰਟੀ ਹੈ।

ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ GURNAM CHADUNI POLITICAL PARTY) ਪਾਰੀ ਖੇਡਣ ਦਾ ਮਨ ਬਣਾ ਲਿਆ ਹੈ। ਇਸੇ ਦੇ ਚੱਲਦੇ ਉਨ੍ਹਾਂ ਨੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਨਾਂ ਸਯੁੰਕਤ ਸੰਘਰਸ਼ ਪਾਰਟੀ ਰੱਖਿਆ ਗਿਆ ਹੈ। ਆਉਣ ਵਾਲੀਆਂ ਚੋਣਾਂ ’ਚ ਉਹ ਆਪਣੇ ਉਮੀਦਵਾਰ ਨੂੰ ਉਤਾਰ ਸਕਦੇ ਹਨ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ

ਦੱਸ ਦਈਏ ਕਿ ਕਿਸਾਨੀ ਅੰਦੋਲਨ ਸਮੇਂ ਗੁਰਨਾਮ ਚੜੂਨੀ ਕਿਸਾਨ ਅੰਦੋਲਨ ਦੇ ਦੌਰਾਨ ਕਈ ਵਾਰ ਚੋਣ ਲੜਨ ਦੀ ਇੱਛਾ ਜਾਹਿਰ ਕਰ ਚੁੱਕੇ ਹਨ। ਹੁਣ ਅੰਦੋਲਨ ਖਤਮ ਹੋਣ ਤੋਂ ਬਾਅਦ ਚੋਣ ਮੈਦਾਨ ’ਚ ਉਤਰਨ ਦੀ ਤਿਆਰੀ ਕਰ ਰਹੇ ਹਨ।

ਗੁਰਨਾਮ ਸਿੰਘ ਚੜੂਨੀ ਨੇ ਕੀਤਾ ਪਾਰਟੀ ਦਾ ਐਲਾਨ

ਪਾਰਟੀ ਦਾ ਐਲਾਨ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਦੇ ਬਦਲਾਅ ਦੇ ਲਈ ਉਨ੍ਹਾਂ ਵੱਲੋਂ ਪਾਰਟੀ ਬਣਾਈ ਗਈ ਹੈ। ਇਹ ਪਾਰਟੀ ਧਰਮ ਨਿਰਪੱਖ ਹੋਵੇਗੀ। ਇਸ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਅਸੀਂ ਮੰਚ ’ਤੇ ਲੈ ਕੇ ਆਇਆ ਗਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਤੋਂ 2022 ਦੀਆਂ ਚੋਣਾਂ ਦਾ ਆਗਾਜ ਕੀਤਾ ਜਾਵੇਗਾ। ਪੰਜਾਬ ਦੀ ਸਾਰੀਆਂ ਸੀਟਾਂ ’ਤੇ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਰਾਸ਼ਪਾਲ ਸਿੰਘ ਜੋੜਾ ਮਾਜਰਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਕਾਂਤਾ ਅਲਾੜੀਆ ਨੂੰ ਪੰਜਾਬ ਪ੍ਰਭਾਰੀ ਬਣਾਇਆ ਗਿਆ ਹੈ।

ਗੁਰਨਾਮ ਚਡੂਨੀ ਨੇ ਕਿਹਾ ਕਿ ਜੇਕਰ ਪੰਜਾਬ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸੇ ਕਾਨੂੰਨ ਨੂੰ ਵਾਪਿਸ ਲਿਆਇਆ ਗਿਆ ਤਾਂ ਉਹ ਮੁੜ ਤੋਂ ਲੜਨਗੇ। ਗਠਜੋੜ ਨੂੰ ਲੈ ਕੇ ਚਡੂਨੀ ਨੇ ਕਿਹਾ ਕਿ ਇਸ ਸਬੰਧ ਚ ਫਿਲਹਾਲ ਕੋਈ ਗੱਲ਼ ਨਹੀਂ ਹੋਈ ਹੈ। ਪੰਜਾਬ ਦੇ ਵਿਕਾਸ ਦੇ ਲਈ ਕਿਹਾ ਕਿ ਅਫੀਮ ਦੀ ਖੇਤੀ ਕਰਨ ਨਾਲ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ।

ਗੁਰਨਾਮ ਚੜੂਨੀ ਕਿਸਾਨੀ ਅੰਦੋਲਨ ਦਾ ਰਹੇ ਅਹਿਮ ਹਿੱਸਾ

ਗੁਰਨਾਮ ਚੜੂਨੀ ਇੱਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦਾ ਅਹਿਮ ਹਿੱਸਾ ਰਿਹਾ ਹੈ। ਇਸ ਅੰਦੋਲਨ ਰਾਹੀਂ ਉਹ ਹਰਿਆਣਾ ਤੋਂ ਬਾਹਰ ਆ ਕੇ ਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣ ਗਿਆ। ਉਹ ਪਹਿਲਾ ਆਗੂ ਸੀ ਜਿਸ ਨੇ ਕਿਸਾਨੀ ਅੰਦੋਲਨ ਦੌਰਾਨ ਸਿਆਸੀ ਤਰੀਕਿਆਂ ਰਾਹੀਂ ਹੱਲ ਦੀ ਗੱਲ ਕੀਤੀ। ਇਸ ਦੌਰਾਨ ਚੜੂਨੀ ਨੇ ਪੰਜਾਬ ਚੋਣਾਂ ਵਿੱਚ ਉਮੀਦਵਾਰ (GURNAM CHADUNI POLITICAL PARTY) ਖੜ੍ਹੇ ਕਰਨ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਚੜੂਨੀ ਦੀ ਭਾਰੀ ਆਲੋਚਨਾ ਹੋਈ। ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਨੇ ਗੁਰਨਾਮ ਚੜੂਨੀ ਨੂੰ ਸੱਤ ਦਿਨਾਂ ਲਈ ਮੁਅੱਤਲ ਕਰ ਦਿੱਤਾ।

ਇਹ ਵੀ ਪੜੋ: Assembly Elections 2022: ਹਰ ਮਸਲੇ ’ਤੇ ਹਰਪਾਲ ਚੀਮਾ ਨੂੰ ਤਿੱਖੇ ਸਵਾਲ, ਵੇਖੋ ਈਟੀਵੀ ਭਾਰਤ ਨਾਲ ਖਾਸ ਗੱਲਬਾਤ

Last Updated :Dec 18, 2021, 2:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.