ETV Bharat / city

ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਕਹਿਣਾ ਕਾਫ਼ੀ ਨਹੀਂ ਹੈ,ਸਬੂਤ ਵੀ ਜ਼ਰੂਰੀ:ਹਾਈਕੋਰਟ

author img

By

Published : Jul 16, 2021, 2:47 PM IST

ਗੈਂਗਸਟਰ ਗਗਨਦੀਪ ਉਰਫ਼ ਜੱਜ ਦੇ ਨਾਲ ਮੁਲਜ਼ਮ ਗੁਰਸੇਵਕ ਸਿੰਘ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਨੇ ਲੁੱਟਮਾਰ ,ਦੰਗਾ ਫ਼ਸਾਦ ਅਤੇ ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ । ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੋਰਟ 'ਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਪਰ ਮੁਲਜ਼ਮ ਤੋਂ ਇਸ ਦਾ ਸਬੰਧ ਨਹੀਂ ਦਿਖਾ ਪਾਈ।

ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਕਹਿਣਾ ਕਾਫ਼ੀ ਨਹੀਂ ਹੈ,ਸਬੂਤ ਵੀ ਜ਼ਰੂਰੀ :ਹਾਈਕੋਰਟ
ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਕਹਿਣਾ ਕਾਫ਼ੀ ਨਹੀਂ ਹੈ,ਸਬੂਤ ਵੀ ਜ਼ਰੂਰੀ :ਹਾਈਕੋਰਟ

ਚੰਡੀਗੜ੍ਹ: ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ ਲੱਗਾਉਣਾ ਹੀ ਕਾਫ਼ੀ ਨਹੀਂ ਬਲਕਿ ਇਸ ਨੂੰ ਸਾਬਿਤ ਕਰਨ ਦੇ ਲਈ ਸਬੂਤ ਵੀ ਜ਼ਰੂਰੀ ਹਨ। ਲੁਧਿਆਣਾ ਵਿੱਚ ਇੱਕ ਗੋਲਡ ਫਾਇਨੈਂਸ ਕੰਪਨੀ ਤੋਂ 30 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਆਇਆ ਸੀ।

ਜਿਸ ਵਿੱਚ ਗੈਂਗਸਟਰ ਗਗਨਦੀਪ ਉਰਫ਼ ਜੱਜ ਦੇ ਨਾਲ ਮੁਲਜ਼ਮ ਗੁਰਸੇਵਕ ਸਿੰਘ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਨੇ ਲੁੱਟਮਾਰ ,ਦੰਗਾ ਫ਼ਸਾਦ ਅਤੇ ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ । ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੋਰਟ 'ਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਪਰ ਮੁਲਜ਼ਮ ਤੋਂ ਇਸ ਦਾ ਸਬੰਧ ਨਹੀਂ ਦਿਖਾ ਪਾਈ।

ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਦੇ ਹੋਏ ਕਿਹਾ ਕਿ ਮੁਲਜ਼ਮ ਦੇ ਖਿਲਾਫ਼ ਜਾਂਚ ਜੁਟਾਏ ਸਬੂਤ ਕਾਫੀ ਨਹੀਂ ਹਨ। ਅਜਿਹੇ 'ਚ ਜ਼ਮਾਨਤ ਦਾ ਲਾਭ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੈਂਗਸਟਰ ਗਗਨਦੀਪ ਸਿੰਘ ਨੂੰ ਪੁਲਿਸ ਨੇ ਚੰਡੀਗੜ੍ਹ ਸੈਕਟਰ 36 ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਹਿਰਾਸਤ ਵਿੱਚ ਗਗਨਦੀਪ ਨੇ ਇਕਬਾਲੇ ਜੁਰਮ ਕੀਤਾ ਸੀ ਕਿ ਗੋਲਡ ਫਾਇਨੈਂਸ ਕੰਪਨੀ ਨੂੰ ਲੁੱਟ ਤੋਂ ਬਾਅਦ ਗਹਿਣਿਆਂ ਨੂੰ ਪਿਘਲਾਉਣ ਦੇ ਲਈ ਮਸ਼ੀਨ ਖ਼ਰੀਦੀ ਗਈ ਸੀ ਜੋ ਜ਼ੀਰਕਪੁਰ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਫਲੈਟ ਵਿੱਚ ਰੱਖੀ ਹੋਈ ਹੈ।

ਇਸ ਸਬੰਧੀ ਪੁਲਿਸ ਵਲੋਂ ਲੁੱਟ ਕੀਤੇ ਗਏ ਗਹਿਣੇ ਵੀ ਫਲੈਟ ਤੋਂ ਬਰਾਮਦ ਕੀਤੇ ਗਏ ਸੀ ਅਤੇ ਨਾਲ ਹੀ ਹਥਿਆਰ ਅਤੇ ਕਾਰਤੂਸ ਵੀ ਮਿਲੇ ਸੀ। ਪੁਲਿਸ ਨੇ ਚਾਰਜਸ਼ੀਟ 'ਚ ਕਿਹਾ ਕਿ ਲੁੱਟ ਦੀ ਪਲਾਨਿੰਗ 'ਚ ਗਗਨਦੀਪ ਦੇ ਨਾਲ ਗੁਰਸੇਵਕ ਵੀ ਸ਼ਾਮਿਲ ਸੀ। ਗੁਰਸੇਵਕ ਨੂੰ ਪੁਲਿਸ ਦੇ ਮੁਹਾਲੀ ਫੇਜ਼ ਛੇ ਤੋਂ 24 ਜੂਨ 2020 ਨੁੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਗੱਡੀ ਤੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ।

ਹਾਈ ਕੋਰਟ ਨੇ ਕਿਹਾ ਕਿ ਪੁਲਿਸ ਨੇ ਸਿਰਫ਼ ਜਾਂਚ ਦੇ ਆਧਾਰ ਤੇ ਇਨ੍ਹਾਂ ਰੂਪਾਂ ਨੂੰ ਸ਼ਾਮਿਲ ਕਰ ਦਿੱਤਾ ਪਰ ਇਸ ਤੋਂ ਆਰੋਪੀ ਦਾ ਕੋਈ ਸੰਬੰਧ ਨਹੀਂ ਮਿਲਿਆ। ਗਗਨਦੀਪ ਤੋਂ ਮਿਲੇ ਫੋਨ ਹੈਂਡਸੈੱਟ ਤੋਂ ਵਿਦੇਸ਼ਾਂ ਵਿੱਚ ਸੰਪਰਕ ਦੀ ਜਾਣਕਾਰੀ ਤਾਂ ਮਿਲ ਰਹੀ ਹੈ ਪਰ ਇਸ ਤੋਂ ਮੁਲਜ਼ਮ ਗੁਰਸੇਵਕ ਕਿਵੇਂ ਜੁੜਿਆ ਇਹ ਸਪੱਸ਼ਟ ਨਹੀਂ ਹੈ। ਇਸ ਤੋਂ ਇਲਾਵਾ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਉਸ ਦੇ ਸ਼ਾਮਿਲ ਹੋਣ ਦਾ ਵੀ ਕੋਈ ਸਬੂਤ ਨਹੀਂ ਹੈ। ਹਾਈ ਕੋਰਟ ਨੇ ਕਿਹਾ ਪੁਲਿਸ ਇਸ ਮਾਮਲੇ 'ਚ ਪੰਜ ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ ਅਤੇ ਇੱਕ ਮੁਲਜ਼ਮ ਜੈਪਾਲ ਫ਼ਰਾਰ ਹੈ।

ਇਹ ਵੀ ਪੜ੍ਹੋ:25 ਸਰਕਾਰੀ ਹਸਪਤਾਲਾਂ ’ਚ ਸਥਾਪਤ ਕੀਤੇ ਜਾਣਗੇ MRI, CT Centres- ਬਲਬੀਰ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.