ETV Bharat / city

weekend Lockdown: ਚੰਡੀਗੜ੍ਹ 'ਚ ਅਜੇ ਨਹੀਂ ਮਿਲੇਗੀ ਰਾਹਤ

author img

By

Published : Jun 5, 2021, 10:00 AM IST

ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਲੌਕਡਾਊਨ (Chandigarh weekend lockdown) ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਚੰਡੀਗੜ੍ਹ ’ਚ ਵੀਕਐਂਡ ਲੌਕਡਾਊਨ ਸ਼ਨੀਵਾਰ 5 ਜੂਨ ਤੋਂ ਸੋਮਵਾਰ 7 ਜੂਨ ਸਵੇਰ 5 ਵਜੇ ਤੱਕ ਰਹੇਗਾ।

weekend Lockdown: ਚੰਡੀਗੜ੍ਹ 'ਚ ਅਜੇ ਨਹੀਂ ਮਿਲੇਗੀ ਰਾਹਤ
weekend Lockdown: ਚੰਡੀਗੜ੍ਹ 'ਚ ਅਜੇ ਨਹੀਂ ਮਿਲੇਗੀ ਰਾਹਤ

ਚੰਡੀਗੜ੍ਹ: ਕੋਰੋਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਹਫਤੇ ਵੀ ਵੀਕਐਂਡ ਲੌਕਡਾਊਨ (Chandigarh weekend lockdown) ਲਗਾਉਣ ਦਾ ਐਲਾਨ ਕੀਤਾ ਹੈ।

ਵੀਕਐਂਡ ਲੌਕਡਾਊਨ ਅੱਜ ਯਾਨੀ ਸ਼ਨੀਵਾਰ 5 ਜੂਨ ਸਵੇਰ ਤੋਂ ਸੋਮਵਾਰ 7 ਜੂਨ ਨੂੰ ਸਵੇਰ 5 ਵਜੇ ਤੱਕ ਰਹੇਗਾ। ਦੱਸ ਦਈਏ ਕਿ ਅਜੇ ਚੰਡੀਗੜ੍ਹ ’ਚ ਕੋਰੋਨਾ ਦੇ 1135 ਐਕਟਿਵ ਕੇਸ ਹਨ। ਸ਼ਹਿਰ ਚ ਹੁਣ ਤੱਕ 762 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ ਹੁਣ ਤੱਕ 60,399 ਲੋਕਾਂ ਚ ਕੋਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।

ਇਹ ਵੀ ਪੜੋ: Politics over Vaccination in punjab:ਕੋਰੋਨਾ ਕਾਲ 'ਚ ਪੰਜਾਬ ਸਰਕਾਰ ਨੇ ਕੀਤੀ ਕਮਾਈ!

ਸਿਹਤ ਵਿਭਾਗ ਹੁਣ ਤੱਕ 5,16,329 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕਰ ਚੁੱਕਿਆ ਹੈ। 4,54,706 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤੱਕ 58,502 ਸੰਕ੍ਰਮਿਤ ਮਰੀਜ਼ ਕੋਰੋਨਾ ਨੂੰ ਠੀ ਹੋ ਚੁੱਕੇ ਹਨ। ਉੱਥੇ ਹੀ ਹੁਣ ਤੱਕ 3,65,981 ਲੋਕ ਟੀਕਾਕਰਣ ਕਰਵਾ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.