ETV Bharat / city

ਪਟਿਆਲਾ ਜੇਲ੍ਹ ’ਚ ਬੰਦ ਦਲੇਰ ਮਹਿੰਦੀ ਨੇ ਹਾਈਕੋਰਟ ਵੱਲ ਕੀਤਾ ਰੁਖ

author img

By

Published : Jul 18, 2022, 5:00 PM IST

ਪੰਜਾਬੀ ਗਾਇਕ ਦਲੇਰ ਮਹਿੰਦੀ
ਪੰਜਾਬੀ ਗਾਇਕ ਦਲੇਰ ਮਹਿੰਦੀ

ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਸਜ਼ਾ ਦੇ ਖਿਲਾਫ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦੱਸ ਦਈਏ ਕਿ ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਦਲੇਰ ਮਹਿੰਦੀ ਵੱਲੋਂ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ। ਦੱਸ ਦਈਏ ਕਿ ਦਲੇਰ ਮਹਿੰਦੀ ਨੇ ਹੇਠਲੀ ਅਦਾਲਤ ਚੋਂ ਮਿਲੀ ਸਜ਼ਾ ਦੇ ਖਿਲਾਫ ਹਾਈਕੋਰਟ ਪਹੁੰਚ ਗਏ ਹਨ। ਦਲੇਰ ਮਹਿੰਦੀ ਨੇ ਸਜਾ ਦੇ ਖਿਲਾਫ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ।





ਪੰਜਾਬੀ ਗਾਇਕ ਦਲੇਰ ਮਹਿੰਦੀ
ਪੰਜਾਬੀ ਗਾਇਕ ਦਲੇਰ ਮਹਿੰਦੀ





ਪਟਿਆਲਾ ਜੇਲ੍ਹ ਚ ਬੰਦ ਹਨ ਦਲੇਰ ਮਹਿੰਦੀ:
ਦੱਸ ਦਈਏ ਕਿ ਸਜ਼ਾ ਮਿਲਣ ਤੋਂ ਬਾਅਦ ਇਸ ਸਮੇਂ ਦਲੇਰ ਮਹਿੰਦੀ ਪਟਿਆਲਾ ਦੀ ਜੇਲ੍ਹ ’ਚ ਬੰਦ ਹਨ। ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ।



ਪੰਜਾਬੀ ਗਾਇਕ ਦਲੇਰ ਮਹਿੰਦੀ
ਪੰਜਾਬੀ ਗਾਇਕ ਦਲੇਰ ਮਹਿੰਦੀ





ਇਸ ਮਾਮਲੇ ’ਚ ਗ੍ਰਿਫਤਾਰ ਹੋਏ ਦਲੇਰ ਮਹਿੰਦੀ:
ਦੱਸ ਦਈਏ ਕਿ ਮਾਮਲਾ 2003 ਦਾ ਹੈ ਅਤੇ ਕੇਸ ਦਾ ਫੈਸਲਾ 15 ਸਾਲ ਬਾਅਦ ਹੋਇਆ ਹੈ, ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਸ ਦੇ ਭਰਾ ਸਮਸ਼ੇਰ ਸਿੰਘ ਨੂੰ ਵੀ ਦੋ ਸਾਲ ਦਾ ਸਜ਼ਾ ਸੁਣਾਈ ਗਈ ਹੈ, ਨਾਲ ਹੀ ਉਸ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦਈਏ ਕਿ ਇਹ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।




ਕੌਣ ਹੈ ਦਲੇਰ ਮਹਿੰਦੀ: ਬਿਹਾਰ ਦੇ ਰਹਿਣ ਵਾਲੇ ਦਲੇਰ ਦਾ ਜਨਮ 18 ਅਗਸਤ 1967 ਨੂੰ ਪਟਨਾ 'ਚ ਹੋਇਆ ਸੀ। ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਰਾਜ ਪੱਧਰੀ ਪਹਿਲਵਾਨ ਰਹਿ ਚੁੱਕੀ ਦਲੇਰ ਮਹਿੰਦੀ ਦੀ ਮਾਂ ਦਾ ਨਾਂ ਬਲਬੀਰ ਕੌਰ ਹੈ। ਦਲੇਰ ਮਹਿੰਦੀ ਦੇ ਪਿਤਾ ਅਜਮੇਰ ਸਿੰਘ ਚੰਦਨ ਵੀ ਬਹੁਤ ਚੰਗੇ ਗਾਇਕ ਰਹੇ ਹਨ। ਕੁੱਲ ਮਿਲਾ ਕੇ ਉਸ ਦੇ ਪੰਜ ਭਰਾ ਹਨ, ਜਿਨ੍ਹਾਂ ਵਿੱਚ ਸ਼ਮਸ਼ੇਰ ਮਹਿੰਦੀ ਵੀ ਸ਼ਾਮਲ ਹੈ ਜੋ ਉਸ ਤੋਂ ਵੱਡਾ ਹੈ। ਭਾਰਤ ਵਿੱਚ ਸੰਗੀਤ ਦੀ ਦੁਨੀਆ ਵਿੱਚ ਧਮਾਲ ਮਚਾਉਣ ਵਾਲੇ ਮੀਕਾ ਸਿੰਘ ਵੀ ਉਨ੍ਹਾਂ ਦੇ ਛੋਟੇ ਭਰਾ ਹਨ।





ਇਹ ਵੀ ਪੜੋ: ਵਿਧਾਇਕ ਮਨਪ੍ਰੀਤ ਇਆਲੀ ਨੇ ਅਕਾਲੀ ਦਲ ’ਤੇ ਚੁੱਕੇ ਸਵਾਲ, ਕਿਹਾ- 'ਪਾਰਟੀ ਨੇ ਮੇਰੇ ਤੋਂ ਨਹੀਂ ਲਈ ਸਲਾਹ'

ETV Bharat Logo

Copyright © 2024 Ushodaya Enterprises Pvt. Ltd., All Rights Reserved.