ETV Bharat / city

covid-19 ਤੀਜੀ ਲਹਿਰ ਆਉਣ ਤੋਂ ਪਹਿਲਾਂ ਬੱਚਿਆਂ ਦੇ ਵਿਭਾਗ ਦੀ ਕੀ ਹੈ ਤਿਆਰੀ ? ਵੇਖੋ ਇੰਟਰਵਿਊ

author img

By

Published : Jul 6, 2021, 12:37 PM IST

Updated : Jul 6, 2021, 3:37 PM IST

ਤੀਜੀ ਲਹਿਰ ਆਉਣ ਤੋਂ ਪਹਿਲਾਂ ਸੂਬੇ ਵਿੱਚ ਟੀਕਾਕਰਨ ਤੇਜ਼ ਕਰ ਦਿੱਤਾ ਗਿਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਬਾਬਤ ਈਟੀਵੀ ਭਾਰਤ ਨੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ। ਆਓ ਸੁਣਦੇ ਹਾਂ ਕੀ ਕਹਿੰਦੇ ਹਨ ਡਾਇਰੈਕਟਰ ਗੁਰਿੰਦਰਬੀਰ ਸਿੰਘ

covid-19 ਤੀਜੀ ਲਹਿਰ
covid-19 ਤੀਜੀ ਲਹਿਰ

ਚੰਡੀਗੜ੍ਹ :ਤੀਜੀ ਲਹਿਰ ਆਉਣ ਤੋਂ ਪਹਿਲਾਂ ਸੂਬੇ ਵਿੱਚ ਟੀਕਾਕਰਨ ਤੇਜ਼ ਕਰ ਦਿੱਤਾ ਗਿਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਬਾਬਤ ਈਟੀਵੀ ਭਾਰਤ ਨੇ ਡਾਇਰੈਕਟਰ ਗੁਰਿੰਦਰਬੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ।

ਇਸ ਦੌਰਾਨ ਡਾਇਰੈਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਦੋ ਕੋਰੋਨਾ ਵਾਇਰਸ ਮਹਾਂਮਾਰੀ ਲਹਿਰਾਂ ਦਾ ਟਾਕਰਾ ਸਿਹਤ ਵਿਭਾਗ ਨੇ ਕੀਤਾ ਹੈ ਅਤੇ ਤੀਜੀ ਸੰਭਾਵਿਤ ਦੱਸੀ ਜਾ ਰਹੀ ਡੈਲਟਾ ਵੈਰੀਅੰਟ ਲਹਿਰ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਸਰਕਾਰੀ ਨਿੱਜੀ ਹਸਪਤਾਲਾਂ ਸਣੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਬੈੱਡ ਕਪੈਸਟੀ ਵਧਾਈ ਜਾ ਰਹੀ ਹੈ ਅਤੇ ਛੋਟੇ ਬੱਚਿਆਂ ਦੇ ਵਿਭਾਗ ਵਿੱਚ ਵੀ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ।

covid-19 ਤੀਜੀ ਲਹਿਰ

ਇਨ੍ਹਾਂ ਵਿਚ ਵੈਂਟੀਲੇਟਰ ਵਾਲੇ ਬੈੱਡ ਕਪੈਸਿਟੀ ਵਧਾਉਣ ਸਣੇ ਬੱਚਿਆਂ ਦੇ ਮਾਹਰ ਡਾਕਟਰਾਂ ਦੀ ਭਰਤੀ ਸ਼ਾਮਲ ਹੈ ਜਿਨ੍ਹਾਂ ਵਿੱਚ ਇੱਕ ਸੌ ਦੋ ਡਾਕਟਰ ਬੱਚਿਆਂ ਦੇ ਮਾਹਰ ਹਨ ਜਦ ਕਿ ਮੈਡੀਸਨ ਥੈਲੇਸੀਮੀਆ ਅਤੇ ਛਾਤੀ ਦੇ ਰੋਗਾਂ ਸਣੇ ਤਮਾਮ ਬੀਮਾਰੀਆਂ ਦੇ ਮਾਹਰ ਡਾਕਟਰ ਵੀ ਭਰਤੀ ਕੀਤੇ ਜਾ ਰਹੇ ਹਨ।

ਇਸ ਦੌਰਾਨ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਪੀਜੀਆਈ ਦੇ ਵਿਚ ਬੱਚਿਆਂ ਦੇ ਵਿਭਾਗ ਵਿੱਚ ਜੋ ਵਾਰਡ ਬਣਾਇਆ ਗਿਆ ਹੈ ਉਸੇ ਦੀ ਤਰਜ਼ ਉੱਪਰ ਪੰਜਾਬ ਦੇ ਮੈਡੀਕਲ ਕਾਲਜਾਂ ਦੇ ਵਿਚ ਵਾਰਡ ਬਣਾਏ ਜਾ ਰਹੇ ਹਨ ਅਤੇ ਬੱਚਿਆਂ ਦੇ ਵੈਂਟੀਲੇਟਰ ਬੈੱਡ ਲਈ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਬੈੱਡ ਕਪੈਸਿਟੀ ਵਧਾਉਣ ਲਈ ਆਪਣੇ ਲੈਵਲ ਤੇ ਵੀ ਖ਼ਰੀਦ ਕਰ ਰਹੀ ਹੈ ਅਤੇ ਦੋ ਹਫ਼ਤਿਆਂ ਵਿੱਚ ਇਹ ਸਾਰਾ ਕੁਝ ਪੂਰਾ ਕੀਤਾ ਜਾਵੇਗਾ ਕਿਉਂਕਿ ਜੁਲਾਈ ਦੇ ਅਖੀਰ ਵਿਚ ਤੀਸਰੀ ਵੇਵ ਆਉਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।

ਸਿਹਤ ਵਿਭਾਗ ਵੱਲੋਂ ਵੈਕਸੀਨ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਪਰ ਕੇਂਦਰ ਸਰਕਾਰ ਵੱਲੋਂ ਵੈਕਸੀਨ ਆਉਣ ਵਿੱਚ ਸਮਾਂ ਲੱਗਦਾ ਹੈ ਅਤੇ ਸਿਹਤ ਵਿਭਾਗ ਕੋਲ ਕੱਲ੍ਹ ਤੱਕ ਦੀ ਹੀ ਵੈਕਸੀਨ ਬਚੀ ਹੈ। ਇਸ ਤੋਂ ਇਲਾਵਾ ਡਾਇਰੈਕਟਰ ਨੇ ਵੀ ਦੱਸਿਆ ਕਿ ਉਹ ਕੇ ਕੇ ਤਲਵਾੜ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਕੀਆਂ ਹਦਾਇਤਾਂ ਮੁਤਾਬਕ ਹੀ ਸਿਹਤ ਵਿਭਾਗ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਅਗਸਤ 'ਚ ਤੀਜੀ ਲਹਿਰ ਦਾ ਖਦਸ਼ਾ, ਸਤੰਬਰ 'ਚ ਚਰਮ 'ਤੇ: ਰਿਪੋਰਟ

Last Updated : Jul 6, 2021, 3:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.