ETV Bharat / city

ਮੌਤ ਦਰ ਤੇ ਅਬਾਦੀ ਦੇ ਅਧਾਰ ਉੱਤੇ ਹੋਵੇਗਾ ਕੋਰੋਨਾ ਟੀਕਾਕਰਨ-ਬਲਬੀਰ ਸਿੱਧੂ

author img

By

Published : May 9, 2021, 10:41 PM IST

ਪੰਜਾਬ ਸਰਕਾਰ ਸੂਬੇ ਭਰ ਵਿੱਚ ਸੋਮਵਾਰ ਤੋਂ 18 ਸਾਲ ਤੋਂ 44 ਸਾਲਾਂ ਤੱਕ ਦੀ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕਰੇਗੀ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਮਹਿਜ਼ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ।

ਮੌਤ ਦਰ, ਘਣਤਾ ਤੇ ਅਬਾਦੀ ਦੇ ਅਧਾਰ ਉੱਤੇ ਹੋਵੇਗਾ ਕੋਰੋਨਾ ਟੀਕਾਕਰਨ
ਮੌਤ ਦਰ, ਘਣਤਾ ਤੇ ਅਬਾਦੀ ਦੇ ਅਧਾਰ ਉੱਤੇ ਹੋਵੇਗਾ ਕੋਰੋਨਾ ਟੀਕਾਕਰਨ

ਚੰਡੀਗੜ੍ਹ :ਪੰਜਾਬ ਸਰਕਾਰ ਸੂਬੇ ਭਰ ਵਿੱਚ ਸੋਮਵਾਰ ਤੋਂ 18 ਸਾਲ ਤੋਂ 44 ਸਾਲਾਂ ਤੱਕ ਦੀ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਕਰੇਗੀ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਮਹਿਜ਼ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ। ਇਸ ਲਈ ਪਹਿਲੇ ਪੜਾਅ 'ਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਲਿਮੀਟਿਡ ਨੂੰ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਹੈ। ਇਸ ਤਹਿਤ ਮਈ 'ਚ 18-44 ਸਾਲ ਉਮਰ ਵਰਗ ਲਈ 4.29 ਲੱਖ ਖੁਰਾਕਾਂ ਦੀ ਵੰਡ ਕੀਤੀ ਜਾਵੇਗੀ ।

ਸਿਹਤ ਮੰਤਰੀ ਨੇ ਕਿਹਾ ਕਿ ਟੀਕਾ ਮਾਹਰ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਮਈ ਵਿੱਚ ਉਪਲਬਧ ਖੁਰਾਕਾਂ ਦੀ ਵੰਡ ਲਈ ਪ੍ਰਾਇਵੇਟ ਖੇਤਰ ਤੇ ਹੋਰਨਾਂ ਸਰੋਤਾਂ ਦੀ ਭਾਈਵਾਲੀ ਨਾਲ ਖੁਰਾਕਾਂ ਦੀ ਮੰਗ ਦੀ ਪੂਰਤੀ ਕੀਤੀ ਜਾਵੇ। ਸਹਿ-ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ ਤੇ ਇਸ ਲਈ ਅਗਲੇ ਪੜਾਅ ਵਿੱਚ 70 ਫੀਸਦੀ ਖੁਰਾਕਾਂ ਲਈ ਸਮੂਹ ਨਿਰਧਾਰਤ ਕੀਤੇ ਗਏ ਹਨ।

ਟੀਕਾਕਰਨ ਲਈ ਯੋਜਨਾ ਬਣਾਉਣਾ ਜ਼ਰੂਰੀ
ਸਿਹਤ ਮੰਤਰੀ ਨੇ ਦੱਸਿਆ ਕਿ ਸਹਿ-ਰੋਗਾਂ ਦੀ ਸੂਚੀ ਪਹਿਲਾਂ ਭਾਰਤ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਹੈ, ਪਰ ਇਲਾਜ ਕਰਨ ਵਾਲੇ ਡਾਕਟਰ ਦੁਆਰਾ ਮੋਟਾਪਾ (ਬੀਐਮਆਈ> 30), ਵਿਕਲਾਂਗਤਾ (ਜਿਵੇਂ ਕਿ ਰੀੜ ਦੀ ਹੱਡੀ ਦੀ ਸੱਟ) ਅਤੇ ਜ਼ਿਆਦਾ ਸਹਿ-ਰੋਗਾਂ ਨੂੰ ਸ਼ਾਮਲ ਕਰਨ ਕੀਤਾ ਜਾਵੇਗਾ। ਕੁੱਝ ਆਬਾਦੀ ਦੇ ਉੱਚ ਜੋਖਮ ਵਾਲੇ ਸਮੂਹਾਂ ਵੱਲ ਇਸ਼ਾਰਾ ਕਰਦਿਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਕਿੱਤਿਆਂ ਵਿੱਚ ਹੋਰਨਾਂ ਨਾਲੋਂ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਲਾਗ ਲਗਣ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ। ਇਸ ਲਈ 30 ਫੀਸਦੀ ਖੁਰਾਕਾਂ ਇਸ ਸਮੂਹ ਲਈ ਨਿਰਧਾਰਤ ਕੀਤੀਆਂ ਜਾਣ। ਇਸ ਸਬੰਧੀ ਰਣਨੀਤੀ ਵਿੱਚ ਜੋਖਮ ਵਾਲੇ ਪੇਸ਼ੇਵਰਾਂ ਦੀ ਸੂਚੀ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ, ਪਰ ਮਈ 2021 ਲਈ ਸਿਰਫ ਉੱਚ ਜੋਖਮ ਵਾਲੀਆਂ ਤਿੰਨ ਸ੍ਰੇਣੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ। ਇਨ੍ਹਾਂ ਵਿੱਚ ਸਰਕਾਰੀ ਕਰਮਚਾਰੀ, ਉਸਾਰੀ ਕਾਮੇ, ਅਧਿਆਪਕ ਤੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਹੋਰ ਕਰਮਚਾਰੀ ਸ਼ਾਮਲ ਹਨ।

ਟੀਕਾਕਰਨ ਲਈ ਤਿੰਨ ਜੋਨਾਂ 'ਚ ਕੀਤੀ ਜਾਵੇਗੀ ਵੰਡ

ਜ਼ਿਲ੍ਹਿਆਂ ਨੂੰ ਟੀਕਿਆਂ ਦੀ ਵੰਡ ਲਈ ਬਣਾਈ ਰਣਨੀਤੀ ਬਾਰੇ ਦੱਸਦੇ ਹੋਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਨੂੰ ਅਬਾਦੀ , ਮੌਤ ਦਰ ਤੇ ਘਣਤਾ ਦੇ ਅਧਾਰ ’ਤੇ 3 ਜੋਨਾਂ- A B ਤੇ c ਵਿੱਚ ਵੰਡਿਆ ਗਿਆ ਹੈ। ਜਿਨ੍ਹਾਂ ਨੂੰ 50 ਫੀਸਦੀ, 30 ਫੀਸਦੀ ਤੇ 20 ਫੀਸਦੀ ਅਲਾਟਮੈਂਟ ਨਿਰਧਾਰਤ ਕੀਤੀ ਗਈ ਹੈ। ਮਾਹਰ ਕਮੇਟੀ ਵਲੋਂ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਇਨ੍ਹਾਂ ਜੋਨਾਂ ਵਿੱਚ ਟੀਕਾਕਰਨ ਮੁੱਖ ਸ਼ਹਿਰੀ ਕੇਂਦਰਾਂ ਤੱਕ ਸੀਮਿਤ ਰੱਖਿਆ ਜਾਵੇ ਤੇ ਜੋਨ ਏ ਅਤੇ ਬੀ ਦੇ ਸ਼ਹਿਰੀ ਖੇਤਰਾਂ ਦੀ ਅਬਾਦੀ ਦੇ ਅਨੁਪਾਤ ਮੁਤਾਬਕ ਹੀਵੰਡ ਕੀਤੀ ਜਾਵੇ। ਜੋਨ ਸੀ ਲਈ ਉਹ ਹਰੇਕ ਜ਼ਿਲੇ ਵਿੱਚ ਬਰਾਬਰ ਵੰਡ ਦੀ ਸਿਫਾਰਸ਼ ਕਰਦੇ ਹਨ। ਜਦੋਂ ਹੋਰ ਖੁਰਾਕਾਂ ਉਪਲਬਧ ਹੁੰਦੀਆਂ ਹਨ ਜਾਂ ਮਹਾਂਮਾਰੀ ਦੇ ਹਾਲਾਤ ਬਦਲਦੇ ਹਨ, ਤਾਂ ਤਰਜੀਹੀ ਢਾਂਚੇ ਨੂੰ ਬਦਲਿਆ ਜਾ ਸਕਦਾ ਹੈ।

ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਵੀਸ਼ੀਲਡ ਅਤੇ ਕੋਵਿਡ ਸਬੰਧੀ ਹੋਰ ਟੀਕੇ ਲਗਾਉਣ ਲਈ ਤੇ ਇਸ ਸਬੰਧੀ ਨਵੀਂ ਰਣਨੀਤੀ ਬਣਾਉਣ ਲਈ ਕੌਮੀ ਅਤੇ ਕੌਮਾਂਤਰੀ ਟੀਕਾ ਮਾਹਰਾਂ ਨਾਲ ਸਲਾਹ- ਮਸ਼ਵਰਾ ਕੀਤਾ ਜਾਵੇਗਾ। ਇਸ ਨਾਲ ਵੱਡੀ ਅਬਾਦੀ ਨੂੰ ਟੀਕੇ ਦਾ ਲਾਭ ਦਿੱਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤਰਜੀਹੀ ਸਮੂਹਾਂ, ਸਹਿ ਬਿਮਾਰੀਆਂ ਵਾਲੇ ਲੋਕਾਂ ਅਤੇ ਆਮ ਲੋਕਾਂ ਲਈ ਟੀਕੇ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪਹਿਲਾਂ ਹੀ ਇੱਕ ਯੋਜਨਾ ਤਿਆਰ ਕਰ ਰਹੀ ਹੈ। ਇਹ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਸਬੰਧੀ ਹੋਰ ਯਤਨਾਂ ਨੂੰ ਤਿਆਰ ਕਰਨ ਵਿਚ ਮਹੱਤਵਪੂਰਣ ਸਾਬਿਤ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.