ETV Bharat / city

live corona update: ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,52,734 ਨਵੇਂ ਕੇਸ, 3,128 ਮੌਤਾਂ

author img

By

Published : May 31, 2021, 7:14 AM IST

Updated : May 31, 2021, 11:13 AM IST

India reported 1,65,553 new COVID-19 cases & 3,460 deaths in last 24 hrs, as per Health Ministry

ਫ਼ੋਟੋ
ਫ਼ੋਟੋ

11:07 May 31

ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,52,734 ਨਵੇਂ ਕੇਸ, 3,128 ਮੌਤਾਂ

  • " class="align-text-top noRightClick twitterSection" data="">

ਭਾਰਤ 'ਚ ਪਿਛਲੇ 24 ਘੰਟਿਆ ਵਿੱਚ 1,52,734  ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,128 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਹੀ ਘੰਟਿਆ ਵਿੱਚ 2,38,022 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਦੇ ਜਾਰੀ ਹੋਏ ਅੰਕੜਿਆਂ ਨਾਲ ਦੇਸ਼ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,80,47,534 ਹੋ ਗਈ ਹੈ। ਅਜ ਦੀਆਂ ਮੌਤਾਂ ਨਾਲ ਦੇਸ਼ ਵਿੱਚ ਕੁੱਲ ਮੌਤਾਂ ਦਾ ਅੰਕੜਾ 3,29,100  ਹੋ ਗਿਆ ਹੈ। ਦੇਸ਼ ਵਿੱਚ 20,26,092 ਸਰਗਰਮ ਮਰੀਜ਼ ਹਨ।

06:56 May 31

24 ਘੰਟਿਆਂ 'ਚ ਦਿੱਲੀ 'ਚ 946 ਕੇਸ, 78 ਮੌਤਾਂ

ਦਿੱਲੀ ਵਿੱਚ ਦਿਨੋ ਦਿਨ ਕੋਰੋਨਾ ਕੇਸ ਘਟਦੇ ਜਾ ਰਹੇ ਹਨ। 24 ਘੰਟਿਆਂ ਵਿੱਚ ਦਿੱਲੀ ਵਿੱਚ 946 ਕੇਸ ਸਾਹਮਣੇ ਆਏ ਹਨ ਅਤੇ 78 ਮੌਤਾਂ ਹੋਈਆਂ ਹਨ। ਇਨ੍ਹਾਂ ਹੀ ਘੰਟਿਆਂ ਵਿੱਚ 1,803 ਮਰੀਜ਼ਾਂ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ। ਲੰਘੀ ਸ਼ਾਮ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹੋਏ ਅੰਕੜਿਆਂ ਨਾਲ ਹੁਣ ਦਿੱਲੀ ਵਿੱਚ ਪੌਜ਼ੀਟਿਵਿਟੀ ਰੇਟ 1.25 ਫੀਸਦ ਹੋ ਗਿਆ ਹੈ। 

06:55 May 31

ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 2,627 ਮਾਮਲੇ, 127 ਮੌਤਾਂ

ਫ਼ੋਟੋ
ਫ਼ੋਟੋ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 2,627  ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 127 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 5,371 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,65,415 ਗਈ ਹੈ।

ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 14,432 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 310 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਾਹਤ ਦੀ ਗੱਲ ਹੈ ਕਿ 5,11,720 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 39,263 ਐਕਟਿਵ ਮਾਮਲੇ ਹਨ।

Last Updated : May 31, 2021, 11:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.