ETV Bharat / city

ਰਾਜਾ ਵੜਿੰਗ ਅਤੇ ਸੰਦੀਪ ਜਾਖੜ ਵਿੱਚ ਸ਼ਬਦੀ ਤਕਰਾਰ, Barinder Dhillon ਨੇ ਵੀ ਦਿੱਤਾ ਠੋਕਵਾਂ ਜਵਾਬ

author img

By

Published : Aug 17, 2022, 4:50 PM IST

ਰਾਜਾ ਵੜਿੰਗ ਅਤੇ ਸੰਦੀਪ ਜਾਖੜ ਵਿੱਚ ਸ਼ਬਦੀ ਤਕਰਾਰ
ਰਾਜਾ ਵੜਿੰਗ ਅਤੇ ਸੰਦੀਪ ਜਾਖੜ ਵਿੱਚ ਸ਼ਬਦੀ ਤਕਰਾਰ

ਪੰਜਾਬ ਕਾਂਗਰਸ ਵਿੱਚ ਕਾਟੋ ਕਲੇਸ਼ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਇਕ ਸੰਦੀਪ ਜਾਖੜ ਵਿੱਚ ਸ਼ਬਦੀ ਜੰਗ ਚੱਲ ਰਹੀ ਹੈ।

ਚੰਡੀਗੜ੍ਹ: ਵਿਧਾਨ ਸਭਾ ਚੋਣਾਂ 'ਚ ਨਮੋਸ਼ੀ ਭਰੀ ਹਾਰ ਦੇ ਬਾਵਜੂਦ ਪੰਜਾਬ ਕਾਂਗਰਸ 'ਚ ਕਲੇਸ਼ ਖ਼ਤਮ ਨਹੀਂ ਹੋ ਰਿਹਾ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਅਤੇ ਵਿਧਾਇਕ ਸੰਦੀਪ ਜਾਖੜ (MLA Sandeep Jakhar) ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਹੁਣ ਇਸ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਕੁੱਦ ਪਏ ਹਨ।

ਬਰਿੰਦਰ ਢਿੱਲੋਂ (Barinder Dhillon) ਨੇ ਕਿਹਾ ਕਿ ਸੰਦੀਪ ਜਾਖੜ ਵਿਧਾਇਕ ਬਣੇ ਰਹਿਣਾ ਚਾਹੁੰਦੇ ਹਨ, ਇਸ ਲਈ ਉਹ ਕਾਂਗਰਸ ਨਹੀਂ ਛੱਡ ਰਹੇ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਜਾਖੜ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਾਏ ਸਨ। ਜਿਸ ਦੇ ਜਵਾਬ 'ਚ ਵਿਧਾਇਕ ਜਾਖੜ ਨੇ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ 'ਚੋਂ ਕੱਢ ਕੇ ਦੱਸਣ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ (Barinder Dhillon) ਨੇ ਕਿਹਾ ਕਿ ਵਿਧਾਇਕ ਜਾਖੜ ਪਾਰਟੀ ਪ੍ਰਧਾਨ ਨੂੰ ਚੁਣੌਤੀ ਦੇ ਰਹੇ ਹਨ। ਉਹ ਦੱਸਣ ਕਿ ਪਿਛਲੇ 5 ਮਹੀਨਿਆਂ ਵਿੱਚ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਆਏ ਹਨ? ਕੀ ਉਹ ਰਾਹੁਲ ਗਾਂਧੀ ਨੂੰ ਆਪਣਾ ਆਗੂ ਮੰਨਦੇ ਹਨ? ਕੀ ਉਹ ਕਾਂਗਰਸ ਨੂੰ ਆਪਣੀ ਪਾਰਟੀ ਮੰਨਦੇ ਹਨ? ਕੀ ਉਹ ਭਾਜਪਾ ਦੀ ਆਲੋਚਨਾ ਕਰਦੇ ਹਨ?

ਭਾਜਪਾ ਨਾਲ ਜਾਖੜ ਦੇ ਰਿਸ਼ਤੇ ਡੂੰਘੇ ਹੋ ਗਏ ਹਨ। ਉਹ ਆਪਣੇ ਵਿਧਾਇਕ ਦੀ ਕੁਰਸੀ ਬਚਾਉਣ ਲਈ ਚੈਲੇਂਜ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਵਿਧਾਇਕ ਦੀ ਕੁਰਸੀ ਬਚ ਜਾਵੇਗੀ। ਜੇਕਰ ਤੁਸੀਂ ਵਿਧਾਇਕ ਬਣੇ ਰਹਿਣਾ ਚਾਹੁੰਦੇ ਹੋ ਤਾਂ ਦੁਬਾਰਾ ਚੋਣ ਲੜੋ ਜਾਂ ਪਾਰਟੀ ਦੀ ਲੀਡਰਸ਼ਿਪ ਦਾ ਕਹਿਣਾ ਮੰਨੋ। ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਚੁਣੌਤੀ ਹੈ ਤਾਂ ਜਾਖੜ ਨੂੰ ਖੁਦ ਅਸਤੀਫਾ ਦੇ ਕੇ ਦੁਬਾਰਾ ਚੋਣ ਲੜ ਕੇ ਦਿਖਾਉਣਾ ਚਾਹੀਦਾ ਹੈ।

ਸੰਦੀਪ ਜਾਖੜ ਦਿੱਗਜ ਲੀਡਰ ਸੁਨੀਲ ਜਾਖੜ ਦੇ ਭਤੀਜੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸੁਨੀਲ ਜਾਖੜ ਦੀ ਥਾਂ ਅਬੋਹਰ ਤੋਂ ਚੋਣ ਲੜੀ ਸੀ। ਕਾਂਗਰਸ 18 ਸੀਟਾਂ 'ਤੇ ਸਿਮਟ ਗਈ ਪਰ ਜਾਖੜ ਜਿੱਤਣ 'ਚ ਕਾਮਯਾਬ ਰਹੇ। ਇਸ ਤੋਂ ਬਾਅਦ ਸੁਨੀਲ ਜਾਖੜ ਕਾਂਗਰਸ ਛੱਡ ਕੇ ਹੁਣ ਭਾਜਪਾ 'ਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਸੰਦੀਪ ਜਾਖੜ ਕਾਂਗਰਸ ਦੀਆਂ ਅੱਖਾਂ 'ਚ ਰੜਕਣ ਲੱਗੇ ਹਨ।

ਇਹ ਵੀ ਪੜ੍ਹੋ: MSP ਕਮੇਟੀ ਦੀ ਮੀਟਿੰਗ ਵਿੱਚ SKM ਦੇ ਸ਼ਾਮਲ ਹੋਣ ’ਤੇ ਬਣਿਆ ਸਸਪੈਂਸ

ETV Bharat Logo

Copyright © 2024 Ushodaya Enterprises Pvt. Ltd., All Rights Reserved.