ETV Bharat / city

ਪੰਜਾਬ ’ਚ ਕੋਰੋਨਾ ਤੋਂ ਬਾਅਦ ਹੈਜ਼ਾ ਦਾ ਖਤਰਾ

author img

By

Published : Aug 13, 2021, 3:19 PM IST

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਅਤੇ ਸਰਕਾਰ ਦੀ ਨੀਤੀ ਮੁਤਾਬਿਕ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ।

ਪੰਜਾਬ ’ਚ ਕੋਰੋਨਾ ਤੋਂ ਬਾਅਦ ਹੈਜ਼ਾ ਦਾ ਖਤਰਾ
ਪੰਜਾਬ ’ਚ ਕੋਰੋਨਾ ਤੋਂ ਬਾਅਦ ਹੈਜ਼ਾ ਦਾ ਖਤਰਾ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਕਰਕੇ ਲੋਕਾਂ ਦੇ ਮਨਾਂ ਚ ਹਾਲੇ ਵੀ ਡਰ ਬਰਕਰਾਰ ਹੈ ਅਤੇ ਕਈ ਲੋਕ ਆਪਣੀ ਜਾਨ ਗਵਾ ਰਹੇ ਹਨ ਉੱਥੇ ਹੀ ਹੁਣ ਪੰਜਾਬ ਚ ਹੈਜ਼ਾ ਨੇ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਜ਼ੀਰਕਪੁਰ ’ਚ ਹੈਜ਼ਾ ਫੈਲਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਪੰਜਾਬ ’ਚ ਕੋਰੋਨਾ ਤੋਂ ਬਾਅਦ ਹੈਜ਼ਾ ਦਾ ਖਤਰਾ

ਦੱਸ ਦਈਏ ਕਿ ਏਕਤਾ ਵਿਹਾਰ ਅਤੇ ਨੇੜੇ ਦੇ ਇਲਾਕਿਆਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਟੈਂਕਰ ਦੇ ਜ਼ਰੀਏ ਉਸ ਖੇਤਰ ’ਚ ਪਾਣੀ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੈਡੀਕਲ ਟੀਮ ਅਤੇ ਐਂਬੂਲੈਂਸ ਘਟਨਾ ਸਥਾਨ ’ਤੇ ਤੈਨਾਤ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਕੈਂਪ ਲਗਾ ਸਰਵੇ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਇਲਾਕੇ ’ਚ ਹੁਣ ਤੱਕ ਹੈਜ਼ਾ ਦੇ 340 ਮਾਮਲੇ ਸਾਹਮਣੇ ਆ ਚੁੱਕੇ ਹਨ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਅਤੇ ਸਰਕਾਰ ਦੀ ਨੀਤੀ ਮੁਤਾਬਿਕ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ। ਨਾਲ ਹੀ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਨਾਕਾਮੀਆ ਦੇ ਕਾਰਨ ਹੀ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ: ਕੋਰੋਨਾ ਵਾਇਰਸ ਤੋਂ ਬਾਅਦ ਪੰਜਾਬ 'ਚ ਫੈਲਿਆ ਹੈਜ਼ਾ !

ਕਾਬਿਲੇਗੌਰ ਹੈ ਕਿ ਹੈਜ਼ਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਮ੍ਰਿਤਕਾਂ ਵਿੱਚ ਇੱਕ 3 ਸਾਲਾ ਬੱਚੀ ਵੀ ਸ਼ਾਮਲ ਹੈ। ਹੈਜ਼ੇ ਦੀ ਲਾਗ ਜ਼ੀਰਕਪੁਰ ਦੇ ਗੀਤ ਇਲਾਕੇ ਵਿੱਚ ਹੈਜ਼ਾ ਦੇ ਕਈ ਮਰੀਜ਼ ਪੀੜਤ ਪਾਏ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.