ETV Bharat / city

ਰਸਤਾ ਪੁੱਛਣ ਦੇ ਬਹਾਨੇ ਝਪਟੀ ਚੇਨ

author img

By

Published : Apr 10, 2021, 3:15 PM IST

ਚੰਡੀਗੜ੍ਹ ਵਿੱਚ ਰਸਤਾ ਪੁੱਛਣ ਦੇ ਬਹਾਨੇ ਦੋ ਨੌਜਵਾਨ ਔਰਤ ਕੋਲੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਸੈਕਟਰ -17 ਥਾਣੇ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਸਤਾ ਪੁੱਛਣ ਦੇ ਬਹਾਨੇ ਝਪਟੀ ਚੇਨ
ਰਸਤਾ ਪੁੱਛਣ ਦੇ ਬਹਾਨੇ ਝਪਟੀ ਚੇਨ

ਚੰਡੀਗੜ੍ਹ: ਟਰਾਈ ਸਿਟੀ ਚੰਡੀਗੜ੍ਹ ਵਿੱਚ ਜੁਰਮ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਦੱਸ ਦੇਈਏ ਕਿ ਰਸਤਾ ਪੁੱਛਣ ਦੇ ਬਹਾਨੇ ਦੋ ਨੌਜਵਾਨ ਔਰਤ ਕੋਲੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਸੈਕਟਰ -17 ਥਾਣੇ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਸਤਾ ਪੁੱਛਣ ਦੇ ਬਹਾਨੇ ਝਪਟੀ ਚੇਨ

ਔਰਤ ਨਾਲ ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦਈਏ ਕਿ ਸੈਕਟਰ -23 ਵਿੱਚ ਰਹਿਣ ਵਾਲੀ ਇੱਕ ਔਰਤ ਸਬਜ਼ੀ ਲੈਣ ਲਈ ਬਾਹਰ ਗਈ ਸੀ। ਇਸ ਦੌਰਾਨ ਰਸਤਾ ਪੁੱਛਣ ਦੇ ਬਹਾਨੇ, ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਸੋਨੇ ਦੀ ਚੇਨ ਖੋਹ ਲਈ ਅਤੇ ਫਰਾਰ ਹੋ ਗਏ।

ਸ਼ਿਕਾਇਤਕਰਤਾ 54 ਸਾਲਾ ਔਰਤ ਨੂੰ ਦੱਸਿਆ ਕਿ ਉਹ ਇੱਕ ਘਰੇਲੂ ਔਰਤ ਹੈ। ਸੈਕਟਰ -23 ਡੀ ਵਿੱਚ ਪਰਿਵਾਰ ਨਾਲ ਰਹਿੰਦੀ ਹੈ। ਉਹ ਸਬਜ਼ੀ ਲੈਣ ਦੇ ਲਈ ਬਾਜ਼ਾਰ ਗਈ ਸੀ। ਫਿਰ ਅਚਾਨਕ ਇੱਕ ਵਿਅਕਤੀ ਆਇਆ ਅਤੇ ਰਸਤਾ ਪੁੱਛਿਆ ਅਤੇ ਗੱਲਾਂ ਵਿੱਚ ਉਲਝਾਕੇ ਰੱਖਿਆ। ਇਸ ਦੌਰਾਨ ਰਸਤਾ ਪੁੱਛਣ ਵਾਲੇ ਵਿਅਕਤੀ ਦਾ ਮੋਟਰਸਾਇਕਲ ਸਵਾਰ ਸਾਥੀ ਵੀ ਥੋੜ੍ਹੀ ਦੂਰੀ 'ਤੇ ਆ ਗਿਆ। ਇਸ ਤੋਂ ਬਾਅਦ ਮੁਲਜ਼ਮ ਵਿਅਕਤੀ ਔਰਤ ਦੇ ਗਲੇ ਵਿਚੋਂ ਚੇਨ ਖੋਹ ਕੇ ਫਰਾਰ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.