ETV Bharat / city

ਮਾਈਨਿੰਗ ਮਾਮਲੇ ’ਤੇ ED ਦੀ ਵੱਡੀ ਕਾਰਵਾਈ, ਜਾਣੋਂ ਹੁਣ ਤੱਕ ਕੀ-ਕੀ ਹੋਇਆ ?

author img

By

Published : Jan 19, 2022, 12:17 PM IST

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਰਾਜਨੀਤੀਕ ਗਲੀਆਰੇ ’ਚ ਨਾਜਾਇਜ਼ ਰੇਤ ਮਾਈਨਿੰਗ ( illegal sand mining) ਇੱਕ ਅਹਿਮ ਮੁੱਦਾ ਰਿਹਾ ਹੈ। ਬੀਤੇ ਦਿਨ ਕੇਂਦਰੀ ਜਾਂਚ ਏਜੰਸੀ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀਆਂ ਦੀ ਰਿਹਾਇਸ਼ ’ਤੇ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ 6 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ।

ਨਾਜਾਇਜ ਮਾਈਨਿੰਗ ਮਾਮਲੇ ’ਤੇ ਈਡੀ ਦੀ ਕਾਰਵਾਈ
ਨਾਜਾਇਜ ਮਾਈਨਿੰਗ ਮਾਮਲੇ ’ਤੇ ਈਡੀ ਦੀ ਕਾਰਵਾਈ

ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੀ ਰਿਹਾਇਸ਼ ਵਿਖੇ ਛਾਪੇਮਾਰੀ ਕੀਤੀ ਗਈ। ਈਡੀ ਵੱਲੋਂ ਇਹ ਛਾਪੇਮਾਰੀ ਸੀਐੱਮ ਚੰਨੀ ਦੇ ਕਰੀਬੀਆਂ (ED raids Punjab CM Charanjit Singh Channi's relative) ਦੀ ਰਿਹਾਇਸ਼ ਸਣੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਈਡੀ ਨੇ ਕਰੋੜਾਂ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀਆਂ ਦੀ ਰਿਹਾਇਸ਼ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ 6 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ। ਜਾਣਕਾਰੀ ਮੁਤਾਬਿਕ ਭੁਪਿੰਦਰ ਨਾਮ ਦੇ ਸ਼ਖਸ ਕੋਲੋਂ 4 ਕਰੋੜ ਰੁਪਏ ਨਕਦੀ ਤੇ ਸ਼ੱਕੀ ਲੈਣ-ਦੇਣ ਨਾਲ ਸਬੰਧਤ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਦੀਪ ਕਪੂਰ ਦੀ ਰਿਹਾਇਸ਼ ਤੋਂ 2 ਕਰੋੜ ਰੁਪਏ ਬਰਾਮਦ ਹੋਏ ਹਨ। ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਮਿਲੀ ਨਕਦੀ ਤੋਂ ਬਾਅਦ ਵਿਰੋਧੀਆਂ ਵੱਲੋਂ ਕਾਂਗਰਸ ਪਾਰਟੀ ਅਤੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਜਾ ਰਿਹਾ ਹੈ।

ਸਿਰਸਾ ਨੇ ਸੀਐੱਮ ਚੰਨੀ ਨੂੰ ਘੇਰਿਆ
ਸਿਰਸਾ ਨੇ ਸੀਐੱਮ ਚੰਨੀ ਨੂੰ ਘੇਰਿਆ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਅਤੇ ਸੀੱਐਮ ਚਰਨਜੀਤ ਸਿੰਘ ਚੰਨੀ ਨੂੰ ਘੇਰਦੇ ਹੋਏ ਕਿਹਾ ਕਿ ਘਰ ਘਰ ਚੱਲੀ ਗੱਲ੍ਹ ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ! ਉਨ੍ਹਾਂ ਨੇ ਅੱਗੇ ਲਿਖਿਆ ਕਿ ਇਮਾਨਦਾਰੀ ਦਾ ਢੋਂਗ ਰੱਚਣ ਵਾਲੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਤੋਂ 4 ਕਰੋੜ ਦੀ ਨਕਦੀ ਮਿਲਣ ਨਾਲ ਸਾਬਿਤ ਕਰਦਾ ਹੈ ਕਿ ਪੰਜਾਬ ਚ ਪੂਰੀ ਕਾਂਗਰਸ ਸਰਕਾਰ ਮਾਫਿਆ ਦੇ ਹੱਥਾਂ ਤੋਂ ਵਿਕੀ ਹੋਈ ਹੈ।

ਦੂਜੇ ਪਾਸੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਈਡੀ ਦੀ ਛਾਪੇਮਾਰੀ ਤੇ ਕਿਹਾ ਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਕਿ ਪੰਜਾਬ ਚ ਰੇਤ ਮਾਈਨਿੰਗ ਮਾਫੀਆ ਅਤੇ ਕਾਂਗਰਸ ਸਰਕਾਰ ਇੱਕ ਹੀ ਥਾਲੀ ਦੇ ਚੱਟੇ ਬੱਟੇ ਹਨ। ਈਡੀ ਦੀ ਛਾਪੇਮਾਰੀ ਚ ਸਬੂਤ ਸਾਫ ਨਜਰ ਆ ਰਹੇ ਹਨ।

  • यह बात किसी से छिपी नहीं है कि पंजाब में रेत खनन माफिया और कांग्रेस सरकार एक ही थाली के चट्टे-बट्टे हैं।

    ईडी के छापे में सबूत साफ नजर आ रहा है। #Punjab pic.twitter.com/QviipEN0Ic

    — Gajendra Singh Shekhawat (@gssjodhpur) January 18, 2022 " class="align-text-top noRightClick twitterSection" data=" ">

ਸੀਐੱਮ ਚੰਨੀ ਦਾ ਈਡੀ ਦੀ ਛਾਪੇਮਾਰੀ ’ਤੇ ਬਿਆਨ

ਇੱਕ ਪਾਸੇ ਜਿੱਥੇ ਵਿਰੋਧੀਆਂ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ਦੇ ਲਈ ਚੰਗਾ ਨਹੀਂ ਹੈ। ਅਸੀਂ ਇਸ ਨਾਲ ਲੜਨ ਲਈ ਤਿਆਰ ਹਾਂ। ਪੱਛਮ ਬੰਗਾਲ ਦੀਆਂ ਚੋਣਾਂ ਸਮੇਂ ਵੀ ਇਹੀ ਕੁਝ ਹੋਇਆ ਸੀ।

ਸੀਐੱਮ ਚੰਨੀ ਦਾ ਈਡੀ ਦੀ ਛਾਪੇਮਾਰੀ ’ਤੇ ਬਿਆਨ

ਕਾਂਗਰਸ ਪਾਰਟੀ ਦਾ ਬਚਾਅ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਈਡੀ ਦੀ ਛਾਪੇਮਾਰੀ ਕਰਨਾ ਭਾਜਪਾ ਦਾ ਮਨਪਸੰਦ ਹਥਿਆਰ ਹੈ ਕਿਉਂਕਿ ਉਨ੍ਹਾਂ ਨੂੰ ਕੋਲ ਖੁਦ ਲੁਕਾਉਣ ਲਈ ਚੀਜ਼ਾਂ ਹਨ। ਹਰ ਕੋਈ ਤੁਹਾਡੇ ਵਰਗਾ ਨਹੀਂ ਹੁੰਦਾ ਸਾਨੂੰ ਇਸਦਾ ਕੋਈ ਡਰ ਨਹੀਂ ਹੈ।

  • Conducting an ED raid is BJP’s favourite weapon because they themselves have things to hide.

    Not everyone is like you. We have #NoFear. #BJPFakeRaid

    — Rahul Gandhi (@RahulGandhi) January 18, 2022 " class="align-text-top noRightClick twitterSection" data=" ">

ਕਾਬਿਲੇਗੌਰ ਹੈ ਕਿ ਬੀਤੇ ਦਿਨ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਕਰੀਬੀ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਗੈਰ ਕਾਨੂੰਨੀ ਰੇਤ ਮਾਈਨਿੰਗ ਨੂੰ ਲੈ ਕੇ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਪਰਿਵਾਰ ਦੇ ਲੋਕਾਂ ’ਤੇ ਰੇਤ ਮਾਈਨਿੰਗ ਦੇ ਨਾਜਾਇਜ਼ ਕਾਰੋਬਾਰ ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾ ਚੁੱਕੇ ਹਨ।

ਦੱਸਣਯੋਗ ਹੈ ਕਿ ਨਾਜਾਇਜ ਮਾਈਨਿੰਗ ਦੇ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ 12 ਥਾਵਾਂ ’ਤੇ ਕਾਰਵਾਈ ਕਰ ਰਹੀ ਹੈ। ਇਨ੍ਹਾਂ ਥਾਵਾਂ ’ਚ ਲੁਧਿਆਣਾ, ਪੰਚਕੁਲਾ, ਮੋਹਾਲੀ ਆਦਿ ਸਥਾਨ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਰੇਤ ਮਾਫੀਆ ਕੁਦਰਤਦੀਪ ਸਣੇ ਕਈ ਹੋਰ ਮੁਲਜ਼ਮਾਂ ਦੇ ਖਿਲਾਫ ਈਡੀ ਦੀ ਕਾਰਵਾਈ ਚਲ ਰਹੀ ਹੈ।

ਕੀ ਹੈ ਮਾਮਲਾ ?

ਪੂਰਾ ਮਾਮਲਾ 2018 ਦਾ ਦੱਸਿਆ ਜਾ ਰਿਹਾ ਹੈ ਜਦੋਂ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਦੇ ਲੈਣ ਦੇਣ ’ਚ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਮੋਹਾਲੀ ’ਚ ਇਸ ਸਬੰਧੀ ਐਫ ਆਰ ਆਈ ਹੋਈ ਸੀ, ਹਾਲਾਂਕਿ ਇਸ ਮਾਮਲੇ ’ਚ ਗੈਰਕਨੂੰਨੀ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਸੀ, ਪਰ ਈ ਡੀ ਵਲੋਂ ਪੰਜਾਬ ਭਰ ’ਚ ਇਹ ਰੇਡ ਕੀਤੀ ਗਈ ਹੈ।

ਇਹ ਵੀ ਪੜੋ: ਨਾਜਾਇਜ਼ ਮਾਈਨਿੰਗ ਮਾਮਲਾ: CM ਚੰਨੀ ਦੇ ਕਰੀਬੀਆਂ ਘਰੋਂ 6 ਕਰੋੜ ਰੁਪਏ ਬਰਾਮਦ !

ETV Bharat Logo

Copyright © 2024 Ushodaya Enterprises Pvt. Ltd., All Rights Reserved.