ETV Bharat / city

ਭਈਆ ਵਿਵਾਦ ਅਮਰੀਕਾ ਵਿੱਚ ਕਾਲੇ ਮੁੱਦੇ ਵਾਂਗ: ਮਨੀਸ਼ ਤਿਵਾੜੀ

author img

By

Published : Feb 18, 2022, 12:28 PM IST

ਸੀਐੱਮ ਚੰਨੀ ਵੱਲੋਂ ਰੈਲੀ ਦੌਰਾਨ ਆਖਿਆ ਗਿਆ ਭਈਆ ਵਾਲਾ ਬਿਆਨ ਕਾਫੀ ਵਧਦਾ ਜਾ ਰਿਹਾ ਹੈ। ਸਾਂਸਦ ਮਨੀਸ਼ ਤਿਵਾੜੀ ਨੇ ਇਸ ਬਿਆਨ ’ਤੇ ਕਿਹਾ ਕਿ ਭਈਆ ਵਿਵਾਦ ਅਮਰੀਕਾ ਵਿੱਚ ਕਾਲੇ ਮੁੱਦੇ ਵਾਂਗ (Bhaiya controversy is like the Black issue in the US) ਹੈ। ਇਸ ਨੂੰ ਜੜ੍ਹੋਂ ਪੁੱਟਣਾ ਹੋਵੇਗਾ।

ਮਨੀਸ਼ ਤਿਵਾੜੀ ਦਾ ਬਿਆਨ
ਮਨੀਸ਼ ਤਿਵਾੜੀ ਦਾ ਬਿਆਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਭਈਆ ਵਾਲੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਭਖੀ ਹੋਈ ਹੈ। ਹੁਣ ਇਸ ਮਾਮਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਂਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਟਵੀਟ ਜਰੀਏ ਮਾਮਲੇ ’ਤੇ ਟਿੱਪਣੀ ਕੀਤੀ ਹੈ। ਇਸ ਸਬੰਧੀ ਮਨੀਸ਼ ਤਿਵਾੜੀ ਨੇ ਤਿੰਨ ਟਵੀਟ ਕੀਤੇ ਹਨ।

  • 1/ De-Horse Politics- The Bhaiya controversy is like the Black issue in the US . It is reflective of an unfortunate systemic & institutionalised social bias against migrants stretching back to the inception of the Green Revolution . At a personal level Despite my mother being

    — Manish Tewari (@ManishTewari) February 18, 2022 " class="align-text-top noRightClick twitterSection" data=" ">

'ਭਈਆ ਵਿਵਾਦ ਅਮਰੀਕਾ ਵਿੱਚ ਕਾਲੇ ਮੁੱਦੇ ਵਾਂਗ'

ਆਪਣੇ ਪਹਿਲੇ ਟਵੀਟ ’ਚ ਮਨੀਸ਼ ਤਿਵਾੜੀ ਨੇ ਕਿਹਾ ਕਿ ਭਈਆ ਵਿਵਾਦ ਅਮਰੀਕਾ ਵਿੱਚ ਕਾਲੇ ਮੁੱਦੇ ਵਾਂਗ ਹੈ। ਇਹ ਹਰੀ ਕ੍ਰਾਂਤੀ ਦੀ ਸ਼ੁਰੂਆਤ ਤੱਕ ਵਾਪਸ ਫੈਲੇ ਪ੍ਰਵਾਸੀਆਂ ਦੇ ਵਿਰੁੱਧ ਇੱਕ ਮੰਦਭਾਗੀ ਪ੍ਰਣਾਲੀਗਤ ਅਤੇ ਸੰਸਥਾਗਤ ਸਮਾਜਿਕ ਪੱਖਪਾਤ ਦਾ ਪ੍ਰਤੀਬਿੰਬ ਹੈ। ਨਿੱਜੀ ਪੱਧਰ ’ਤੇ ਮੇਰੀ ਮਾਂ ਹੋਣ ਦੇ ਬਾਵਜੂਦ।

  • 2/ a Jat Sikh & my father being the foremost exponent of Punjab - Punjabi- Punjabiyat who laid down his life for Hindu- Sikh amity because of my Sir name it is said behind my back ‘ Eh Bhaiya Kithon Agha’ peppered with the choicest expletives in Punjabi - We have to root it out.

    — Manish Tewari (@ManishTewari) February 18, 2022 " class="align-text-top noRightClick twitterSection" data=" ">

'ਇਸ ਨੂੰ ਜੜ੍ਹੋਂ ਪੁੱਟਣਾ ਹੋਵੇਗਾ'

ਆਪਣੇ ਦੂਜੇ ਟਵੀਟ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇੱਕ ਜੱਟ ਸਿੱਖ ਅਤੇ ਮੇਰੇ ਪਿਤਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਪ੍ਰਚਾਰਕ ਰਹੇ ਹਨ। ਨਾਲ ਹੀ ਉਨ੍ਹਾਂ ਨੇ ਹਿੰਦੂ ਸਿੱਖ ਦੀ ਏਕਤਾ ਦੇ ਲਈ ਆਪਣਾ ਜਾਨ ਕੁਰਬਾਨ ਕਰ ਦਿੱਤੀ ਪਰ ਮੇਰੇ ਨਾਂ ਦੇ ਕਾਰਨ ਉਨ੍ਹਾਂ ਦੇ ਪਿੱਠ ਪਿੱਛੇ ਕਿਹਾ ਜਾਂਦਾ ਹੈ ਕਿ ਇਹ ਭਈਆ ਕਿੱਥੋ ਆਗਿਆ ਇਹ ਪੰਜਾਬੀ ਚ ਸਭ ਤੋਂ ਵਧੀਆ ਵਿਅੰਗ ਨਾਲ ਲਿਖਿਆ ਗਿਆ ਹੈ। ਸਾਨੂੰ ਇਸ ਨੂੰ ਜੜ੍ਹੋਂ ਪੁੱਟਣਾ ਹੋਵੇਗਾ।

ਆਪਣੇ ਤੀਜ਼ੇ ਟਵੀਟ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਅਜਿਹੀ ਚੀਜ਼ ਪੰਜਾਬ ਦੀ ਧਰਮ ਨਿਰਪੱਖਤਾ ਚ ਕੋਈ ਥਾਂ ਨਹੀਂ ਚਾਹੀਦੀ ਜਦਕਿ ਅਸੀਂ ਸਾਰੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।। ਕਹਿੰਦੇ ਹਾਂ।

  • 3/ Such thinking should have no place in the Secular ethos of Punjab grounded in the idiom - Manas Ki Jaat Sabhe Ek Pechan

    — Manish Tewari (@ManishTewari) February 18, 2022 " class="align-text-top noRightClick twitterSection" data=" ">

ਇਹ ਵੀ ਪੜੋ: ਅਨੁਰਾਗ ਠਾਕੁਰ ਨੇ ਵਿਰੋਧੀਆਂ ਨੂੰ ਲਿਆ ਆੜੇ ਹੱਥ, ਕਿਹਾ- AAP ਦਾ ਮਤਲਬ 'ਅਰਵਿੰਦ ਐਂਟੀ ਪੰਜਾਬ'

ਕਾਬਿਲੇਗੌਰ ਹੈ ਕਿ ਇੱਕ ਪਾਸੇ ਜਿੱਥੇ ਚੋਣਾਂ ਕਾਰਨ ਮਾਹੌਲ ਕਾਫੀ ਭਖਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਸੀਐੱਮ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਭੂਚਾਲ ਆ ਗਿਆ ਹੈ। ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਪਰਵਾਸੀ ਭਾਈਚਾਰੇ ਵੱਲੋਂ ਸੀਐੱਮ ਚਰਨਜੀਤ ਸਿੰਘ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਜਿੱਥੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਚੋਣਾਂ ’ਚ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.