ETV Bharat / city

ਭਗਵੰਤ ਮਾਨ ਦੇ ਆਉਣ ਨਾਲ ਮਾਫ਼ੀਆ ਰਾਜ ਦੇ ਅੰਤ ਦੀ ਹੋਈ ਸ਼ੁਰੂਆਤ-ਨਵਜੋਤ

author img

By

Published : Mar 17, 2022, 3:35 PM IST

ਮਾਫੀਆ ਰਾਜ ਦੇ ਅੰਤ ਦੀ ਹੋਈ ਸ਼ੁਰੂਆਤ-ਨਵਜੋਤ
ਮਾਫੀਆ ਰਾਜ ਦੇ ਅੰਤ ਦੀ ਹੋਈ ਸ਼ੁਰੂਆਤ-ਨਵਜੋਤ

ਪੀਪੀਸੀਸੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (ex ppcc president navjot sidhu) ਨੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫਾਂ ਦੇ ਪੁਲ੍ਹ ਬੰਨ੍ਹੇ (sidhu praises bhagwant maan) ਹਨ। ਸਿੱਧੂ ਨੇ ਕਿਹਾ ਹੈ ਕਿ ਭਗਵੰਤ ਮਾਨ ਦੇ ਆਉਣ ਨਾਲ ਮਾਫ਼ੀਆ ਰਾਜ ਦੇ ਅੰਤ ਦਾ ਯੁਗ ਸ਼ੁਰੂ ਹੋਇਆ (unfurls a new anti - Mafia era)ਹੈ।

ਚੰਡੀਗੜ੍ਹ:ਕਾਂਗਰਸ ਪੰਜਾਬ ਸੂਬੇ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (ex ppcc president navjot sidhu)ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਸੀਦੇ ਪੜ੍ਹੇ (sidhu praises bhagwant maan)ਹਨ। ਉਨ੍ਹਾਂ ਇੱਕ ਟਵੀਟ ਕਰਕੇ ਕਿਹਾ ਹੈ ਕਿ ਭਗਵੰਤ ਮਾਨ ਤੋਂ ਪਹਾੜ ਜਿੰਨੀਆਂ ਉਮੀਦਾਂ ਹਨ ਤੇ ਭਗਵੰਤ ਮਾਨ ਦੇ ਆਉਣ ਨਾਲ ਮਾਫੀਆ ਰਾਜ ਦੇ ਅੰਤ ਦੇ ਯੁਗ ਦੀ ਸ਼ੁਰੂਆਤ ਹੋਈ (unfurls a new anti - Mafia era)ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨਾਲੋਂ ਖੁਸ਼ਹਾਲ ਇਨਸਾਨ ਉਹ ਹੈ, ਜਿਸ ਤੋਂ ਕੋਈ ਉਮੀਦ ਨਹੀਂ ਰੱਖਦਾ।

  • The happiest man is the one from whom no one expects … Bhagwant Mann unfurls a new anti - Mafia era in Punjab with a mountain of expectations …hope he rises to the occasion , brings back Punjab on the revival path with pro - people policies … best always

    — Navjot Singh Sidhu (@sherryontopp) March 17, 2022 " class="align-text-top noRightClick twitterSection" data=" ">

ਸਾਬਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਵਿੱਚ ਕਿਹਾ ਹੈ ਕਿ ਭਗਵੰਤ ਮਾਨ ਨੇ ਉਮੀਦਾਂ ਦੇ ਪਹਾੜ ਨਾਲ ਪੰਜਾਬ ਵਿੱਚ ਇੱਕ ਨਵਾਂ ਮਾਫੀਆ ਵਿਰੋਧੀ ਦੌਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਉਮੀਦ ਹੈ ਕਿ ਉਹ ਨਿਰਪੱਖ ਹੋ ਕੇ ਲੋਕ ਪੱਖੀ ਨੀਤੀਆਂ ਨਾਲ ਪੰਜਾਬ ਨੂੰ ਮੁੜ ਸੁਰਜੀਤੀ ਦੇ ਰਾਹ 'ਤੇ ਲਿਆਏਗਾ । ਸਿੱਧੂ ਨੇ ਭਗਵੰਤ ਮਾਨ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ।

ਜਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਕੋਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਮੰਗ ਲਿਆ(sonia gandhi ask sidhu to resign) ਸੀ। ਇਹ ਜਾਣਕਾਰੀ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਰਾਹੀਂ ਸਾਂਝੀ ਕੀਤੀ ਸੀ। ਬੀਤੇ ਦਿਨ ਨਵਜੋਤ ਸਿੱਧੂ ਨੇ ਹੱਥ ਨਾਲ ਲਿਖ ਕੇ ਸੰਖੇਪ ਅਸਤੀਫਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ। ਇਸ ਉਪਰੰਤ ਨਵਜੋਤ ਸਿੱਧੂ ਨੇ ਅੱਜ ਟਵੀਟ ਕਰਕੇ ਭਗਵੰਤ ਮਾਨ ਦੀ ਤਾਰੀਫ ਦੇ ਪੁਲ੍ਹ ਬੰਨ੍ਹੇ ਹਨ।

ਇਹ ਵੀ ਪੜ੍ਹੋ:ਵਿਧਾਨਸਭਾ ਦੀ ਕਾਰਵਾਈ 21 ਮਾਰਚ ਤੱਕ ਮੁਲਤਵੀ

ETV Bharat Logo

Copyright © 2024 Ushodaya Enterprises Pvt. Ltd., All Rights Reserved.