ETV Bharat / city

Assembly Election 2022: ਪੰਜਾਬ ਭਾਜਪਾ ਨੇ ਥਾਪੇ 13 ਹਲਕਿਆਂ ਦੇ ਚੋਣ ਇੰਚਾਰਜ

author img

By

Published : Dec 26, 2021, 7:39 PM IST

ਪੰਜਾਬ ਭਾਜਪਾ ਨੇ ਥਾਪੇ 13 ਹਲਕਿਆਂ ਦੇ ਚੋਣ ਇੰਚਾਰਜ
ਪੰਜਾਬ ਭਾਜਪਾ ਨੇ ਥਾਪੇ 13 ਹਲਕਿਆਂ ਦੇ ਚੋਣ ਇੰਚਾਰਜ

ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿੱਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਲੋਕ ਸਭਾ ਚੋਣਾਂ ਦੇ 13 ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ।

ਚੰਡੀਗੜ੍ਹ: ਦਿੱਲੀ ਵਿਖੇ ਕਿਸਾਨੀ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਭਾਜਪਾ ਨੇ ਪੰਜਾਬ ਵਿੱਚ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਸੀ, ਜਿਸ ਤਹਿਤ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿੱਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਜਥੇਬੰਦੀ ਦੇ ਚੋਣ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਲੋਕ ਸਭਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ।

ਇਸ ਮੌੌਕੇ ਸੂਬਾ ਭਾਜਪਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ

  1. ਅੰਮ੍ਰਿਤਸਰ ਲੋਕ ਸਭਾ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ

2. ਲੁਧਿਆਣਾ ਲੋਕ ਸਭਾ ਦੇ ਇੰਚਾਰਜ ਰਜਿੰਦਰ ਮੋਹਨ ਸਿੰਘ ਛੀਨਾ

3. ਹੁਸ਼ਿਆਰਪੁਰ ਲੋਕ ਸਭਾ ਦੇ ਇੰਚਾਰਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼

4. ਗੁਰਦਾਸਪੁਰ ਲੋਕ ਸਭਾ ਦੇ ਇੰਚਾਰਜ ਪ੍ਰੋ. ਰਜਿੰਦਰ ਭੰਡਾਰੀ

5. ਜਲੰਧਰ ਲੋਕ ਸਭਾ ਦੇ ਇੰਚਾਰਜ ਨਰਿੰਦਰ ਪਰਮਾਰ

6. ਫਿਰੋਜ਼ਪੁਰ ਲੋਕ ਸਭਾ ਦੇ ਇੰਚਾਰਜ ਮੋਹਨ ਲਾਲ ਗਰਗ

7. ਫਰੀਦਕੋਟ ਲੋਕ ਸਭਾ ਦੇ ਇੰਚਾਰਜ ਡੀ.ਪੀ.ਚੰਦਨ

8. ਖਡੂਰ ਸਾਹਿਬ ਲੋਕ ਸਭਾ ਦੇ ਇੰਚਾਰਜ ਕੇਵਲ ਕੁਮਾਰ

9. ਫਤਹਿਗੜ੍ਹ ਸਾਹਿਬ ਲੋਕ ਸਭਾ ਦੇ ਇੰਚਾਰਜ ਸ਼ਿਵਬੀਰ ਸਿੰਘ ਰਾਜਨ

10. ਸੰਗਰੂਰ ਲੋਕ ਸਭਾ ਦੇ ਇੰਚਾਰਜ ਬਿਕਰਮਜੀਤ ਸਿੰਘ ਚੀਮਾ

11. ਪਟਿਆਲਾ ਲੋਕ ਸਭਾ ਦੇ ਇੰਚਾਰਜ ਸੰਜੀਵ ਭਾਰਦਵਾਜ

12. ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਇੰਚਾਰਜ ਨਰੇਸ਼ ਸ਼ਰਮਾ

13.ਬਠਿੰਡਾ ਲੋਕ ਸਭਾ ਦੇ ਇੰਚਾਰਜ ਡਾ: ਸੁਭਾਸ਼ ਵਰਮਾ

ਡਾ: ਸ਼ਰਮਾ ਨੇ ਕਿਹਾ ਕਿ ਉਪਰੋਕਤ ਸਾਰੇ ਆਗੂ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਜਥੇਬੰਦੀ ਦੇ ਕੰਮ ਅਤੇ ਵਿਚਾਰਧਾਰਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਲਈ ਇਨ੍ਹਾਂ ਸਾਰਿਆਂ ਦੀਆਂ ਸੰਗਠਨ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਇਹ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਗਈ ਹੈ, ਇਹ ਸਾਰੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਉਣਗੇ।

ਇਹ ਵੀ ਪੜੋ:- ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.