ETV Bharat / city

Delhi Morcha Fateh ਕਰ ਹੁਣ ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

author img

By

Published : Dec 17, 2021, 6:52 PM IST

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਕਿਸਾਨਾਂ ਦੀ ਭਲਾਈ ਦੇ ਨਾਮ ’ਤੇ ਬਣਾਏ ਤਿੰਨ ਖੇਤੀ ਕਾਨੂੰਨਾਂ (Agri Laws) ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਮੋਰਚਾ ਫਤਿਹ (Delhi Morcha Fateh) ਕਰਕੇ ਹੁਣ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਕੇਂਦਰ ਤੋਂ ਇਲਾਵਾ ਸੂਬਾ ਪੱਧਰੀ ਮੰਗਾਂ ਮਨਵਾਉਣ ਲਈ ਲਾਮਬੰਦ (Farmers protest) ਹੋ ਗਈਆਂ ਹਨ। ਹਾਲਾਂਕਿ ਸਾਰੀਆਂ ਜਥੇਬੰਦੀਆਂ ਦਾ ਮੁੱਖ ਟੀਚਾ ਐਮਐਸਪੀ ਦੀ ਕਾਨੂੰਨੀ ਗਰੰਟੀ (MSP Guarantee) ਅਤੇ ਟੋਲ ਪਲਾਜਿਆਂ ਦੀ ਫੀਸ ਵਿੱਚ ਵਾਧਾ (Toll fee hike) ਵਾਪਸ ਕਰਵਾਉਣਾ ਹੀ ਹੈ।

ਚੰਡੀਗੜ੍ਹ: 20 ਦਸੰਬਰ ਦਾ ਰੇਲ ਰੋਕੂ ਅੰਦੋਲਨ (Amritsar Rail Roko Andolan)ਪੰਜਾਬ ਸਰਕਾਰ ਦੇ ਜੁਮਲਿਆਂ ਦੀ ਪੋਲ ਖੋਲੂਗਾ (Will unveil fake claims of govt)। ਇਹ ਗੱਲ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ (Kisan Majdoor Sangharsh Committee) ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਹੀ ਤੇ ਕਿਹਾ ਕਿ ਚਾਰ ਜੋਨਾ ਦੇ ਸੈਕੜੇ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਵੱਡੇ ਪੱਧਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ (Farmers gathered a big convention)। ਉਨ੍ਹਾਂ ਦਿੱਲੀ ਮੋਰਚੇ ਦੀ ਫਤਿਹ (Delhi Morcha) ’ਤੇ ਧੰਨਵਾਦ ਵੀ ਕੀਤਾ।

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਚੰਨੀ ਕਰੇ ਵਾਅਦੇ ਪੂਰੇ

ਉਨ੍ਹਾਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਦੇ ਖਿਲਾਫ 20 ਦਸੰਬਰ ਦਾਂ ਰੇਲ ਰੋਕੋ ਅੰਦੋਲਨ (Rail Roko Andolan on 20 Dec.) ਸਰਕਾਰ ਦੇ 2017 ਦੇ ਕੀਤੇ ਵਾਦੇ ਯਾਦ ਕਰਵਾਵੇ ਗਾ ਕਿ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮਾਫੀ, ਘਰ ਘਰ ਨੋਕਰੀ, ਨਸ਼ਿਆਂ ਦਾ ਖਾਤਮਾ, ਆਦਿ ਮੰਗਾਂ ਤੇ ਹੋਰ ਮਸਲੇ ਜਿਵੇਂ ਗੱੜ੍ਹੇਮਾਰੀ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ (Compensation of crop), ਗੰਨੇ ਦੀ ਬਕਾਇਆ ਰਾਸ਼ੀ (Balance of Sugarcane), ਬਿਜਲੀ ਦੇ ਬਿੱਲ ਬਕਾਇਆ ਮਾਫ (Electricity bill waiver) ਵੀ ਅਜੇ ਅੱਧ ਅਧੂਰੇ ਹਨ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਚੰਨੀ ਸਰਕਾਰ ਦੇ ਖਿਲਾਫ ਰੇਲ ਰੋਕੂ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਕਿਹਾ ਕਿ ਸਾਰੇ ਪਿੰਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ। ਇਸ ਵਾਰ ਬੀਬੀਆਂ ਦੀ ਸ਼ਮੂਲੀਅਤ ਵੱਡੇ ਪੱਧਰ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਹੱਕੀ ਮੰਗਾਂ ਨੂੰ ਲੇ ਕੇ ਵੱਡੇ ਪੱਧਰ ਦੇ ਅੰਦੋਲਨ ਅਰੰਭੇ ਜਾਣਗੇ। ਇਸ ਤੋਂ ਇਲਾਵਾ ਲਖੀਮਪੁਰ ਖੇਰੀ ਘਟਨਾ ਦੇ ਚਲਦਿਆਂ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਹਟਾਉਣ ਦੀ ਮੰਗ ਵੀ ਅਧੂਰੀ ਪਈ ਹੈ।

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਸਮਰਾਲਾ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਹੋਵੇਗੀ ਤੈਅ

ਕਿਸਾਨ ਆਗੂਆਂ ਵਿਚਕਾਰ ਹੋ ਰਹੀ ਬਿਆਨਬਾਜ਼ੀ ਨੂੰ ਲੈ ਕੇ 32 ਕਿਸਾਨ (Farmer protest update)ਜਥੇਬੰਦੀਆਂ ਦੀ ਸਮਰਾਲਾ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਜਿਸ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਕਿਸਾਨ ਆਗੂਆਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੇ ਲਈ ਵੀ ਚਰਚਾ ਕੀਤੀ ਜਾਵੇਗੀ। ਇਸ ਸੰਬੰਧੀ ਈਟੀਵੀ ਭਾਰਤ ਦੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Farmer Leader Balbir Singh Rajewal) ਅਤੇ ਜਗਜੀਤ ਸਿੰਘ ਡੱਲੇਵਾਲ ਵਿਚਕਾਰ ਹੋ ਰਹੀ ਬਿਆਨਬਾਜ਼ੀ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਦੀ ਸਮਰਾਲਾ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਜਿਸ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਕਿਸਾਨ ਆਗੂਆਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੇ ਲਈ ਵੀ ਚਰਚਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਾਂਤਮਈ ਅੰਦੋਲਨ ਕਰਕੇ ਦਿੱਲੀ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਕਿਸਾਨ ਵਾਪਸ ਪਰਤ ਆਏ ਹਨ, ਪਰ ਅਜੇ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 117 ਸੀਟਾਂ ਤੇ ਚੋਣ ਲੜਨ ਦਾ ਐਲਾਨ ਕਰ ਰਹੀ ਭਾਜਪਾ ਦਾ ਕਿਸਾਨਾਂ ਵੱਲੋਂ ਇਨ੍ਹਾਂ ਚੋਣਾਂ ਦੇ ਵਿੱਚ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਈਆਂ ਜਾਣਗੀਆਂ।

ਜਿਹੜਾ ਟੋਲ ਵਧੀ ਫੀਸ ਵਾਪਸ ਲਏਗਾ, ਉਹ ਚੱਲ ਪਏਗਾ:ਉਗਰਾਹਾਂ

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ, ਹਰਿਆਣਾ ਅਤੇ ਦੇਸ਼ ਭਰ ਦੂਰ ਕਿਸਾਨਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ 378 ਦਿਨ ਦਿੱਲੀ ਦੇ ਬਾਰਡਰਾਂ ਤੇ ਜਾਰੀ ਰਿਹਾ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਅੱਗੇ ਝੁਕਣਾ ਪਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਤੇ ਵੀ ਲਿਖਤੀ ਭਰੋਸਾ ਕਿਸਾਨਾਂ ਨੂੰ ਦਿੱਤਾ ਗਿਆ। ਜਿਸ ਤੋਂ ਬਾਅਦ 11 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਵਾਪਸੀ ਸ਼ੁਰੂ ਕੀਤੀ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਭਾਂਵੇਂ 15 ਦਸੰਬਰ ਨੂੰ ਪੰਜਾਬ ਦੇ ਸਾਰੇ ਮੋਰਚਿਆਂ ਤੋਂ ਆਪਣੇ ਧਰਨੇ ਖਤਮ ਕਰਨ ਦਾ ਐਲਾਨ ਕੀਤਾ ਸੀ। ਪਰ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪੰਜਾਬ ਦੇ ਟੌਲ ਪਲਾਜਿਆਂ ਤੋਂ ਧਰਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ।

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇ 'ਤੇ ਪੈਂਦੇ ਪੰਜ ਟੌਲ

ਬਠਿੰਡਾ ਤੋਂ ਲ਼ੈ ਕੇ ਚੰਡੀਗੜ੍ਹ ਤੱਕ ਨੈਸ਼ਨਲ ਕਿਹੜੇ ਤੱਕ ਪੰਜ ਟੌਲ ਪਲਾਜੇ ਲੱਗੇ ਹੋਏ ਹਨ। ਬਰਨਾਲਾ ਜ਼ਿਲ੍ਹੇ ਵਿੱਚ ਪਿੰਡ ਬਡਬਰ ਵਿਖੇ ਇਸੇ ਹਾਈਵੇ ਤੇ ਟੌਲ ਪਲਾਜ਼ਾ ਹੈ। ਜਿਸ ਉਪਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਿਸਾਨ ਯੂਨੀਅਨ ਉਗਰਾਹਾਂ ਦਾ ਮੋਰਚਾ ਲੱਗਿਆ ਹੋਇਆ ਹੈ। ਕਿਸਾਨ ਮੋਰਚੇ ਕਾਰਨ ਕਿਸੇ ਵੀ ਆਉਣ ਜਾਣ ਵਾਲੇ ਗੱਡੀ, ਟਰੱਕ ਜਾਂ ਹੋਰ ਵ੍ਹੀਕਲ ਦੀ ਟੌਲ ਪਰਚੀ ਨਹੀਂ ਲੈਣ ਦਿੱਤੀ ਜਾ ਰਹੀ। ਇਸ ਟੌਲ ਪਲਾਜ਼ਾ ਦੀ ਕਿਸਾਨ ਅੰਦੋਲਨ ਤੋਂ ਪਹਿਲਾਂ ਰੋਜ਼ਾਨਾ 10 ਲੱਖ ਦੇ ਕਰੀਬ ਆਮਦਨ ਸੀ। ਇਸ ਹਿਸਾਬ ਨਾਲ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਪੰਜੇ ਟੌਲ ਪਲਾਜ਼ਾ ਨੂੰ ਇੱਕ ਸਾਲ ਤੋਂ ਕਰੋੜਾਂ ਰੁਪਏ ਦਾ ਘਾਟਾ ਪੈ ਚੁੱਕਿਆ ਹੈ। ਜਿਸਨੂੰ ਪੂਰਾ ਕਰਨ ਲਈ ਟੌਲ ਪਲਾਜ਼ਾ ਕੰਪਨੀ ਵਲੋਂ ਟੌਲ ਫੀਸ ਵਧਾ ਦਿੱਤੀ ਗਈ ਹੈ।

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਟੋਲ ਫੀਸ ਵਧਾਉਣ ਕਾਰਨ ਟੌਲ ਪਲਾਜਿਆਂ ਤੋਂ ਧਰਨੇ ਨਾ ਚੁੱਕਣ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਇੱਕ ਸਾਲ ਤੋ ਵੱਧ ਸਮਾਂ ਟੌਲ ਪਲਾਜਿਆਂ ਤੇ ਰਿਹਾ। ਇਸ ਦੌਰਾਨ ਪਿਛਲੇ ਇੱਕ ਸਾਲ ਦਾ ਘਾਟਾ ਇਹ ਕਾਰਪੋਰੇਟ ਟੌਲ ਕੰਪਨੀਆਂ ਲੋਕਾਂ ਦੀ ਲੁੱਟ ਕਰਕੇ ਵਸੂਲਣਾ ਚਾਹੁੰਦੀਆਂ ਹਨ। ਕਿਸਾਨ ਦਿੱਲੀ ਤੋਂ ਆਪਣਾ ਮੋਰਚੇ ਖਤਮ ਕਰਕੇ ਪੰਜਾਬ ਵੀ ਨਹੀਂ ਪਰਤੇ ਸਨ ਅਤੇ ਇਹਨਾਂ ਨੇ ਆਪਣੀਆਂ ਫੀਸਾਂ ਦੁੱਗਣੀਆਂ ਕਰ ਦਿੱਤੀਆਂ। ਜਿਸ ਕਰਕੇ ਉਹਨਾਂ ਦੀ ਜੱਥੇਬੰਦੀ ਨੇ ਟੌਲ ਪਲਾਜਿਆਂ ਦੀ ਇਸ ਲੁੱਟ ਵਿਰੁੱਧ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਿੰਨਾ ਸਮਾਂ ਇਹ ਟੌਲ ਫੀਸ ਟੌਲ ਕੰਪਨੀਆਂ ਵਾਪਸ ਨਹੀਂ ਲੈਂਦੀਆਂ ਉਨਾਂ ਦੇ ਮੋਰਚੇ ਜਾਰੀ ਰਹਿਣਗੇ।

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਪੰਜਾਬ ਦੇ ਸੱਤ ਟੌਲ ਪਲਾਜਿਆਂ 'ਤੇ ਜਾਰੀ ਰਹਿਣਗੇ ਮੋਰਚੇ

ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਪੰਜਾਬ ਦੇ ਅੱਠ ਟੌਲ ਪਲਾਜਿਆਂ 'ਤੇ ਮੋਰਚੇ ਲਗਾਏ ਗਏ ਹਨ। ਮੋਗਾ ਜ਼ਿਲ੍ਹੇ ਦੇ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਲਿਖਤੀ ਭਰੋਸਾ ਦੇ ਕੇ ਟੌਲ ਫੀਸ ਮੁੜ ਘੱਟ ਕਰ ਦਿੱਤੀ ਹੈ। ਜਿਸ ਕਰਕੇ ਉਸ ਟੌਲ ਤੋਂ ਮੋਰਚਾ ਹਟਾ ਲਿਆ ਗਿਆ ਹੈ। ਜਦਕਿ ਸੱਤ ਟੌਲ ਪਲਾਜਿਆਂ 'ਤੇ ਮੋਰਚੇ ਜਿਉਂ ਦੀ ਤਿਉਂ ਜਾਰੀ ਰਹਿਣਗੇ। ਜਿੰਨਾ ਸਮਾਂ ਟੌਲ ਪਲਾਜ਼ਾ ਦੇ ਪ੍ਰਬੰਧਕ ਵਧਾਈ ਗਈ ਟੌਲ ਫੀਸ ਵਾਪਸ ਲੈਣ ਦਾ ਲਿਖਤੀ ਭਰੋਸਾ ਨਹੀਂ ਦਿੰਦੇ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ

ਇਹ ਵੀ ਪੜ੍ਹੋ:ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਮੁੜ ਕਰਵਾਇਆ ਬੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.