ETV Bharat / city

ਨਵੀਂ ਸਰਕਾਰ 'ਚ ਕੁਲਤਾਰ ਸਿੰਘ ਸੰਧਵਾ ਬਣੇ ਵਿਧਾਨਸਭਾ ਸਪੀਕਰ

author img

By

Published : Mar 21, 2022, 12:25 PM IST

Updated : Mar 21, 2022, 1:00 PM IST

ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਸਰਬ ਸੰਮਤੀ ਦੇ ਨਾਲ ਵਿਧਾਨਸਭਾ ਦਾ ਸਪੀਕਰ ਬਣਾ ਦਿੱਤਾ ਗਿਆ ਹੈ। ਸੀਐੱਮ ਭਗਵੰਤ ਮਾਨ ਨੇ ਨਵੇਂ ਬਣੇ ਸਪੀਕਰ ਨੂੰ ਵਧਾਈਆਂ ਦਿੱਤੀਆਂ।

ਕੁਲਤਾਰ ਸਿੰਘ ਸੰਧਵਾ
ਕੁਲਤਾਰ ਸਿੰਘ ਸੰਧਵਾ

ਚੰਡੀਗੜ੍ਹ: ਪੰਜਾਬ ’ਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਨਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ ਇਸ ਦੌਰਾਨ ਸਰਬ ਸੰਮਤੀ ਦੇ ਨਾਲ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨਸਭਾ ਦਾ ਸਪੀਕਰ ਬਣਾਇਆ ਗਿਆ। ਇਨ੍ਹਾਂ ਨੇ ਕਾਂਗਰਸ ਦੇ ਸਪੀਕਰ ਰਾਣਾ ਕੰਵਰਪਾਲ ਦੀ ਥਾਂ ਲਈ ਹੈ।

ਦੱਸ ਦਈਏ ਕਿ ਕੁਲਤਾਰ ਸਿੰਘ ਸੰਧਵਾ ਨੂੰ ਸਰਬ ਸੰਮਤੀ ਦੇ ਨਾਲ ਸਪੀਕਰ ਬਣਾਇਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬਣੇ ਕੁਲਤਾਰ ਸਿੰਘ ਸੰਧਵਾ ਨੂੰ ਵਧਾਈ ਦਿੱਤੀ ਹੈ। ਵਿਧਾਨਸਭਾ ਦਾ ਪਹਿਲਾਂ ਸੈਸ਼ਨ 17 ਮਾਰਚ ਨੂੰ ਸ਼ੁਰੂ ਹੋਇਆ ਸੀ ਇਸ ਦਿਨ ਨਵੇਂ ਚੁਣੇ 86 ਵਿਧਾਇਕਾਂ ਵੱਲ਼ੋਂ ਸਹੁੰ ਚੁੱਕੀ ਗਈ ਸੀ।

ਕੌਣ ਹਨ ਕੁਲਤਾਰ ਸਿੰਘ ਸੰਧਵਾ

ਵਿਧਾਇਕ ਕੁਲਤਾਰ ਸਿੰਘ ਸੰਧਵਾ ਪਿੰਡ ਸੰਧਵਾ ਦੇ ਰਹਿਣ ਵਾਲੇ ਹਨ ਜੋ ਕਿ ਇਸੇ ਪਿੰਡ ਦੇ ਰਹਿਣ ਵਾਲੇ ਦੇਸ਼ ਦੇ ਰਾਸ਼ਟਰਪਤੀ ਰਹੇ ਗਿਆਨੀ ਜੈਲ ਸਿੰਘ ਦੇ ਛੋਟੇ ਭਰਾ ਦੇ ਪੋਤੇ ਹਨ। 1994 ਚ ਗਿਆਨੀ ਜੈਲ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਪਾਰੀ ਨੂੰ ਉਨ੍ਹਾਂ ਦੇ ਪੋਤੇ ਕੁਲਤਾਰ ਸਿੰਘ ਸੰਧਵਾ ਨੇ ਅੱਗੇ ਵਧਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।

ਕੁਲਤਾਰ ਸਿੰਘ ਸੰਧਵਾ ਦਾ ਸਿਆਸੀ ਸਫ਼ਰ

ਉੱਥੇ ਹੀ ਜੇਕਰ ਕੁਲਤਾਰ ਸਿੰਘ ਸੰਧਵਾ ਦੇ ਹੁਣ ਤੱਕ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2003 ਚ ਪਹਿਲੀ ਵਾਰ ਪੰਚਾਇਤ ਚੋਣ ਲੜਿਆ। ਸਾਲ 2003 ਤੋਂ ਲੈ ਕੇ 2008 ਤੱਕ ਉਹ ਪਿੰਡ ਦੇ ਸਰਪੰਚ ਰਹੇ। ਇਸ ਤੋਂ ਬਾਅਦ ਸਾਲ 2011 ਤੋਂ 12 ਚ ਆਮ ਆਦਮੀ ਪਾਰਟੀ ਨੇ ਮੈਂਬਰ ਦੇ ਲਈ ਅਭਿਆਨ ਸ਼ੁਰੂ ਕੀਤਾ ਤਾਂ ਉਹ ਪਾਰਟੀ ਦੇ ਮੈਂਬਰ ਬਣ ਗਏ। ਸਾਲ 2017 ’ਚ ਉਨ੍ਹਾਂ ਨੇ ਕੋਟਕਪੁਰਾ ਵਿਧਾਨਸਭਾ ਖੇਤਰ ਤੋਂ ਚੋਣ ਜਿੱਤੀ ਸੀ। ਕੋਟਕਪੁਰਾ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੜ ਆਖਿਆ ਜਾਂਦਾ ਰਿਹਾ ਸੀ।

ਇਹ ਵੀ ਪੜੋ: 'ਆਪ' ਵਲੋਂ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ, ਇੰਨ੍ਹਾਂ ਚਿਹਰਿਆਂ 'ਤੇ ਖੇਡਿਆ ਦਾਅ

Last Updated : Mar 21, 2022, 1:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.