ETV Bharat / city

ਆਪ ਜਲਦ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ : ਜਰਨੈਲ ਸਿੰਘ

author img

By

Published : Feb 9, 2021, 10:58 AM IST

ਆਮ ਆਦਮੀ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਰੋਧੀ ਧਿਰ 'ਤੇ ਨਿਸ਼ਾਨੇ ਸਾਧੇ। ਪੜ੍ਹੋ ਪੂਰੀ ਖ਼ਬਰ...

ਆਮ ਆਦਮੀ ਪਾਰਟੀ ਜਲਦ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ : ਜਰਨੈਲ ਸਿੰਘ
ਆਮ ਆਦਮੀ ਪਾਰਟੀ ਜਲਦ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ : ਜਰਨੈਲ ਸਿੰਘ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਦੇ ਚੱਲਦੇ ਵੱਖ-ਵੱਖ ਸਮਾਜ ਸੇਵਕਾਂ ਅਤੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਚੁੱਕੇ ਅਫਸਰਾਂ ਸਣੇ ਉਹ ਕੈਬਿਨੇਟ ਮੰਤਰੀ ਵਿਜੇਂਦਰ ਸਿੰਘ ਲਾਕੇ, ਚਾਚਾ ਚੱਕਰ ਭਗਵਾਨ ਦਾਸ ਨੇ ਵੀ ਆਮ ਆਦਮੀ ਪਾਰਟੀ ਵਿੱਚ ਦੀ ਬਾਂਹ ਫੜ ਲਈ ਹੈ।

ਪੰਜਾਬ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਹਾਲੀ ਦੇ ਸਭ ਤੋਂ ਵੱਧ ਸੰਵੇਦਨਸ਼ੀਲ ਬੂਥ ਹੈ?

ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਰਾਜ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਧੱਕੇਸ਼ਾਹੀ ਕਰ ਰਹੀ ਹੈ। ਲਗਾਤਾਰ ਆਪ ਦੇ ਉਮੀਦਵਾਰਾਂ ਨੂੰ ਪਰਚੇ ਭਰਨ ਤੋਂ ਵੀ ਰੋਕਿਆ ਗਿਆ ਪਰ ਕੁੱਝ ਨਹੀਂ ਕਾਰਵਾਈ ਨਹੀਂ ਕੀਤਾ ਜਾ ਰਹੀ ਹੈ।

ਆਮ ਆਦਮੀ ਪਾਰਟੀ ਜਲਦ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ : ਜਰਨੈਲ ਸਿੰਘ
ਜਦੋਂ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਉਸ ਵੇਲੇ ਤੁਸੀਂ ਕੀ ਸੋਚਿਆ ਸੀ? ਤੇ ਅੱਜ ਕੈਬਿਨੇਟ ਮੰਤਰੀਆਂ ਦੇ ਰਿਸ਼ਤੇਦਾਰ ਆਪ ਵਿੱਚ ਸ਼ਾਮਿਲ ਹੋ ਰਹੇ ਹਨ, ਉਨ੍ਹਾਂ ਦੀ ਕੀ ਸੋਚ ਹੈ?

ਜਰਨੈਲ ਸਿੰਘ ਨੇ ਕਿਹਾ ਕਿ ਅੰਨਾ ਹਜ਼ਾਰੇ ਅੰਦੋਲਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਬਣੀ ਸੀ, ਉਹ ਅਰਵਿੰਦ ਕੇਜਰੀਵਾਲ ਦੇ ਨਾਲ ਜੁੜ ਗਏ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਤਿੰਨ ਵਾਰ ਆਮ ਆਦਮੀ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਉਣ ਵਿੱਚ ਸਫਲ ਰਹੀ ਹੈ ਅਤੇ ਹਰ ਵਾਰ ਵਧੇਰੇ ਵੋਟਾਂ ਦੇ ਫਰਕ ਨਾਲ ਇੱਕ ਸਰਕਾਰ ਬਣਾਈ ਗਈ ਹੈ। ਪਹਿਲੀ ਵਾਰ ਇਤਿਹਾਸ ਵਿੱਚ ਇੱਕ ਪਾਰਟੀ ਨੇ ਇਹ ਕਹਿ ਕੇ ਵੋਟਾਂ ਮੰਗੀਆਂ ਹਨ ਕਿ ਜੇ ਲੋਕ ਆਪਣੀ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਹਨ ਤਾਂ ਸਿਰਫ ਉਨ੍ਹਾਂ ਨੂੰ ਵੋਟ ਕਰੋ ਅਤੇ ਉਨ੍ਹਾਂ ਦੀ ਸਰਕਾਰ ਵੀ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕੰਮ ਦੇ ਬਦਲ ਵਿੱਚ ਵੋਟਾਂ ਮੰਗਣ ਦੀ ਅਪੀਲ ਕਰ ਕੇ ਦਿਖਾਉਣ ਜੇ ਉਨ੍ਹਾਂ ਵਿੱਚ ਹਿੰਮਤ ਹੈ ਅਤੇ ਲੋਕਾਂ ਨੂੰ ਸਿਹਤ ਅਤੇ ਸ਼ਾਂਤੀ ਤੇ ਸਿੱਖਿਆ ਦੀ ਜ਼ਰੂਰਤ ਹੈ ਜੋ ਕਿ ਦਿੱਲੀ ਵਿੱਚ ਸਰਕਾਰ ਦੇ ਰਹੀ ਹੈ।

ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹੁਣ ਆਮ ਨਹੀਂ ਅਮੀਰ ਹੋ ਗਈ ਹੈ?

ਬਲਬੀਰ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਖ਼ੁਦ ਆਮ ਆਦਮੀ ਪਾਰਟੀ ਦੀ ਪਰਿਭਾਸ਼ਾ ਉਨ੍ਹਾਂ ਨੂੰ ਦੱਸਣੀ ਚਾਹੀਦੀ ਹੈ ਅਤੇ ਉਹ ਮੋਹਾਲੀ ਵਿੱਚ ਹਾਰ ਦੇ ਡਰੋਂ ਬੌਖਲਾ ਕੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ਅਤੇ ਚੰਗੇ ਲੋਕ ਚੰਗੇ ਲੋਕਾਂ ਦਾ ਰੁਝਾਣ ਚੰਗੀ ਲੋਕਾਂ ਵੱਲ ਹੋਈਆ ਹੈ, ਜਿਸ ਤੋਂ ਬਲਵੀਰ ਸਿੱਧੂ ਪਰੇਸ਼ਾਨ ਹਨ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਕਿਹਾ ਕਿ ਉਹ ਪੰਜਾਬ ਵਿੱਚ ਰਹੇ ਹਨ ਅਤੇ ਉਨ੍ਹਾਂ ਨੇ ਪੰਜਾਬ ਦੀ ਰੋਟੀ ਵੀ ਖਾਧੀ ਹੈ, ਆਪ ਉਨ੍ਹਾਂ ਦੇ ਬਿਆਨ ਨੂੰ ਕਿਵੇਂ ਵੇਖਦੀ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਦੋਗਲਾ ਚਹਿਰਾ ਬੇਨਕਾਬ ਹੋਇਆ ਹੈ। ਇੱਕ ਪਾਸੇ ਉਹ ਕਿਸਾਨਾਂ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਕਿਸਾਨਾਂ 'ਤੇ ਜ਼ੁਲਮ ਕਰ ਰਹੇ ਹਨ ਅਤੇ ਲਗਾਤਾਰ ਕਈ ਕਿਸਾਨ ਆਪਣੀ ਜਾਨ ਗੁਆ ​​ਚੁੱਕੇ ਹਨ ਤੇ ਭਾਜਪਾ ਦੇ ਘਮੰਡ ਕਪ ਕੇ ਹੀ ਉਹ ਖੇਤੀ ਕਾਨੂੰਨ ਰੱਦ ਨਹੀਂ ਹੋ ਰਹੇ। ਜਗਮਾਲ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਨੂੰ ਵਾਪਿਸ ਲੈ ਕੇ ਹੀ ਉਹ ਕਿਸਾਨਾਂ ਅਤੇ ਸਿੱਖਾਂ ਪ੍ਰਤੀ ਸਤਿਕਾਰ ਦਰਸਾ ਸਕਦਾ ਹੈ।

ਤੁਸੀਂ ਲੰਬੇ ਸਮੇਂ ਤੋਂ ਪੰਜਾਬ ਵਿੱਚ ਹੋ, 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਮੀਨੀ ਸਥਿਤੀ ਨੂੰ ਕਿਵੇਂ ਵੇਖਦੇ ਹੋ?

ਜੇ ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਕਿਸਾਨੀ ਨਾਲ ਵੇਖੀਏ, ਤਾਂ ਪੰਜਾਬ ਦੀਆਂ ਮੁੱਖ ਚਾਰ ਪਾਰਟੀਆਂ ਹਨ। ਬੀਜੇਪੀ ਨਵੇਂ ਕਾਨੂੰਨ ਲਿਆਉਣ ਵਾਲੀ ਪਾਰਟੀ ਹੈ ਅਤੇ ਕਾਂਗਰਸ ਦਾ ਹਾਈ ਪਾਵਰ ਕਮੇਟੀ ਦੇ ਦੌਰਾਨ ਪਰਦਾਫਾਸ਼ ਹੋ ਗਿਆ ਹੈ ਅਤੇ ਅਕਾਲੀ ਦਲ ਗਠਜੋੜ ਭਾਜਪਾ ਦੇ ਸਮੇਂ ਕੇਂਦਰੀ ਮੰਤਰੀ ਰਹੀ ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨਗੀ ਹੇਠ ਪਾਸ ਕੀਤੇ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੀ ਰਾਜਨੀਤੀ ਬੇਨਕਾਬ ਹੋ ਚੁੱਕੀ ਹੈ। ਜਿਹੜੇ ਉਸ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਉਸ ਸਮੇਂ ਕੈਬਿਨੇਟ ਵਿੱਚ ਦਸਤਖ਼ਤ ਨਹੀਂ ਕਰਦੇ ਅਤੇ ਬਿੱਲ ਨੂੰ ਰੁਕਵਾ ਲੈਂਦੇ, ਤਾਂ ਪੰਜਾਬ ਦੇ ਵਿੱਚ ਇਹ ਮਾਹੌਲ ਨਾ ਬਣਿਆ ਹੁੰਦਾ। ਆਮ ਆਦਮੀ ਪਾਰਟੀ ਹਮੇਸ਼ਾਂ ਹੀ ਕਿਸਾਨਾਂ ਦੇ ਹੱਕਾਂ ਲਈ ਖੜ੍ਹੀ ਹੈ।

ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਦਲਿਤ ਹੋਵੇਗਾ ਜਾਂ ਸਿੱਖ ?

ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ ਦੀ ਰਾਇ ਨਾਲ ਹੀ ਫੈਸਲਾ ਲਿਆ ਜਾਵੇਗਾ ਤੇ ਇਹ ਦੱਸਣਾ ਬਹੁਤ ਜਲਦਬਾਜ਼ੀ ਹੋਵੇਗੀ ਅਤੇ ਇਹ ਗੱਲ ਲੁੱਕੀ ਨਹੀਂ ਰਹੇਗੀ। ਜਲਦ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਐਲਾਨ ਵੀ ਕਰੇਗੀ, ਹਾਲਾਂਕਿ ਸਮਾਂ ਅਜੇ ਕਾਫ਼ੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.