ETV Bharat / city

Punjab Assembly elections 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ

author img

By

Published : Dec 28, 2021, 11:18 AM IST

Updated : Dec 28, 2021, 12:25 PM IST

ਉਮੀਦਵਾਰਾਂ ਦੀ ਪੰਜਵੀ ਸੂਚੀ ਜਾਰੀ
ਉਮੀਦਵਾਰਾਂ ਦੀ ਪੰਜਵੀ ਸੂਚੀ ਜਾਰੀ

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ (Punjab Assembly elections 2022) ਨੂੰ ਲੈਕੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ (Aam Aadmi Party has released the fifth list) ਕਰ ਦਿੱਤੀ ਹੈ। ਇਸ ਸੂਚੀ ਵਿੱਚ 15 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਮੁਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜੋ ਕੱਲ੍ਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly elections 2022) ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦੇ ਚੱਲਦਿਆਂ 'ਆਪ' ਨੇ 15 ਉਮੀਦਵਾਰਾਂ ਦੀ ਪੰਜਵੀਂ ਸੂਚੀ (Aam Aadmi Party has released the fifth list) ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 'ਆਪ' ਹੁਣ ਤੱਕ 117 ਵਿਧਾਨਸਭਾ ਹਲਕਿਆਂ ਵਿੱਚੋਂ 73 ਦੇ ਕਰੀਬ ਉਮੀਦਵਾਰ ਚੋਣ ਦੰਗਲ 'ਚ ਉਤਾਰ ਚੁੱਕੀ ਹੈ।

ਉਮੀਦਵਾਰਾਂ ਦੀ ਪੰਜਵੀ ਸੂਚੀ ਜਾਰੀ
ਉਮੀਦਵਾਰਾਂ ਦੀ ਪੰਜਵੀ ਸੂਚੀ ਜਾਰੀ

ਆਮ ਆਦਮੀ ਪਾਰਟੀ ਵੱਲੋਂ ਪੰਜਵੀਂ ਸੂਚੀ ਵਿੱਚ 15 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਪ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਮੁਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਬੀਤੇ ਦਿਨ ਹੀ ਆਪ ਵਿੱਚ ਸ਼ਾਮਲ ਹੋਏ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੀਟ ਸ੍ਰੀ ਚਮਕੌਰ ਸਾਹਿਬ ਤੋਂ ਡਾ: ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

ਉਮੀਦਵਾਰਾਂ ਦੀ ਪੰਜਵੀ ਸੂਚੀ ਜਾਰੀ
ਉਮੀਦਵਾਰਾਂ ਦੀ ਪੰਜਵੀ ਸੂਚੀ ਜਾਰੀ

ਪੰਜਵੀ ਸੂਚੀ ’ਚ ਇਨ੍ਹਾਂ ਉਮੀਦਵਾਰਾਂ ਦਾ ਕੀਤਾ ਐਲਾਨ

  1. ਗੁਰਦੀਪ ਸਿੰਘ ਰੰਧਾਵਾ, ਡੇਰਾ ਬਾਬਾ ਨਾਨਕ
  2. ਬਲਦੇਵ ਸਿੰਘ ਮਿਆਦੀਆਂ, ਰਾਜਾਸਾਂਸੀ
  3. ਮੰਜੂ ਰਾਣਾ, ਕਪੂਰਥਲਾ
  4. ਰਤਨ ਸਿੰਘ ਕਾਕੜਕਲਾਂ, ਸ਼ਾਹਕੋਟ
  5. ਸ਼ੀਤਲ ਅੰਗੂਰਾਲ, ਜਲੰਧਰ ਪੱਛਮੀ
  6. ਜੀਤ ਲਾਲ ਭੱਟੀ, ਆਦਮਪੁਰ
  7. ਕੁਲਜੀਤ ਸਿੰਘ ਸਰਹਾਲ, ਬੰਗਾ
  8. ਡਾ. ਚਰਨਜੀਤ ਸਿੰਘ, ਸ੍ਰੀ ਚਮਕੌਰ ਸਾਹਿਬ
  9. ਕੁਲਵੰਤ ਸਿੰਘ, ਐਸਏਐਸ ਨਗਰ
  10. ਬੱਸੀ ਪਠਾਣਾ, ਰੁਪਿੰਦਰ ਸਿੰਘ ਹੈਪੀ
  11. ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਦੱਖਣੀ
  12. ਫਿਰੋਜ਼ਪੁਰ ਸ਼ਹਿਰੀ, ਰਣਵੀਰ ਸਿੰਘ ਭੁੱਲਰ
  13. ਜਗਰੂਪ ਸਿੰਘ ਗਿੱਲ, ਬਠਿੰਡਾ ਸ਼ਹਿਰੀ
  14. ਜਸਵੰਤ ਸਿੰਘ ਗੱਜਣਮਾਜਰਾ, ਅਮਰਗੜ੍ਹ
  15. ਗੁਰਦੇਵ ਸਿੰਘ ਦੇਵ ਮਾਨ, ਨਾਭਾ

ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ (Chandigarh Municipal Corporation Election Result) ਸਾਹਮਣੇ ਆਏ। ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਨਿਗਮ ਚੋਣਾਂ ਵਿੱਚ ਉਤਰੀ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਵੱਧ 14 ਕੌਂਸਲਰ ਜਿੱਤਣ ਵਿੱਚ ਕਾਮਯਾਬ ਰਹੀ। ਇਸ ਦੇ ਨਾਲ ਹੀ ਸੱਤਾ ਵਿਚ ਕਾਬਜ਼ ਭਾਜਪਾ ਦੇ 12 ਕੌਂਸਲਰ ਜਿੱਤਣ ਵਿਚ ਸਫਲ ਰਹੇ ਹਨ ਜਦਕਿ ਕਾਂਗਰਸ ਦੇ ਸਿਰਫ 8 ਕੌਂਸਲਰ ਹੀ ਜਿੱਤਣ ਵਿਚ ਕਾਮਯਾਬ ਰਹੇ। ਜਦਕਿ ਇੱਕ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਆਇਆ।

ਚੌਥੀ ਸੂਚੀ 'ਚ ਇਨ੍ਹਾਂ ਉਮੀਦਵਾਰਾਂ ਦਾ ਕੀਤਾ ਸੀ ਐਲਾਨ:

  1. ਰਣਜੀਤ ਸਿੰਘ ਰਾਣਾ, ਭੁਲੱਥ
  2. ਇੰਦਰਜੀਤ ਕੌਰ ਮਾਨ, ਨਕੋਦਰ
  3. ਗੁਰਧਿਆਨ ਸਿੰਘ ਮੁਲਤਾਨੀ, ਮੁਕੇਰੀਆਂ
  4. ਕਰਮਵੀਰ ਸਿੰਘ ਘੁੰਮਣ, ਦਸੂਆ
  5. ਜਸਵੀਰ ਸਿੰਘ ਰਾਜਾ ਗਿੱਲ, ਉੜਮੜ
  6. ਦਿਨੇਸ਼ ਚੱਢਾ,ਰੂਪਨਗਰ
  7. ਲਖਬੀਰ ਸਿੰਘ ਰਾਏ, ਸ੍ਰੀ ਫ਼ਤਿਹਗੜ੍ਹ ਸਾਹਿਬ
  8. ਤਰੁਣਪ੍ਰੀਤ ਸਿੰਘ ਸੋਂਧ, ਖੰਨਾ
  9. ਹਾਕਮ ਸਿੰਘ ਠੇਕੇਦਾਰ, ਰਾਏਕੋਟ
  10. ਦਵਿੰਦਰ ਸਿੰਘ ਲਾਡੀ ਢੋਸ, ਧਰਮਕੋਟ
  11. ਆਸ਼ੂ ਬਾਂਗੜ, ਫਿਰੋਜ਼ਪੁਰ ਦਿਹਾਤੀ
  12. ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ
  13. ਡਾ. ਵਿਜੇ ਸਿੰਗਲਾ, ਮਾਨਸਾ
  14. ਨਰਿੰਦਰ ਕੌਰ ਭਰਾਜ, ਸੰਗਰੂਰ
  15. ਕੁਲਜੀਤ ਸਿੰਘ ਰੰਧਾਵਾ, ਡੇਰਾਬਸੀ

ਤੀਜੀ ਸੂਚੀ 'ਚ ਇੰਨ੍ਹਾਂ ਉਮੀਦਵਾਰਾਂ ਦਾ ਕੀਤਾ ਸੀ ਐਲਾਨ:

  1. ਸੱਜਣ ਸਿੰਘ ਚੀਮਾ, ਸੁਲਤਾਨਪੁਰ ਲੋਧੀ
  2. ਪ੍ਰਿੰਸੀਪਲ ਪ੍ਰੇਮ ਕੁਮਾਰ, ਫਿਲੌਰ
  3. ਪੰਡਤ ਬ੍ਰਹਮ ਸ਼ੰਕਰ ਜਿੰਪਾ, ਹੁਸ਼ਿਆਰਪੁਰ
  4. ਕੁਲਦੀਪ ਸਿੰਘ ਧਾਲੀਵਾਲ, ਅਜਨਾਲਾ
  5. ਏਡੀਸੀ ਜਸਵਿੰਦਰ ਸਿੰਘ, ਅਟਾਰੀ
  6. ਦਲਬੀਰ ਸਿੰਘ ਟੌਂਗ, ਬਾਬਾ ਬਕਾਲਾ
  7. ਹਰਜੋਤ ਸਿੰਘ ਬੈਂਸ, ਸ੍ਰੀ ਅਨੰਦਪੁਰ ਸਾਹਿਬ
  8. ਜਗਦੀਪ ਗੋਲਡੀ ਕੰਬੋਜ, ਜਲਾਲਾਬਾਦ
  9. ਸਰਵਨ ਸਿੰਘ ਧੁੰਨ, ਖੇਮਕਰਨ
  10. ਅਸ਼ੋਕ ਪੱਪੀ ਪਰਾਸ਼ਰ, ਲੁਧਿਆਣਾ ਕੇਂਦਰੀ
  11. ਗੁਰਪ੍ਰੀਤ ਸਿੰਘ ਬਨਾਵਲੀ, ਸਰਦੂਲਗੜ੍ਹ
  12. ਕੁਲਵੰਤ ਸਿੰਘ ਬਾਜ਼ੀਗਰ, ਸ਼ੁਤਰਾਣਾ
  13. ਹਰਮਿੰਦਰ ਸਿੰਘ ਸੰਧੂ, ਚੱਬੇਵਾਲ
  14. ਸੰਤੋਸ਼ ਕਟਾਰੀਆ, ਬਲਾਚੌਰ
  15. ਅੰਮ੍ਰਿਤਪਾਲ ਸਿੰਘ ਸੁਖਾਨੰਦ, ਬਾਘਾ ਪੁਰਾਣਾ
  16. ਮਾਸਟਰ ਜਗਸੀਰ ਸਿੰਘ, ਭੁੱਚੋ ਮੰਡੀ
  17. ਅਮੋਲਕ ਸਿੰਘ, ਜੈਤੋ
  18. ਡਾ.ਬਲਬੀਰ ਸਿੰਘ, ਪਟਿਆਲਾ ਦਿਹਾਤੀ

ਦੂਜੀ ਸੂਚੀ 'ਚ ਇਹ ਨਾਮ ਸੀ ਸ਼ਾਮਲ:

  1. ਵਿਭੂਤੀ ਸ਼ਰਮਾ, ਪਠਾਨਕੋਟ
  2. ਰਮਨ ਬਹਿਲ, ਗੁਰਦਾਸਪੁਰ
  3. ਸ਼ਮਸ਼ੇਰ ਸਿੰਘ, ਦੀਨਾਨਗਰ
  4. ਜਗਰੂਪ ਸਿੰਘ ਸੇਖਵਾਂ, ਕਾਦੀਆਂ
  5. ਸ਼ੈਰੀ ਕਲਸੀ, ਬਟਾਲਾ
  6. ਬਲਬੀਰ ਸਿੰਘ ਪੰਨੂ, ਫਤਿਹਗੜ੍ਹ ਚੂੜੀਆਂ
  7. ਕੁੰਵਰ ਵਿਜੈ ਪ੍ਰਤਾਪ, ਅੰਮ੍ਰਿਤਸਰ ਉੱਤਰੀ
  8. ਡਾ. ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੱਖਣੀ
  9. ਲਾਲਜੀਤ ਸਿੰਘ ਭੁੱਲਰ, ਪੱਟੀ
  10. ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ
  11. ਡਾ ਰਵਜੋਤ, ਸ਼ਾਮ ਚੁਰਾਸੀ
  12. ਲਲਿਤ ਮੋਹਾਨ ਬੱਲੂ ਪਾਠਕ, ਨਵਾਂ ਸ਼ਹਿਰ
  13. ਅਨਮੋਲ ਗਗਨ ਮਾਨ, ਖਰੜ
  14. ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਪੂਰਬੀ
  15. ਕੁਲਵੰਤ ਸਿੰਘ ਸਿੱਧੂ, ਆਤਮ ਨਗਰ
  16. ਮਨਵਿੰਦਰ ਸਿੰਘ ਗਿਆਸਪੁਰਾ, ਪਾਇਲ
  17. ਨਰੇਸ਼ ਕਟਾਰੀਆ, ਜੀਰਾ
  18. ਜਗਦੀਪ ਸਿੰਘ ਕਾਕਾ ਬਰਾੜ, ਸ੍ਰੀ ਮੁਕਤਸਰ ਸਾਹਿਬ
  19. ਗੁਰਦਿੱਤ ਸਿੰਘ ਸੇਖੋਂ, ਫਰੀਦਕੋਟ
  20. ਬਲਕਾਰ ਸਿੰਘ ਸਿੱਧੂ, ਰਾਮਪੁਰਾ ਫੂਲ
  21. ਨੀਨਾ ਮਿੱਤਲ, ਰਾਜਪੁਰਾ
  22. ਹਰਮੀਤ ਸਿੰਘ ਪਠਾਨਮਾਜਰਾ, ਸਨੌਰ
  23. ਚੇਤਨ ਸਿੰਘ ਜੌਡਾਮਾਜਰਾ, ਸਮਾਣਾ
  24. ਮਦਨ ਲਾਲ ਬੱਗਾ, ਲੁਧਿਆਣਾ ਉੱਤਰੀ
  25. ਜੀਵਨ ਸਿੰਘ ਸੰਗੋਵਾਲ, ਗਿੱਲ
  26. ਗੁਰਮੀਤ ਸਿੰਘ ਖੁੱਡੀਆ, ਲੰਬੀ
  27. ਗੁਰਲਾਲ ਘਨੌਰ, ਘਨੌਰ
  28. ਲਾਭ ਸਿੰਘ ਉਗੋਕੋ, ਭਦੌੜ
  29. ਲਾਲ ਚੰਦ ਕਟਾਰੂਚੱਕ, ਭੋਆ
  30. ਹਰਭਜਨ ਸਿੰਘ ਈ.ਟੀ.ਓ, ਜੰਡਿਆਲਾ

ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਲਿਸਟ ’ਚ 10 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਜੋ ਹੇਠ ਲਿਖੇ ਹਨ...

  1. ਗੜਸਸ਼ੰਕਰ ਤੋਂ ਜੈ ਕਿਸ਼ਨ ਰੋੜੀ
  2. ਜਗਰਾਓ ਤੋਂ ਸਰਬਜੀਤ ਮਾਣੂਕੇ
  3. ਨਿਹਾਲ ਸਿੰਘ ਵਾਲਾ ਤੋਨਮਨਜੀਤ ਬਿਲਾਸਪੁਰ
  4. ਕੋਟਕਪੁਰਾ ਤੋਂ ਕੁਲਤਾਰ ਸੰਧਵਾ
  5. ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ
  6. ਬੁਢਲਾਡਾ ਤੋ ਪਿੰਸੀਪਲ ਬੁੱਧਰਾਮ
  7. ਦਿੜਬਾ ਤੋਂ ਹਰਪਾਲ ਚੀਮਾ
  8. ਸੁਨਾਮ ਤੋਂ ਅਮਨ ਅਰੋੜਾ
  9. ਬਰਨਾਲਾ ਤੋਂ ਮੀਤ ਹੇਅਰ
  10. ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
Last Updated :Dec 28, 2021, 12:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.