ETV Bharat / city

ਸਿੱਟੀ ਬਿਊਟੀਫੁਲ ‘ਚ ਮੁੜ ਦਰੱਖਤ ਡਿੱਗਣ ਕਾਰਨ ਵਾਪਰਿਆ ਹਾਦਸਾ, ਦੋ ਜ਼ਖਮੀ

author img

By

Published : Jul 14, 2022, 7:00 AM IST

ਚੰਡੀਗੜ੍ਹ ਚ ਦਰੱਖਤ ਡਿੱਗਣ ਕਾਰਨ ਵਾਪਰਿਆ ਹਾਦਸਾ
ਚੰਡੀਗੜ੍ਹ ਚ ਦਰੱਖਤ ਡਿੱਗਣ ਕਾਰਨ ਵਾਪਰਿਆ ਹਾਦਸਾ

ਚੰਡੀਗੜ੍ਹ ਦੇ ਇੱਕ ਸਕੂਲ ਚ ਡਿੱਗੇ ਦਰੱਖਤ ਕਾਰਨ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਤੋਂ ਬਾਅਦ ਬੇਸ਼ਕ ਪ੍ਰਸ਼ਾਸਨ ਸੁਕੇ ਹੋਏ ਅਤੇ ਖਰਾਬ ਹੋ ਚੁੱਕੇ ਦਰੱਖਤਾਂ ਖਿਲਾਫ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਇਸ ਤਰ੍ਹਾਂ ਦਾ ਇੱਕ ਹਾਦਸਾ ਵਾਪਰਿਆ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 22/23 ਲਾਈਟ ਪੁਆਇੰਟ ਤੇ ਦਰੱਖਤ ਡਿੱਗ ਗਿਆ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ।

ਚੰਡੀਗੜ੍ਹ: ਸਿਟੀ ਬਿਉਟੀਫੁਲ ਚੰਡੀਗੜ੍ਹ ਚ ਇੱਕ ਹੋਰ ਦਰੱਖਤ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ।ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਦੁਪਹਿਰ ਦੇ ਲਗਭਗ 2 ਵਜੇ ਸੈਕਟਰ 22 ਅਤੇ 23 ਦੀ ਲਾਈਟ ਪੁਆਇੰਟ ਦੇ ਕੋਲ ਦਰੱਖਤ ਡਿੱਗ ਗਿਆ। ਇਸ ਦੌਰਾਨ ਦੋ ਵਿਅਕਤੀ ਇੱਕ ਰਿਕਸ਼ਾ ਚਾਲਕ ਅਤੇ ਚੰਡੀਗੜ੍ਹ ਨਗਰ ਨਿਗਮ ਦਾ ਇੱਕ ਕਰਮਚਾਰੀ ਜ਼ਖਮੀ ਹੋ ਗਏ।

ਮਾਮਲੇ ਸਬੰਧੀ ਰਿਕਸ਼ਾ ਚਾਲਕ ਨਿਰੰਜਨ ਨੇ ਦੱਸਿਆ ਕਿ ਉਹ ਇਸ ਰਾਸਤੇ ਤੋਂ ਲੰਘ ਰਿਹਾ ਸੀ ਕਿ ਉਸੇ ਸਮੇਂ ਅਚਾਨਕ ਸੈਕਟਰ 22 ਵਾਲੇ ਪਾਸੇ ਦੀ ਸੜਕ ਦੇ ਕੰਢੇ ਤੇ ਲੱਗੇ ਦਰੱਖਤ ਦੀ ਮੋਟਾ ਤਨਾ ਹੇਠਾ ਡਿੱਗ ਪਿਆ। ਹਾਦਸੇ ਦੌਰਾਨ ਉਹ ਵਾਲ ਵਾਲ ਬਚ ਗਏ ਕਿਉਂਕਿ ਉਨ੍ਹਾਂ ਨੇ ਸਿਰ ’ਤੇ ਕਪੜਾ ਬੰਨ੍ਹਿਆ ਹੋਇਆ ਸੀ ਪਰ ਦਰੱਖਤ ਡਿੱਗਣ ਕਾਰਨ ਉਨ੍ਹਾਂ ਨੂੰ ਮਾਮੂਲੀ ਘੜੀਸ ਵੱਜ ਗਈ।

ਚੰਡੀਗੜ੍ਹ ਚ ਦਰੱਖਤ ਡਿੱਗਣ ਕਾਰਨ ਵਾਪਰਿਆ ਹਾਦਸਾ

ਉਥੇ ਹੀ ਦੂਜੇ ਪਾਸੇ ਇਸ ਸੜਕ ਤੋਂ ਸੈਕਟਰ 17 ਵੱਲ ਜਾ ਰਹੇ ਇੱਕ ਸਾਈਕਲ ਸਵਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਉਸ ਦਾ ਸਾਈਕਲ ਟਹਿਣੀਆਂ ਹੇਠ ਦੱਬ ਗਿਆ। ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਦਰੱਖਤ ਦੀਆਂ ਟਾਹਣੀਆਂ ਨੂੰ ਇਕ ਪਾਸੇ ਕਰ ਦਿੱਤਾ। ਹੇਠਾਂ ਤੋਂ ਸਾਈਕਲ ਕੱਢ ਲਿਆ ਗਿਆ। ਜਿਸ ਤੋਂ ਬਾਅਦ ਸਾਈਕਲ ਸਵਾਰ ਉਥੋਂ ਚਲਾ ਗਿਆ। ਪਤਾ ਲੱਗਾ ਹੈ ਕਿ ਸਾਈਕਲ ਸਵਾਰ ਨਗਰ ਨਿਗਮ ਵਿੱਚ ਕੰਮ ਕਰਦਾ ਹੈ ਅਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਦਫ਼ਤਰ ਜਾ ਰਿਹਾ ਸੀ।

ਕਿਹੜਾ ਦਰੱਖਤ ਡਿੱਗ ਜਾਵੇ ਕੁਝ ਪਤਾ ਨਹੀਂ: ਸਕੂਲੀ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਤੋਂ ਬਾਅਦ ਵਿਰਾਸਤੀ ਦਰੱਖਤਾਂ ਸਮੇਤ ਸੁੱਕੇ ਅਤੇ ਮਰੇ ਹੋਏ ਦਰੱਖਤ ਪ੍ਰਸ਼ਾਸਨ ਦੀਆਂ ਨਜ਼ਰਾਂ ਵਿੱਚ ਆ ਗਏ ਹਨ। ਇਸ ਦੇ ਨਾਲ ਹੀ ਸੈਕਟਰ 22/23 ਲਾਈਟ ਪੁਆਇੰਟ 'ਤੇ ਡਿੱਗਿਆ ਦਰੱਖਤ ਬਿਲਕੁਲ ਠੀਕ ਸੀ ਅਤੇ ਇਸ ਦੇ ਡਿੱਗਣ ਦੀ ਕੋਈ ਸੰਭਾਵਨਾ ਨਹੀਂ ਸੀ| ਅਜਿਹੇ 'ਚ ਸ਼ਹਿਰ 'ਚ ਕਿਹੜਾ ਦਰੱਖਤ ਕਦੋਂ ਕਿਸੇ ਲਈ ਆਫਤ ਬਣ ਜਾਂਦਾ ਹੈ, ਇਹ ਕਹਿਣਾ ਮੁਸ਼ਕਿਲ ਹੈ। ਹਾਲਾਂਕਿ ਨਿਗਮ ਦਾ ਬਾਗਬਾਨੀ ਵਿਭਾਗ ਅਤੇ ਪ੍ਰਸ਼ਾਸਨ ਅਜੇ ਵੀ ਖਤਰਨਾਕ ਦਰੱਖਤਾਂ 'ਤੇ ਕੰਮ ਕਰ ਰਿਹਾ ਹੈ।

ਇਹ ਵੀ ਪੜੋ: ਸਾਬਕਾ ਮੰਤਰੀ ਦੇ ਭਤੀਜੇ ਦੀ ਗ੍ਰਿਫ਼ਤਾਰੀ, ਗਿਲਜ਼ੀਆਂ 'ਤੇ ਵੀ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਜਾਣੋ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.