ETV Bharat / city

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ, ਅੰਮ੍ਰਿਤਸਰ ਜ਼ਿਲ੍ਹੇ 'ਚ ਸਭ ਤੋਂ ਵੱਧ ਲੱਗੀਆਂ ਅੱਗਾਂ

author img

By

Published : Oct 7, 2022, 4:29 PM IST

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ
ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ

ਪੰਜਾਬ ਵਿੱਚ ਵੀਰਵਾਰ ਨੂੰ ਪਰਾਲੀ ਸਾੜਨ ਦੇ ਕੁੱਲ 85 ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹਾ 29 ਮਾਮਲਿਆਂ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਦਕਿ ਤਰਨਤਾਰਨ ਵਿੱਚ ਵੀਰਵਾਰ ਨੂੰ ਪਰਾਲੀ ਸਾੜਨ ਦੇ 26 ਅਤੇ ਪਟਿਆਲਾ ਵਿੱਚ ਨੌਂ ਮਾਮਲੇ ਸਾਹਮਣੇ ਆਏ ਹਨ।

ਚੰਡੀਗੜ੍ਹ: ਪੰਜਾਬ ਸਰਕਾਰ ਦੀ ਸਖ਼ਤੀ ਅਤੇ ਜਾਗਰੂਕਤਾ ਮੁਹਿੰਮ ਦੇ ਬਾਵਜੂਦ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸਾੜਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਝੋਨੇ ਦੀ ਕਟਾਈ ਹੋ ਰਹੀ ਹੈ, ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਪੰਜਾਬ ਵਿੱਚ ਇਸ ਸਾਉਣੀ ਦੇ ਸੀਜ਼ਨ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ 630 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਅੱਗੇ ਹੈ ਜਦਕਿ ਤਰਨਤਾਰਨ ਦੂਜੇ ਨੰਬਰ ’ਤੇ ਹੈ।

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ
ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਤਰਕ: ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਬਾਰੇ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਨਾਲ ਵਾਤਾਵਰਨ ਵੀ ਕਾਫੀ ਹੱਦ ਤੱਕ ਦੂਸ਼ਿਤ ਹੁੰਦਾ ਹੈ।

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ
ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ

ਅੱਗ ਲੱਗਣ ਦੇ ਅੰਕੜੇ: ICAR ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ ਸਾਉਣੀ ਦੇ ਸੀਜ਼ਨ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 630 ਮਾਮਲੇ ਸਾਹਮਣੇ ਆ ਚੁੱਕੇ ਹਨ। ਵੀਰਵਾਰ ਨੂੰ ਪੰਜਾਬ ਭਰ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 85 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਪਰਾਲੀ ਸਾੜਨ ਵਿੱਚ ਸਭ ਤੋਂ ਅੱਗੇ ਰਿਹਾ ਹੈ।

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ
ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ

ਵੱਖ-ਵੱਖ ਜ਼ਿਲ੍ਹਿਆਂ ਦੇ ਅੰਕੜੇ: ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ 419 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਤਰਨਤਾਰਨ 106 ਕੇਸਾਂ ਨਾਲ ਦੂਜੇ ਨੰਬਰ ’ਤੇ, ਪਟਿਆਲਾ 22 ਕੇਸਾਂ ਨਾਲ ਤੀਜੇ, ਕਪੂਰਥਲਾ 19 ਕੇਸਾਂ ਨਾਲ ਚੌਥੇ ਨੰਬਰ ’ਤੇ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ 15, ਜਲੰਧਰ ਵਿੱਚ 12, ਗੁਰਦਾਸਪੁਰ ਵਿੱਚ 7, ਲੁਧਿਆਣਾ ਵਿੱਚ ਛੇ, ਐਸਏਐਸ 'ਚ 4 ਤਾਂ ਸੰਗਰੂਰ ਵਿੱਚ ਸੱਤ, ਬਰਨਾਲਾ, ਮੋਗਾ ਅਤੇ ਫਰੀਦਕੋਟ ਵਿੱਚ ਦੋ-ਦੋ, ਫਤਿਹਗੜ੍ਹ ਸਾਹਿਬ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ।

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ
ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ

ਬੀਤੇ ਇਕ ਦਿਨ ਦੇ ਅੰਕੜੇ: ਵੀਰਵਾਰ ਨੂੰ ਵੀ ਪਰਾਲੀ ਸਾੜਨ ਦੇ 85 ਮਾਮਲਿਆਂ 'ਚੋਂ ਅੰਮ੍ਰਿਤਸਰ ਜ਼ਿਲ੍ਹਾ 29 ਮਾਮਲਿਆਂ ਨਾਲ ਪਹਿਲੇ ਨੰਬਰ 'ਤੇ ਰਿਹਾ। ਜਦਕਿ ਤਰਨਤਾਰਨ ਵਿੱਚ 26 ਅਤੇ ਪਟਿਆਲਾ ਵਿੱਚ 9 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।

ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ
ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ

ਵੱਖ-ਵੱਖ ਸੂਬਿਆਂ ਦੇ ਮੁਲਾਂਕਣ: 6 ਅਕਤੂਬਰ ਨੂੰ ਛੇ ਰਾਜਾਂ ਵਿੱਚ ਪਰਾਲੀ ਸਾੜਨ ਦੇ 111 ਮਾਮਲੇ ਸਾਹਮਣੇ ਆਏ ਸਨ। 88 ਮਾਮਲੇ ਪੰਜਾਬ ਅਤੇ 26 ਮਾਮਲੇ ਹਰਿਆਣਾ ਦੇ ਸਨ। 15 ਸਤੰਬਰ ਤੋਂ 6 ਅਕਤੂਬਰ ਤੱਕ ਛੇ ਰਾਜਾਂ ਵਿੱਚ ਪਰਾਲੀ ਸਾੜਨ ਦੇ 801 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 630 ਪੰਜਾਬ, 74 ਹਰਿਆਣਾ ਅਤੇ 80 ਯੂਪੀ ਦੇ ਹਨ।

ਸੀਨੀਅਰ ਵਿਗਿਆਨੀ ਪਵਨ ਗੁਪਤਾ ਅਨੁਸਾਰ: ਨਾਸਾ ਮਾਰਸ਼ਲ ਸਪੇਸ ਫਲਾਈਟ ਸੈਂਟਰ (ਯੂਨੀਵਰਸਿਟੀਜ਼ ਸਪੇਸ ਰਿਸਰਚ ਐਸੋਸੀਏਸ਼ਨ) ਦੇ ਸੀਨੀਅਰ ਵਿਗਿਆਨੀ ਪਵਨ ਗੁਪਤਾ ਨੇ ਟਵੀਟ ਕੀਤਾ, '2020 ਵਿੱਚ ਪੂਰੇ ਸੀਜ਼ਨ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੇ 72373 ਮਾਮਲੇ ਸਾਹਮਣੇ ਆਏ ਪਰ 2021 ਵਿੱਚ 16 ਨਵੰਬਰ ਤੱਕ 74015 ਮਾਮਲੇ ਸਾਹਮਣੇ ਆਏ ਹਨ। ਇਹ ਡੇਟਾ ਵਿਜ਼ੀਬਲ ਇਨਫਰਾਰੈੱਡ ਇਮੇਜਿੰਗ ਰੇਡੀਓਮੀਟਰ ਸੂਟ ਤੋਂ ਹੈ।

ਸਾਲ 2017 ਤੋਂ ਹੁਣ ਤੱਕ: ਅੰਕੜਿਆਂ ਅਨੁਸਾਰ ਪੰਜਾਬ ਵਿੱਚ 2016 ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਉਸ ਸਾਲ ਕੁੱਲ 84884 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ 2017 ਤੋਂ ਬਾਅਦ ਪੰਜਾਬ ਵਿੱਚ 2021 ਵਿੱਚ ਸਭ ਤੋਂ ਵੱਧ ਪਰਾਲੀ ਸਾੜੀ ਗਈ ਹੈ। 2017 ਤੋਂ 2019 ਤੱਕ ਪਰਾਲੀ ਸਾੜਨ ਦੇ ਮਾਮਲੇ ਵਿੱਚ ਹਰ ਸਾਲ ਕਮੀ ਆਈ ਹੈ। 2017 ਵਿੱਚ 46752, 2018 ਵਿੱਚ 51998 ਅਤੇ 2019 ਵਿੱਚ 40528 ਮਾਮਲੇ ਸਾਹਮਣੇ ਆਏ ਸਨ। 2020 ਵਿੱਚ, ਪਰਾਲੀ ਸਾੜਨ ਦੇ ਮਾਮਲੇ ਮੁੜ ਵਧ ਕੇ 72373 ਹੋ ਗਏ।

  • हमें भी पता है कि इससे प्रदूषण होता है। ये स्वास्थ्य के लिए हानिकारक है मगर हमारी मजबूरी है। मेरे पास इतना पैसा नहीं है कि मैं भारी मशीन से इसे जमीन में गला दूं या बाहर निकाल लूं। सरकार का दावा है कि इसे हटाने के लिए मशीनरी है, लेकिन हमारे पास नहीं है: एक किसान pic.twitter.com/3cemV9JUyF

    — ANI_HindiNews (@AHindinews) October 7, 2022 " class="align-text-top noRightClick twitterSection" data=" ">

ਕਿਸਾਨਾਂ ਦਾ ਪੱਖ: ਦੂਜੇ ਪਾਸੇ ਕਿਸਾਨ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਕੋਈ ਉਚਿਤ ਮੁਆਵਜ਼ਾ ਨਹੀਂ ਮਿਲਦਾ ਅਤੇ ਨਾ ਹੀ ਉਪਰੋਂ ਇਸ ਸਮੱਸਿਆ ਦਾ ਕੋਈ ਹੱਲ ਨਿਕਲ ਰਿਹਾ ਹੈ। ਅਜਿਹੇ ਵਿੱਚ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ। ਅਜਿਹੇ ਵਿੱਚ ਕਿਸਾਨਾਂ ਨੇ ਪ੍ਰਸ਼ਾਸਨ ਦੇ ਜੁਰਮਾਨੇ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਖਿਲਾਫ ਕੇਂਦਰ ਦੀ ਕਾਰਵਾਈ: ਭਾਰਤ 'ਚ ਟਵਿੱਟਰ ਅਕਾਊਂਟ ਕੀਤਾ ਬੈਨ, ਰਾਜਾ ਵੜਿੰਗ ਨੇ ਵੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.