ETV Bharat / city

ਪੰਜਾਬ ਕਾਂਗਰਸ ‘ਚ ਬਗ਼ਾਵਤੀ ਸੁਰ, ਵਿਧਾਇਕਾਂ ਨੇ ਲਿਖੀ ਚਿੱਠੀ

author img

By

Published : Sep 16, 2021, 1:50 PM IST

ਪੰਜਾਬ ਕਾਂਗਰਸ (Punjab Congress) ਵਿੱਚ ਇੱਕ ਵਾਰ ਫੇਰ ਬਗ਼ਾਵਤੀ (Revolt) ਸੁਰ ਉਠੇ ਹਨ। ਪਿਛਲੇ ਇੱਕ ਮਹੀਨੇ ਤੋਂ ਪਾਰਟੀ ਵਿੱਚ ਵਿਵਾਦ ਠੰਡਾ ਪਿਆ ਹੋਇਆ ਸੀ ਤੇ ਇਹ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਸਭੁ ਕੁਝ ਠੀਕ ਹੋ ਗਿਆ ਹੈ ਪਰ ਸੂਤਰ ਦੱਸਦੇ ਹਨ ਕਿ ਅੱਧੇ ਵਿਧਾਇਕਾਂ ਨੇ ਫੇਰ ਝੰਡਾ ਚੁੱਕ ਲਿਆ ਹੈ। ਐਂਤਕੀ ਨਵੇਂ ਢੰਗ ਨਾਲ ਪੇਚਾ ਪਾਉਣ ਦੀ ਜੁਗਤ ਲੜਾਈ ਦੱਸੀ ਜਾ ਰਹੀ ਹੈ।

ਪੰਜਾਬ ਕਾਂਗਰਸ ਵਿਧਾਇਕਾਂ ਨੇ ਲਿਖੀ ਚਿੱਠੀ
ਪੰਜਾਬ ਕਾਂਗਰਸ ਵਿਧਾਇਕਾਂ ਨੇ ਲਿਖੀ ਚਿੱਠੀ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਿਰੁੱਧ ਮੁੜ ਲਾਮਬੰਦੀ (Polarisation) ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਸੂਤਰ ਦੱਸਦੇ ਹਨ ਕਿ 80 ਵਿੱਚੋਂ 40 ਵਿਧਾਇਕਾਂ (40 MLAs) ਵੱਲੋਂ ਮੁੜ ਬਗਾਵਤ ਦਾ ਵਿਗੁਲ ਵਜਾਇਆ ਗਿਆ ਹੈ। ਪੰਜਾਬ ਦੇ 40 ਕਾਂਗਰਸੀ ਵਿਧਾਇਕਾਂ ਵੱਲੋਂ ਪਾਰਟੀ ਦੀ ਕਾਰਜਕਾਰੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਇੱਕ ਪੱਤਰ ਭੇਜ ਕੇ ਛੇਤੀ ਹੀ ਵਿਧਾਇਕ ਦਲ ਦੀ ਇੱਕ ਮੀਟਿੰਗ ਬੁਲਾਉਣ ਦੀ ਮੰਗ ਰੱਖਣ ਦੀ ਗੱਲ ਸਾਹਮਣੇ ਆਈ ਹੈ।

ਵਿਧਾਇਕ ਦਲ ਮੀਟਿੰਗ ਦੀ ਰੱਖੀ ਮੰਗ

ਸੂਤਰ ਦੱਸਦੇ ਹਨ ਕਿ ਇਸ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਇਸ ਮੀਟਿੰਗ ਵਿੱਚ ਹਾਈਕਮਾਂਡ (Congress High command) ਵੱਲੋਂ ਦੋ ਕੇਂਦਰੀ ਆਬਜਰਵਰ ਵੀ ਭੇਜੇ ਜਾਣ। ਪੱਤਰ ਰਾਹੀਂ ਹਾਈਕਮਾਂਡ ਨੂੰ ਕਿਹਾ ਗਿਆ ਹੈ ਕਿ ਵਿਧਾਇਕ ਉਨ੍ਹਾਂ ਸਾਹਮਣੇ ਹੀ ਆਪਣੇ ਵਿਚਾਰ ਰੱਖਣਗੇ। ਜਿਕਰਯੋਗ ਹੈ ਕਿ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਹੁਣੇ ਸੋਨੀਆ ਗਾਂਧੀ (Sonia Gandhi) ਤੇ ਪ੍ਰਿਅੰਕਾ ਗਾਂਧੀ (Priyanka Gandhi) ਨਾਲ ਮੀਟਿੰਗ ਕੀਤੀ ਹੈ। ਇਸੇ ਮੌਕੇ ਪੰਜਾਬ ਕਾਂਗਰਸ ਵਿੱਚੋਂ ਇਹ ਵਲਵਲਾ ਉਠਣ ਦੀ ਗੱਲ ਸਾਹਮਣੇ ਆਈ ਹੈ। ਇਹ ਤੀਜਾ ਮੌਕਾ ਹੈ, ਜਦੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵੱਡਾ ਹੱਲਾ ਬੋਲਿਆ ਜਾ ਰਿਹਾ ਹੈ।

ਪਹਿਲਾਂ ਲਾਮਬੰਦੀ ਨਾਲ ਸਿੱਧੂ ਨੂੰ ਪੁੱਜਿਆ ਸੀ ਫਾਇਦਾ

ਜਿਕਰਯੋਗ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਸਭ ਤੋਂ ਪਹਿਲਾਂ ਇੱਕ ਵਾਰ ਲਾਮਬੰਦੀ ਕਰਨ ਦੇ ਨਾਲ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਦਾ ਪ੍ਰਧਾਨ ਲਗਾ ਦਿੱਤਾ ਗਿਆ ਸੀ। ਉਸ ਵੇਲੇ ਖੁੱਲ੍ਹੇਆਮ ਮੀਟਿੰਗਾਂ ਕੀਤੀਆਂ ਗਈਆਂ ਸੀ। ਕੈਪਟਨ ਵਿਰੋਧੀ ਧੜੇ ਨੂੰ ਕਾਮਯਾਬੀ ਮਿਲਣ ਨਾਲ ਹੌਸਲੇ ਬੁਲੰਦ ਹੋ ਗਏ ਸੀ। ਇਸ ਉਪਰੰਤ ਇਸ ਧੜੇ ਵੱਲੋਂ ਕੈਪਟਨ ਵਿਰੁੱਧ ਹੋਰ ਮਸਲੇ ਵੀ ਚੁੱਕੇ ਜਾਣ ਲੱਗੇ ਸੀ ਤੇ ਵਿਰੋਧੀ ਧੜੇ ਨੇ ਦੂਜੀ ਵਾਰ ਕੋਸ਼ਿਸ਼ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਕੈਪਟਨ ਦੇ ਬਿਆਨ ‘ਤੇ ਵਿਵਾਦਤ ਪ੍ਰਤੀਕਿਰਿਆ ਦੇਣ ਕਾਰਨ ਉਠੇ ਵਿਵਾਦ ‘ਤੇ ਵਿੱਚੋਂ ਮੌਕਾ ਲੱਭਿਆ।

ਦੂਜੀ ਕੋਸ਼ਿਸ਼ ਵਿੱਚ ਸਿੱਧੂ ਧੜੇ ਹੱਥ ਲੱਗੀ ਸੀ ਨਿਰਾਸ਼ਾ

ਦੂਜੀ ਕੋਸ਼ਿਸ਼ ਵਿੱਚ ਸਿੱਧੇ ਹੀ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਦਿੱਤੀ ਗਈ ਸੀ ਪਰ ਇਸ ਵਾਰ ਵਿਰੋਧੀ ਧੜੇ ਨੂੰ ਕਾਮਯਾਬੀ ਨਹੀਂ ਮਿਲੀ ਸੀ। ਉਲਟਾ ਹਾਈਕਮਾਂਡ ਨੂੰ ਮਿਲਣ ਗਏ ਨਵਜੋਤ ਸਿੱਧੂ ਨੂੰ ਵਾਪਸ ਖਾਲੀ ਹੱਥ ਮੁੜਨਾ ਪਿਆ ਸੀ। ਉਦੋਂ ਤੋਂ ਹੁਣ ਤੱਕ ਸਭ ਕੁਝ ਸ਼ਾਂਤ ਚੱਲ ਰਿਹਾ ਸੀ ਪਰ ਹੁਣ ਹਰੀਸ਼ ਰਾਵਤ ਵੱਲੋਂ ਹਾਈਕਮਾਂਡ ਨਾਲ ਮੁਲਾਕਾਤ ਉਪਰੰਤ ਇਹ ਤੀਜੀ ਕੋਸ਼ਿਸ਼ ਵਿੱਚ ਪੱਤਰ ਦਾ ਜਿੰਨ ਨਿਕਲਿਆ ਹੈ। ਸੂਤਰ ਦੱਸਦੇ ਹਨ ਕਿ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਗਈ ਹੈ। ਇਸ ਨੂੰ ਕੈਪਟਨ ਵਿਰੋਧੀ ਧੜੇ ਵੱਲੋਂ ਇੱਕ ਹੋਰ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

ਵਿਰੋਧੀ ਧੜੇ ਦਾ ਝੁਕਾਅ ਹੋਇਆ ਸੀ ਕੈਪਟਨ ਵੱਲ

ਇਥੇ ਇਹ ਵੀ ਜਿਕਰਯੋਗ ਹੈ ਕਿ ਸਿੱਧੂ ਧੜੇ ਨੂੰ ਨਮੋਸ਼ੀ ਮਿਲਣ ਉਪਰੰਤ ਇਸ ਧੜੇ ਦੇ ਕਈ ਵਿਧਾਇਕ ਵਾਰੀ-ਵਾਰੀ ਕੈਪਟਨ ਨੂੰ ਮਿਲਣ ਪੁੱਜੇ ਸੀ। ਇਥੋਂ ਤੱਕ ਕਿ ਲਾਮਬੰਦੀ ਦੇ ਮੋਢੀ ਆਗੂ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ (Tript Raninder Singh Bajwa) ਨੇ ਵੀ ਕੈਪਟਨ ਕੋਲੋਂ ਮਿਲਣ ਦਾ ਸਮਾਂ ਮੰਗਿਆ ਸੀ ਤੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:ਚੋਣਾਂ ‘ਚ ਦਾਗੀ ਉਮੀਦਵਾਰਾਂ ਨੂੰ ਉਤਾਰਨਾ ਸਹੀ ਜਾਂ ਗਲਤ, ਜਾਣੋ ਪੰਜਾਬ ਦੇ ਕਿਹੜੇ ਲੀਡਰਾਂ ‘ਤੇ ਨੇ ਮਾਮਲੇ ਦਰਜ ?

ETV Bharat Logo

Copyright © 2024 Ushodaya Enterprises Pvt. Ltd., All Rights Reserved.