ETV Bharat / city

ਮਿਸ਼ਨ ਫ਼ਤਿਹ 2.0 ਦੌਰਾਨ 1.95 ਕਰੋੜ ਲੋਕਾਂ ਦੀ ਕੀਤੀ ਗਈ ਸਕ੍ਰੀਨਿੰਗ: ਬਲਬੀਰ ਸਿੱਧੂ

author img

By

Published : May 28, 2021, 9:54 PM IST

ਉਨ੍ਹਾਂ ਦੱਸਿਆ ਕਿ ਕੋਵਿਡ -19 ਦੇ ਸ਼ੁਰੂਆਤੀ ਪੜਾਅ ਦੌਰਾਨ ਇਲਾਜ ਕਰਵਾਉਣ ਲਈ ਅਤੇ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਡਰਾਈਵ ਤਹਿਤ ਕੋਵਿਡ-19 ਲਈ ਕੁੱਲ 1,37,281 ਵਿਅਕਤੀਆਂ ਦਾ ਟੈਸਟ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 4654 ਦਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ।

ਮਿਸ਼ਨ ਫ਼ਤਿਹ 2.0 ਦੌਰਾਨ 1.95 ਕਰੋੜ ਲੋਕਾਂ ਦੀ ਕੀਤੀ ਗਈ ਸਕ੍ਰੀਨਿੰਗ: ਬਲਬੀਰ ਸਿੱਧੂ
ਮਿਸ਼ਨ ਫ਼ਤਿਹ 2.0 ਦੌਰਾਨ 1.95 ਕਰੋੜ ਲੋਕਾਂ ਦੀ ਕੀਤੀ ਗਈ ਸਕ੍ਰੀਨਿੰਗ: ਬਲਬੀਰ ਸਿੱਧੂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਮਿਸ਼ਨ ਫ਼ਤਿਹ 2.0 ਦੇ ਪਹਿਲੇ ਅੱਠ ਦਿਨਾਂ ਦੌਰਾਨ, ਆਸ਼ਾ ਵਰਕਰਾਂ ਵੱਲੋਂ 1.95 ਕਰੋੜ ਦੀ ਆਬਾਦੀ ਵਾਲੇ ਕੁੱਲ 51.6 ਲੱਖ ਘਰਾਂ ਦਾ ਸਰਵੇਖਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਨੇ ਸਿਹਤ ਵਿਭਾਗ ‘ਤੇ ਭਰੋਸਾ ਜਤਾਇਆ ਹੈ।

ਉਨ੍ਹਾਂ ਦੱਸਿਆ ਕਿ ਕੋਵਿਡ -19 ਦੇ ਸ਼ੁਰੂਆਤੀ ਪੜਾਅ ਦੌਰਾਨ ਇਲਾਜ ਕਰਵਾਉਣ ਲਈ ਅਤੇ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਡਰਾਈਵ ਤਹਿਤ ਕੋਵਿਡ-19 ਲਈ ਕੁੱਲ 1,37,281 ਵਿਅਕਤੀਆਂ ਦਾ ਟੈਸਟ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 4654 ਦਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ। ਘਰੇਲੂ ਇਕਾਂਤਵਾਸ ਵਾਲੇ ਸਾਰੇ 4095 ਮਰੀਜ਼ਾਂ ਨੂੰ ਮਿਸ਼ਨ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਦਕਿ 559 ਮਰੀਜ਼ਾਂ ਨੂੰ ਐਲ 2 / ਐਲ 3 ਦੀ ਸਹੂਲਤ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੁੱਲ 246 ਗਰਭਵਤੀ ਔਰਤਾਂ ਨੂੰ ਕੋਵਿਡ ਪੌਜ਼ੀਟਿਵ ਪਾਇਆ ਗਿਆ ਹੈ। ਇਨ੍ਹਾਂ ਗਰਭਵਤੀ ਔਰਤਾਂ ਦੀ ਰੋਜ਼ਾਨਾ ਨਿਗਰਾਨੀ ਸੂਬੇ ਦੇ ਮੁੱਖ ਦਫ਼ਤਰ ਵੱਲੋਂ ਕੀਤੀ ਜਾ ਰਹੀ ਹੈ। ਕੋਵਿਡ ਪੌਜ਼ੀਟਿਵ ਗਰਭਵਤੀ ਔਰਤਾਂ ਲਈ ਇਕ ਵਿਸ਼ੇਸ਼ ਹੈਲਪਲਾਈਨ ਨੰਬਰ (0172-2744041, 2744040) ਸ਼ੁਰੂ ਕੀਤਾ ਗਿਆ ਹੈ। ਜੋ ਰੋਜਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹੇਗਾ। ਕੋਵਿਡ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ 3724 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ 6797 ਮਰੀਜ਼ ਠੀਕ ਹੋਏ ਹਨ ਜਦੋਂਕਿ ਕੋਵਿਡ ਦੇ 148 ਮਰੀਜ਼ਾਂ ਦੀਆਂ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:Free Sanitary Pads:ਪੰਜਾਬ ‘ਚ ‘‘ਉਡਾਣ ਯੋਜਨਾ" ਦੀ ਸ਼ੁਰੂਆਤ, ਮੁਫ਼ਤ ਮਿਲਣਗੇ ਸੈਨੇਟਰੀ ਪੈਡ

ETV Bharat Logo

Copyright © 2024 Ushodaya Enterprises Pvt. Ltd., All Rights Reserved.