ETV Bharat / city

ਬਠਿੰਡਾ ’ਚ ਬਸਤੀ ਬੀੜ ਤਲਾਬ ਵਿਖੇ ਪੁਲਿਸ ਨੇ ਕੀਤੀ ਛਾਪੇਮਾਰੀ

author img

By

Published : Jul 9, 2022, 12:47 PM IST

ਪੰਜਾਬ ਭਰ ਚ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਪੁਲਿਸ ਨੇ ਬਠਿੰਡਾ ਦੀ ਨਸ਼ਿਆ ਨੂੰ ਲੈ ਕੇ ਬਸਤੀ ਬੀੜ ਤਲਾਬ ਵਿਖੇ ਛਾਪੇਮਾਰੀ ਕੀਤੀ।

ਬਸਤੀ ਬੀੜ ਤਲਾਬ ਵਿਖੇ ਛਾਪੇਮਾਰੀ ਕੀਤੀ
ਬਸਤੀ ਬੀੜ ਤਲਾਬ ਵਿਖੇ ਛਾਪੇਮਾਰੀ ਕੀਤੀ

ਬਠਿੰਡਾ: ਪੰਜਾਬ ਸਰਕਾਰ ਵੱਲੋਂ ਵੱਖ ਮੁੱਦਿਆਂ ਨੂੰ ਲੈ ਕੇ ਸਰਚ ਮੁਹਿੰਮ ਅਤੇ ਸਪੈਸ਼ਲ ਕਾਰਡਨ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸੇ ਦੇ ਚੱਲਦੇ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਬਠਿੰਡਾ ਵਿਖੇ ਵੀ ਪੁਲਿਸ ਦੀਆਂ ਟੀਮਾਂ ਵੱਲੋਂ ਨਸ਼ਿਆ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਬਸਤੀ ਬੀੜ ਤਲਾਬ ਵਿਖੇ ਛਾਪੇਮਾਰੀ ਕੀਤੀ

ਵੱਖ-ਵੱਖ ਥਾਵਾਂ ਤੇ ਪੁਲਿਸ ਵੱਲੋਂ ਛਾਪੇਮਾਰੀ: ਮਿਲੀ ਜਾਣਕਾਰੀ ਪੁਲਿਸ ਦੀ ਟੀਮਾਂ ਨੇ ਸ਼ੱਕ ਦੇ ਆਧਾਰ ’ਤੇ ਨਸ਼ਿਆ ਦੇ ਮਾਮਲੇ ਚ ਬਦਨਾਮ ਬਸਤੀ ਬੀੜ ਤਲਾਬ ਵਿਖੇ ਛਾਪੇਮਾਰੀ ਕੀਤੀ ਗਈ। ਇਸ ਥਾਂ ’ਤੇ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਮਹਿਲਾ ਅਤੇ ਪੁਰਸ਼ ਮੁਲਾਜ਼ਮਾਂ ਵੱਲੋਂ ਇਸ ਤਲਾਸ਼ੀ ਅਭਿਆਨ ਚ ਹਿੱਸਾ ਲਿਆ ਜਾ ਰਿਹਾ ਹੈ।

ਜਲੰਧਰ ’ਚ 4 ਲੋਕ ਹਿਰਾਸਤ 'ਚ: ਇਸ ਤੋਂ ਪਹਿਲਾਂ ਜਲੰਧਰ ਚ ਵੀ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਸ਼ੱਕ ਦੇ ਘੇਰੇ ਚ ਕੁਝ ਘਰਾਂ ਚ ਵੀ ਛਾਪੇਮਾਰੀ ਕੀਤੀ ਗਈ। ਪੁਲਿਸ ਵੱਲੋਂ ਇਸ ਛਾਪੇਮਾਰੀ ਦੌਰਾਨ ਚਾਰ ਲੋਕਾਂ ਨੂੰ ਹਿਰਾਸਤ ਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਇਸੇ ਤਰ੍ਹਾਂ ਚੱਲਦੀ ਰਹੇਗੀ ਤਾਂ ਜੋ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ।

ਇਹ ਵੀ ਪੜੋ: ਨਸ਼ਿਆਂ ਖਿਲਾਫ ਮੁਸਤੈਦ ਪੁਲਿਸ, ਛਾਪੇਮਾਰੀ ਦੌਰਾਨ ਚਾਰ ਲੋਕ ਪੁਲਿਸ ਹਿਰਾਸਤ ’ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.