ETV Bharat / city

ਇਕੱਲੇ ਹੈਲਪਲਾਈਨ ਨੰਬਰ ਜਾਰੀ ਕਰਨ ਨਾਲ ਨਹੀਂ ਬੰਦ ਹੋਵੇਗਾ ਭ੍ਰਿਸ਼ਟਾਚਾਰ

author img

By

Published : Mar 19, 2022, 7:56 PM IST

ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਦੀ ਸ਼ੁਰੂਆਤ (aap govt starts working) ਦੇ ਨਾਲ ਹੀ ਆਮ ਲੋਕਾਂ ਨੇ ਇਸ ਦੀ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ (people starts criticizing)ਹੈ। ਸ਼ੁਰੂ ਵਿੱਚ ਹੀ ਕੀਤੇ ਐਲਾਨਾਂ ’ਤੇ ਜਿੱਥੇ ਸਰਕਾਰ ਦੀ ਸ਼ਲਾਘਾ (people praises govt) ਹੋ ਰਹੀ ਹੈ, ਉਥੇ ਇਸ ਬਾਰੇ ਲੋਕ ਆਪੋ ਆਪਣੇ ਤੁਲਨਾਮਈ ਵਿਚਾਰ ਵੀ ਰੱਖ ਰਹੇ ਹਨ।

ਨੰਬਰ ਜਾਰੀ ਕਰਨ ਨਾਲ ਨਹੀਂ ਬੰਦ ਹੋਵੇਗਾ ਭ੍ਰਿਸ਼ਟਾਚਾਰ
ਨੰਬਰ ਜਾਰੀ ਕਰਨ ਨਾਲ ਨਹੀਂ ਬੰਦ ਹੋਵੇਗਾ ਭ੍ਰਿਸ਼ਟਾਚਾਰ

ਬਠਿੰਡਾ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਵਾਹਟਸੈਪ ਨੰਬਰ ਜਾਰੀ (bhawant maan release whatsaap number) ਕਰਨ ’ਤੇ ਪੰਜਾਬ ਦੇ ਲੋਕਾਂ ਨੇ ਵੱਖ-ਵਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕੱਲੇ ਹੈਲਪਲਾਈਨ ਨੰਬਰ ਜਾਰੀ ਕਰਨ ਨਾਲ ਭ੍ਰਿਸ਼ਟਾਚਾਰ ਨਹੀਂ ਬੰਦ ਹੋਵੇਗਾ(issuing helpline numbers alone will not stop corruption)। ਉਨ੍ਹਾਂ ਕਿਹਾ ਕਿ ਇਸ ਲਈ ਸਖ਼ਤ ਕਾਨੂੰਨ ਬਣਾਉਣਾ ਪਵੇਗਾ ਤੇ ਦੋਸ਼ ਸਾਬਿਤ ਹੋਣ ਤੇ ਭ੍ਰਿਸ਼ਟਾਚਾਰੀ ਨੂੰ ਨੌਕਰੀ ਤੋਂ ਕੱਢਿਆ ਜਾਣ ਦੀ ਵਿਵਸਥਾ ਬਣਾਉਣੀ ਪਵੇਗੀ।

ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲੇ ਦਿਨ ਹੀ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਕਦਮ (big step against corruption) ਚੁੱਕਣ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਤੇਈ ਮਾਰਚ ਨੂੰ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਚ ਪੰਜਾਬ ਦਾ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਸੰਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਵੀਡੀਓ ਜਾਂ ਆਡੀਓ ਪਾਉਣ ਤੋਂ ਬਾਅਦ ਪੰਜਾਬ ਸਰਕਾਰ ਭ੍ਰਿਸ਼ਟਾਚਾਰੀ ਖ਼ਿਲਾਫ਼ ਕਾਰਵਾਈ ਕਰੇਗੀ।

ਨੰਬਰ ਜਾਰੀ ਕਰਨ ਨਾਲ ਨਹੀਂ ਬੰਦ ਹੋਵੇਗਾ ਭ੍ਰਿਸ਼ਟਾਚਾਰ

ਕਾਰੋਬਾਰੀ ਕੀ ਕਹਿੰਦੇ ਹਨ ਕਾਰੋਬਾਰੀ

ਇਸ ਸਬੰਧੀ ਵੱਖ ਵੱਖ ਵਰਗਾਂ ਨਾਲ ਸਬੰਧਤ ਨੁਮਾਇੰਦਿਆਂ ਨਾਲ ਜਦੋਂ ਗੱਲ ਕੀਤੀ ਗਈ ਬਠਿੰਡਾ ਦੇ ਕਾਰੋਬਾਰੀ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਕਰਨ ਨਾਲ ਸਮਾਪਤੀ ਹੋਵੇਗਾ ਪਹਿਲਾਂ ਸਰਕਾਰ ਨੂੰ ਇਹ ਸ਼ੋਅ ਕਰਨਾ ਪਏਗਾ ਕਿ ਜਿਸ ਵੀ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਹੈ ਉਸ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਗਿਆ ਹੈ ਅਤੇ ਜਿਸ ਵੀ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਸਾਬਤ ਹੁੰਦਾ ਹੈ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦੇਣਾ ਚਾਹੀਦਾ ਹੈ ਅਤੇ ਇਸ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਕਿਉਂਕਿ ਕਈ ਅਧਿਕਾਰੀ ਉੱਤਰੀ ਬੀਚ ਤੇ ਚਲਦਿਆਂ ਭ੍ਰਿਸ਼ਟਾਚਾਰ ਕਰਨ ਦੇ ਬਾਵਜੂਦ ਬਚ ਜਾਂਦੇ ਹਨ

ਸਮਾਜ ਸੇਵੀਆਂ ਦੀ ਰਾਏ

ਬਠਿੰਡਾ ਵਿੱਚ ਸਮਾਜ ਸੇਵੀ ਵਜੋਂ ਕੰਮ ਕਰ ਰਹੀ ਮਮਤਾ ਜੈਨ ਨੇ ਕਿਹਾ ਕਿ ਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਚੁੱਕਿਆ ਕਦਮ ਸ਼ਲਾਘਾਯੋਗ ਹੈ ਪਰ ਇਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਭ੍ਰਿਸ਼ਟਾਚਾਰੀਆਂ ਵੱਲੋਂ ਨਵੇਂ ਢੰਗ ਤਰੀਕਿਆਂ ਨਾਲ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਨਿਚਲੇ ਪੱਧਰ ਤੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅੱਜ ਜੋ ਵੀ ਭ੍ਰਿਸ਼ਟਾਚਾਰੀ ਕਰਦਾ ਫੜਿਆ ਜਾਂਦਾ ਹੈ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦੇ ਹੋਏ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।

ਅਧਿਆਪਕ ਵਰਗ ਵੀ ਸਚੇਤ

ਬਤੌਰ ਅਧਿਆਪਕ ਬਠਿੰਡਾ ਵਿੱਚ ਕੰਮ ਕਰ ਰਹੀ ਸਵਿਤਾ ਸ਼ਰਮਾ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ ਪਰ ਭ੍ਰਿਸ਼ਟਾਚਾਰ ਉਹਦਾ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਇਹ ਕਾਨੂੰਨ ਸਾਰਿਆਂ ਲਈ ਇਕਸਾਰ ਲਾਗੂ ਨਹੀਂ ਕੀਤਾ ਜਾਂਦਾ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਸੰਬੰਧੀ ਬੱਚਿਆਂ ਨੂੰ ਸਕੂਲ ਪੱਧਰ ਤੋਂ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭ੍ਰਿਸ਼ਟਾਚਾਰ ਸਬੰਧੀ ਨੌਜਵਾਨ ਕਾਨੂੰਨੀ ਲੜਾਈ ਲੜ ਸਕਣ।

ਆਮ ਵਿਅਕਤੀ ਵੀ ਜਾਗਰੂਕ

ਬਠਿੰਡਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੂਹਲਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਭ੍ਰਿਸ਼ਟਾਚਾਰ ਖ਼ਿਲਾਫ਼ ਕਦਮ ਚੁੱਕਿਆ ਗਿਆ ਹੈ ਵੇਖਣ ਨੂੰ ਤਾਂ ਚੰਗਾ ਲੱਗਦਾ ਹੈ ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਉਹੀ ਲੋਕ ਹਨ ਜੋ ਇਧਰੋਂ ਉਧਰੋਂ ਇਕੱਠੇ ਕਰਕੇ ਇਨ੍ਹਾਂ ਵੱਲੋਂ ਸਰਕਾਰ ਬਣਾਈ ਗਈ ਹੈ ਜੇਕਰ ਭ੍ਰਿਸ਼ਟਾਚਾਰ ਨੂੰ ਰੋਕਣਾ ਹੁੰਦਾ ਤਾਂ ਵੀ ਪਾਰਟੀ ਇਸ ਤੋਂ ਪਹਿਲਾਂ ਵੀ ਬਣਦੇ ਕਦਮ ਚੁੱਕ ਸਕਦੀ ਸੀ।

ਇਹ ਵੀ ਪੜ੍ਹੋ:ਡਾਕਟਰ ਅਨਮੋਲ ਰਤਨ ਸਿੱਧੂ ਬਣੇ ਪੰਜਾਬ ਦੇ ਨਵੇਂ ਏਜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.