ETV Bharat / city

ਬਠਿੰਡਾ 'ਚ ਠੰਡ ਦਾ ਕਹਿਰ ਜਾਰੀ, ਲੋਕ ਤੇ ਬੇਸਹਾਰਾ ਪਸ਼ੂ ਪਰੇਸ਼ਾਨ

author img

By

Published : Dec 29, 2019, 1:05 PM IST

ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵੱਧ ਗਈ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਉੱਤਰੀ ਭਾਰਤ ਦੇ ਕਈ ਸੂਬਿਆਂ ਸਣੇ ਪੰਜਾਬ 'ਚ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਠੰਡ ਵੱਧਣ ਕਾਰਨ ਬਠਿੰਡਾ ਦੇ ਲੋਕ ਬੇਹਦ ਪਰੇਸ਼ਾਨ ਹਨ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਇਸ ਵਾਰ ਦੀ ਕੜਾਕੇ ਦੀ ਠੰਡ ਨੇ ਪਿਛਲੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਬਠਿੰਡਾ 'ਚ ਠੰਡ ਦਾ ਕਹਿਰ ਜਾਰੀ
ਬਠਿੰਡਾ 'ਚ ਠੰਡ ਦਾ ਕਹਿਰ ਜਾਰੀ

ਬਠਿੰਡਾ : ਸ਼ਨੀਵਾਰ ਰਾਤ ਵੇਲੇ ਜ਼ਿਲ੍ਹੇ ਦਾ ਤਾਪਮਾਨ 2.8 ਤੋਂ ਲੈ ਕੇ 9 ਡਿਗਰੀ ਤੱਕ ਦਰਜ ਕੀਤਾ ਗਿਆ। ਇਸ ਠੰਡੇ ਮੌਸਮ 'ਚ ਬੇਸਹਾਰਾ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਕਾਰਨ ਠੰਡ ਦਾ ਕਹਿਰ ਹੋਰ ਵੱਧ ਚੁੱਕਿਆ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਬਠਿੰਡਾ ਜ਼ਿਲ੍ਹੇ 'ਚ ਕੜਾਕੇ ਦੀ ਠੰਡ ਕਾਰਨ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਠੰਡ ਤੋਂ ਰਾਹਤ ਲਈ ਲੋਕ ਅੱਗ ਅਤੇ ਚਾਹ ਦਾ ਸਹਾਰਾ ਲੈ ਰਹੇ ਹਨ।

ਬਠਿੰਡਾ 'ਚ ਠੰਡ ਦਾ ਕਹਿਰ ਜਾਰੀ
ਬਠਿੰਡਾ 'ਚ ਠੰਡ ਦਾ ਕਹਿਰ ਜਾਰੀ

ਇਸ ਬਾਰੇ ਜਦ ਈਟੀਵੀ ਭਾਰਤ ਦੀ ਟੀਮ ਨੇ ਪੜਤਾਲ ਕੀਤੀ ਤਾਂ ਕੁੱਝ ਮਜ਼ਦੂਰ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਨੇੜੇ ਸ਼ੈੱਡ ਦੇ ਹੇਠਾਂ ਅੱਗ ਜਲਾ ਕੇ ਗੁਜ਼ਾਰਾ ਕਰਦੇ ਨਜ਼ਰ ਆਏ। ਰਲਵੇ ਸਟੇਸ਼ਨ ਨੇੜੇ ਵਸਨੀਕ ਲੋਕਾਂ ਨੇ ਦੱਸਿਆ ਕਿ ਮਾਲ ਗੁਦਾਮ 'ਤੇ ਰਹਿਣ ਵਾਲੇ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਦਾ ਬੇਹਾਲ ਹੈ, ਕਿਉਂਕਿ ਠੰਡ ਦੇ ਮੌਸਮ 'ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਹਾਰਾ ਨਹੀਂ ਮਿਲਦਾ।

ਬਠਿੰਡਾ 'ਚ ਠੰਡ ਦਾ ਕਹਿਰ ਜਾਰੀ

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਥੇ ਠੰਡ ਨਾਲ ਕਈ ਬੇਸਹਾਰਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਲਵਾਰਸ ਲਾਸ਼ਾਂ ਨੂੰ ਸਹਾਰਾ ਜਨ ਸੇਵਾ ਵੱਲੋਂ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਜਾਂਦਾ ਹੈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰੈਣ ਬਸੇਰਾ ਬਣਾ ਕੇ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਬੇਸਹਾਰਾ ਲੋਕਾਂ ਨੂੰ ਸਹਾਰਾ ਮਿਲ ਸਕੇ। ਲੋਕਾਂ ਨੇ ਕਿਹਾ ਕਿ ਠੰਡ ਨਾਲ ਮਨੁੱਖ ਹੀ ਨਹੀਂ ਸਗੋਂ ਬੇਸਹਾਰਾ ਪਸ਼ੂ ਵੀ ਪਰੇਸ਼ਾਨ ਹਨ।

ਹੋਰ ਪੜ੍ਹੋ : ਸੋਮਾਲੀਆ ਦੀ ਰਾਜਧਾਨੀ 'ਚ ਹੋਇਆ ਬੰਬ ਧਮਾਕਾ, 76 ਲੋਕਾਂ ਦੀ ਮੌਤ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ। ਅਜਿਹੇ 'ਚ ਧੁੰਦ ਦੇ ਕਾਰਨ ਕੁਝ ਲੋਕ ਘੱਟ ਸਪੀਡ 'ਤੇ ਗੱਡੀ ਚਲਾਉਣ ਨੂੰ ਤਜਰੀਹ ਦੇ ਕੇ ਹੋਰਨਾਂ ਲੋਕਾਂ ਨੂੰ ਦੁਰਘਟਨਾਵਾਂ ਤੋਂ ਬਚਾਅ ਦਾ ਸੰਦੇਸ਼ ਦੇ ਰਹੇ ਹਨ।

Intro:ਪਹਾੜੀ ਇਲਾਕਿਆਂ ਦੇ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਵਧੀ ਠੰਡ ਦਾ ਅਸਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲ ਰਿਹੈ

ਬਠਿੰਡਾ ਜ਼ਿਲ੍ਹੇ ਦਾ ਤਾਪਮਾਨ 2.8 ਤੋਂ ਲੈ ਕੇ 9 ਡਿਗਰੀ ਤੱਕ ਰਿਹਾ ਬੇਸਹਾਰਾ ਲੋਕਾਂ ਨੂੰ ਕਰਨਾ ਪੈ ਰਿਹੈ ਭਾਰੀ ਮੁਸ਼ੱਕਤ ਦਾ ਸਾਹਮਣਾ



Body:ਪਹਾੜੀ ਇਲਾਕਿਆਂ ਦੇ ਵਿੱਚ ਬੀਤੇ ਦਿਨ ਹੋਈ ਬਰਫ਼ਬਾਰੀ ਅਤੇ ਬਰਸਾਤ ਦੇ ਕਾਰਨ ਠੰਡ ਦਾ ਕਹਿਰ ਹੋਰ ਵੱਧ ਚੁੱਕਿਆ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਵੇਖਿਆ ਜਾ ਰਿਹਾ ਹੈ ਬਠਿੰਡਾ ਜ਼ਿਲ੍ਹਾ ਦੇ ਵਿੱਚ ਕੜਕਦੀ ਠੰਡ ਅਤੇ ਵਰਦੀ ਧੁੰਦ ਦੇ ਕਾਰਨ ਮੌਸਮ ਵਿਭਾਗ ਦੇ ਮੁਤਾਬਕ ਘੱਟ ਤੋਂ ਘੱਟ ਤਾਪਮਾਨ ਦੋ ਪਾਠ ਅੱਠ ਰਿਹਾ ਅਤੇ ਵੱਧ ਤੋਂ ਵਧ ਤਾਪਮਾਨ ਨੂੰ ਡਿਗਰੀ ਸੈਲਸੀਅਸ ਤੱਕ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ

ਠੰਡ ਦੇ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਦੇ ਲਈ ਅੱਗ ਅਤੇ ਚਾਹ ਦਾ ਸਹਾਰਾ ਅਤੇ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਪੈ ਰਿਹਾ ਪਰ ਭਾਰੀ ਦਿੱਕਤਾਂ ਉਨ੍ਹਾਂ ਬੇਸਹਾਰਾ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਕੋਲ ਆਪਣਾ ਸਿਰ ਲੁਕਾਉਣ ਦੇ ਲਈ ਛੱਤ ਵੀ ਨਹੀਂ ਹੈ ਅਜਿਹੇ ਵਿਚ ਉਨ੍ਹਾਂ ਨੂੰ ਇਸ ਕੜਕਦੀ ਹੋਈ ਠੰਡ ਦੇ ਵਿੱਚ ਰੇਲਵੇ ਸਟੇਸ਼ਨ ਦੀ ਦੇ ਬਾਲ ਗੁਦਾਮ ਦੇ ਨਜ਼ਦੀਕ ਸ਼ੈੱਡ ਦੇ ਹੇਠ ਬੈਠ ਕੇ ਰਾਤ ਗੁਜ਼ਾਰਨੀ ਪੈ ਰਹੀ ਹੈ
ਇਸ ਠੰਡ ਦੀ ਚਪੇਟ ਵਿੱਚ ਆਵਾਰਾ ਜਾਨਵਰ ਅਤੇ ਪਸ਼ੂ ਵੀ ਆ ਰਹੇ ਹਨ ਜਿਸ ਨੂੰ ਲੈ ਕੇ ਆਵਾਰਾ ਪਸ਼ੂ ਵੀ ਲੋਕਾਂ ਵੱਲੋਂ ਲਾਈ ਗਈ ਅੱਗ ਦੇ ਨਜ਼ਦੀਕ ਆਉਂਦੇ ਨਜ਼ਰ ਆਉਂਦੇ ਹਨ ਤਾਂ ਕਿਤੇ ਜਾਨਵਰ ਗਰਮ ਕੰਬਲਾਂ ਦੇ ਵਿੱਚ ਲਿਪਟ ਕੇ ਸੋਂਦੇ ਹੋਏ ਨਜ਼ਰ ਆ ਰਹੇ ਹਨ
ਬਾਈਟ - ਸ਼ੰਭੂ ਨਾਥ ਮਜ਼ਦੂਰ ਰਾਹਗੀਰ
ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਾਨਕ ਲੋਕਾਂ ਦਾ ਇਹ ਦੱਸਣਾ ਹੈ ਕਿ ਇੱਥੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਮਾਲ ਗੁਦਾਮ ਉੱਤੇ ਰਹਿਣ ਵਾਲੇ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਦਾ ਹਾਲ ਬੇਹਾਲ ਹੈ ਕਿਉਂਕਿ ਸਰਦੀ ਦੇ ਮੌਸਮ ਵਿਚ ਉਨ੍ਹਾਂ ਨੂੰ ਇਸੇ ਤਰੀਕੇ ਨਾਲ ਰਾਤ ਗੁਜ਼ਾਰਨੀ ਪੈਂਦੀ ਹੈ ਅਤੇ ਕਿੰਨੀਆਂ ਹੀ ਬੇਸਹਾਰਾ ਲੋਕਾਂ ਦੀ ਠੰਢ ਕਾਰਨ ਮੌਤਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਬੇਸਹਾਰਾ ਲਾਸ਼ਾਂ ਨੂੰ ਸਹਾਰਾ ਜਨ ਸੇਵਾ ਵੱਲੋਂ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਜਾਂਦਾ ਹੈ
ਬਾਈਟ- ਰਾਜਕੁਮਾਰ ਰਾਹਗੀਰ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਠੰਢ ਤੋਂ ਕੋਈ ਰਾਹਤ ਦੀ ਖਬਰ ਨਹੀਂ ਮਿਲੀ ਹੈ ਅਜਿਹੇ ਵਿਚ ਧੁੰਦ ਦੇ ਕਾਰਨ ਲੋਕ ਹੌਲੀ ਡਰਾਈਵ ਕਰਕੇ ਦੁਰਘਟਨਾਵਾਂ ਤੋਂ ਬਚਣ ਦਾ ਸੰਦੇਸ਼ ਦੇ ਰਹੇ ਹਨ
ਬਾਈਟ -ਸ਼ਿਵਮ ਸ਼ਰਮਾ ਰਾਹਗੀਰ
ਠੰਡ ਦੇ ਕਾਰਨ ਅਸਤ ਵਿਅਸਤ ਹੋਇਆ ਬੇਸਹਾਰਾ ਲੋਕਾਂ ਦਾ ਜੀਵਨ ਰੱਬ ਭਰੋਸੇ ਹੀ ਨਜ਼ਰ ਆਉਂਦਾ ਹੈ ਕਿਉਂਕਿ ਨਾ ਤਾਂ ਉਨ੍ਹਾਂ ਕੋਲ ਸਿਰ ਲੁਕਾਉਣ ਵਾਸਤੇ ਛੱਤ ਹੈ ਅਤੇ ਨਾ ਹੀ ਗਰਮ ਕੱਪੜੇ ਹਨ ਇਸ ਕੜਕਦੀ ਠੰਢ ਵਿੱਚ ਰੋਂਦੇ ਕੁਰਲਾਉਂਦੇ ਬੱਚਿਆਂ ਨੂੰ ਨਾਲ ਲੈ ਕੇ ਆਪਣਾ ਅੱਗ ਜਲਾ ਕੇ ਗੁਜ਼ਾਰਾ ਕਰਨ ਵਾਲੇ ਬੇਸਹਾਰਾ ਲੋਕ ਠੰਡ ਨੂੰ ਗੁਜ਼ਾਰਨ ਦੇ ਲਈ ਇੱਕ ਦੂਜੇ ਨਾਲ ਗੱਲਾਂਬਾਤਾਂ ਕਰਕੇ ਜਾਂ ਬਾਂਸੁਰੀ ਵਜਾ ਕੇ ਮਨੋਰੰਜਨ ਕਰਕੇ ਜਿਵੇਂ ਜਿਵੇਂ ਰਾਤ ਗੁਜ਼ਾਰ ਲੈਂਦੇ ਹਨ
ਬਾਈਟ ਬੇਸਹਾਰਾ ਰਣਜੀਤ ਕੁਮਾਰ ਬੰਸਰੀ ਮਾਸਟਰ



Conclusion:ਅਜਿਹੇ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਬੇਸਹਾਰਾ ਅਤੇ ਮਜ਼ਲੂਮ ਲੋਕਾਂ ਦਾ ਸਾਰ ਲੈਣ ਦੀ ਅਤੇ ਇਨ੍ਹਾਂ ਨੂੰ ਰੈਣ ਬਸੇਰਾ ਬਣਾ ਕੇ ਦੇਣ ਦੀ ਜਿੱਥੇ ਇਹ ਆਪਣੀ ਰਾਤ ਨੂੰ ਸੁਖਾਲੇ ਢੰਗ ਨਾਲ ਗੁਜ਼ਾਰ ਸਕਣ ।


ETV Bharat Logo

Copyright © 2024 Ushodaya Enterprises Pvt. Ltd., All Rights Reserved.