ETV Bharat / city

Punjab Weather Report: ਬਠਿੰਡਾ ’ਚ ਚੜ੍ਹੇਗਾ ਸਭ ਤੋਂ ਵੱਧ ਪਾਰਾ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

author img

By

Published : May 19, 2022, 10:54 AM IST

ਪੰਜਾਬ ਦੇ ਵਧੇਰੇ ਸ਼ਹਿਰ ਵਿੱਚ ਬੁੱਧਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲਵਾਹੀ ਰਹੇਗੀ, ਪਰ ਗਰਮੀ ਦਾ ਕਹਿਰ ਜਾਰੀ ਰਹੇਗਾ। ਜਾਣੋ ਪੰਜਾਬ ਦਾ ਤਾਪਮਾਨ...

19th may Punjab Weather Report
ਸ਼ਹਿਰ ਦਾ ਤਾਪਮਾਨ

ਚੰਡੀਗੜ੍ਹ: ਮੌਸਮ ਵਿਭਾਗ ਪੰਜਾਬ ਦੇ ਤਾਪਮਾਨ ਨੂੰ ਲੈ ਕੇ ਅਨੁਮਾਨ ਹੈ ਕਿ ਰਾਜ ਵਿੱਚ ਪ੍ਰੀ-ਮੌਨਸੂਨ ਸਰਗਰਮੀਆਂ ਸਰਗਰਮ ਹੋ ਸਕਦੀਆਂ ਹਨ। ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਆਈਐਮਡੀ ਦੀ ਭਵਿੱਖਬਾਣੀ ਹੈ ਕਿ ਅਗਲੇ 2-3 ਦਿਨਾਂ ਤੱਕ ਤੇਜ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਦੇ ਪ੍ਰਭਾਵ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਸਰਦਾ ਹੈ ਅਤੇ ਬੱਦਲਵਾਈ ਦੇ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ। ਪੰਜਾਬ ਦੇ ਵਧੇਰੇ ਸ਼ਹਿਰ ਵਿੱਚ ਬੁੱਧਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿ ਸਕਦਾ ਹੈ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 43 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੂਸਾਰ ਅੱਜ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ ਦੇ ਵਧਣ ਦਾ ਅਨੁਮਾਨ ਹਨ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਧੁੱਪ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਗਰਮੀ ਵਧੇਗੀ।

ਸ਼ਹਿਰ ਦਾ ਤਾਪਮਾਨ
ਸ਼ਹਿਰ ਦਾ ਤਾਪਮਾਨ

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗੀ। ਅੱਜ ਸੂਰਜ ਨਿਕਲੇਗਾ ਅਤੇ ਤੇਜ਼ ਧੁੱਪ ਦੇ ਨਾਲ-ਨਾਲ ਬੱਦਲਵਾਈ ਸਰਦੀ ਹੈ।

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹਿਣ ਦੀ ਉਮੀਦ ਹੈ। ਬੱਦਲਵਾਈ ਰਹੇਗੀ ਅਤੇ ਗਰਮੀ ਦੇਖਣ ਨੂੰ ਮਿਲ ਸਰਦੀ ਹੈ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟ ਤੋਂ ਘੱਟ 29 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਸਮਾਨ ਸਾਫ਼ ਰਹੇਗਾ ਅਤੇ ਧੁਪ ਦਿਨਭਰ ਨਿਕਲੇਗੀ।

ਇਹ ਵੀ ਪੜ੍ਹੋ: Petrol and Diesel Prices: ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ’ਚ ਬਦਲਾਅ, ਜਾਣੋ

ETV Bharat Logo

Copyright © 2024 Ushodaya Enterprises Pvt. Ltd., All Rights Reserved.