ETV Bharat / city

ਅੱਧੀ ਰਾਤ ਨੂੰ SSP ਅੰਮ੍ਰਿਤਸਰ ਦਿਹਾਤੀ ਨੇ ਮਾਰੀ ਰੇਡ, ਪੁਲਿਸ ਮੁਲਾਜ਼ਮਾਂ ਨੂੰ ਪਾਈਆਂ ਭਾਜੜਾਂ

author img

By

Published : Nov 25, 2021, 12:01 PM IST

ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ (Police Captain Amritsar Rural) ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੜਕੇ ਸਵੇਰੇ 01.37 ਵਜੇ ਹਾਈਟੈਕ ਪੁਲਿਸ ਨਾਕਾ ਬਿਆਸ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਡਿਊਟੀ ਦੌਰਾਨ ਕੁਤਾਹੀ ਵਰਤਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।

SSP ਅੰਮ੍ਰਿਤਸਰ ਦਿਹਾਤੀ ਨੇ ਮਾਰੀ ਰੇਡ
SSP ਅੰਮ੍ਰਿਤਸਰ ਦਿਹਾਤੀ ਨੇ ਮਾਰੀ ਰੇਡ

ਅੰਮ੍ਰਿਤਸਰ: ਰਾਤ ਸਮੇਂ ਕੁਝ ਪੁਲਿਸ ਨਾਕਿਆਂ ਅਤੇ ਥਾਣਿਆਂ ਵਿੱਚ ਸੁੱਤੇ ਪਏ ਪੁਲਿਸ ਕਰਮਚਾਰੀਆਂ ਦੀਆਂ ਖਬਰਾਂ ਦੀ ਕਵਰੇਜ ਕਰਨ ਦੌਰਾਨ ਤੁਸੀ ਪੱਤਰਕਾਰਾਂ ਨੂੰ ਚੈਕਿੰਗ ਕਰਦੇ ਕਾਫੀ ਵਾਰ ਦੇਖਿਆ ਹੋਵੇਗਾ, ਪਰ ਹਮੇਸ਼ਾਂ ਮੁਸਤੈਦ ਅਧਿਕਾਰੀ ਵਜੋਂ ਗਿਣੇ ਜਾਂਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਰਾਕੇਸ਼ ਕੌਸ਼ਲ (ਆਈਪੀਐਸ) ਵਲੋਂ ਦੇਰ ਰਾਤ ਪੁਲਿਸ ਨਾਕਿਆਂ ਦੀ ਚੈਕਿੰਗ ਕਰ ਸੁਸਤ ਪੁਲਿਸ ਕਰਮਚਾਰੀਆਂ ਨੂੰ ਦਰੁਸਤ ਕਰਨ ਦਾ ਕੰਮ ਕੀਤਾ।

ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ (Police Captain Amritsar Rural) ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੜਕੇ ਸਵੇਰੇ 01.37 ਵਜੇ ਹਾਈਟੈਕ ਪੁਲਿਸ ਨਾਕਾ ਬਿਆਸ ਦੀ ਚੈਕਿੰਗ ਕੀਤੀ ਗਈ, ਜਿੱਥੇ ਖੜੀ ਕੈਚਰ ਗੱਡੀ ਦੀ ਚੈਕਿੰਗ ਕੀਤੀ ਗਈ, ਜਿੱਥੇ ਤਾਇਨਾਤ ਕਰਮਚਾਰੀ ਸੁਸਤ ਪਾਏ ਗਏ, ਜਿੰਨ੍ਹਾਂ ਨੂੰ ਮੁਸਤੈਦ ਹੋ ਕੇ ਡਿਊਟੀ ਕਰਨ ਦੀ ਹਦਾਇਤ ਕੀਤੀ ਗਈ ਹੈ। ਉਥੇ ਹੀ ਇਸ ਤੋਂ ਬਾਅਦ ਥਾਣਾ ਬਿਆਸ ਦੀ ਚੈਕਿੰਗ ਕੀਤੀ ਗਈ, ਜਿੱਥੇ ਸੰਤਰੀ ਡਿਊਟੀ ਤੇ ਤੈਨਾਤ ਕਰਮਚਾਰੀ, ਡਿਊਟੀ ਅਫਸਰ, ਮੁਨਸ਼ੀ ਸਟਾਫ ਹਾਜ਼ਰ ਪਾਇਆ ਗਿਆ।

SSP ਅੰਮ੍ਰਿਤਸਰ ਦਿਹਾਤੀ ਨੇ ਮਾਰੀ ਰੇਡ
SSP ਅੰਮ੍ਰਿਤਸਰ ਦਿਹਾਤੀ ਨੇ ਮਾਰੀ ਰੇਡ

ਇਹ ਵੀ ਪੜੋ: ਸੈਂਕੜੇ ਟਰੈਕਟਰ ਟਰਾਲੀਆਂ ਨਾਲ ਬਿਆਸ ਤੋਂ ਕਿਸਾਨਾਂ ਦਾ ਜੱਥਾ ਰਵਾਨਾ

ਐਸਐਸਪੀ ਕੌਸ਼ਲ ਨੇ ਦੱਸਿਆ ਕਿ ਇਸ ਤੋਂ ਬਾਅਦ ਸਵੇਰੇ 02.37 ਸਮੇਂ ਥਾਣਾ ਖਿਲਚੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸੰਤਰੀ ਡਿਊਟੀ ਤੇ ਤੈਨਾਤ ਹੋਮ ਗਾਰਡ ਦਾ ਜਵਾਨ ਪੀ.ਐਚ.ਜੀ ਤਰਸੇਮ ਸਿੰਘ ਡਿਊਟੀ ਦੌਰਾਨ ਸੁੱਤਾ ਪਾਇਆ ਗਿਆ, ਜਿਸ ਸਬੰਧਿਤ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਦੇ ਸਬੰਧਤ ਦਫਤਰ ਨੂੰ ਲਿਖ ਕੇ ਭੇਜਿਆ ਗਿਆ ਹੈ।

ਇਸ ਦੇ ਇਲਾਵਾ ਡਿਊਟੀ ਅਫਸਰ ਐਸ.ਆਈ. ਤੇਜਪਾਲ ਸਿੰਘ ਅਤੇ ਨਾਈਟ ਮੁਣਸ਼ੀ ਸਿਪਾਹੀ ਦਲਜੀਤ ਸਿੰਘ ਹਾਜ਼ਰ ਪਾਏ ਗਏ।

ਕੌਸ਼ਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਿਪਾਹੀ ਅਮੋਲਕ ਸਿੰਘ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ, ਜਿਸ ਨੂੰ ਤੁਰੰਤ ਪ੍ਰਭਾਵ ‘ਤੇ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਪੀ.ਸੀ.ਆਰ ‘ਤੇ ਤੈਨਾਤ ਏ.ਐਸ.ਆਈ. ਰਸ਼ਪਾਲ ਸਿੰਘ ਨੂੰ ਮੌਕਾ ‘ਤੇ ਬੁਲਾਇਆ ਜੋ ਹਾਜ਼ਰ ਪਾਇਆ ਗਿਆ, ਜਿਸ ਨਾਲ ਡਿਊਟੀ ਤੇ ਤਾਇਨਾਤ ਸੀਨੀਅਰ ਸਿਪਾਹੀ ਗੁਰਜੀਤ ਸਿੰਘ ਜੋ ਕਿ ਗੈਰ ਹਾਜ਼ਰ ਸੀ, ਉਸ ਨੂੰ ਸਜਾ ਨਿਖੇਧੀ ਦਾ ਨੋਟਿਸ ਦਿੱਤਾ ਗਿਆ ਹੈ।

ਇਹ ਵੀ ਪੜੋ: ਮਲਟੀਪਰਪਜ਼ ਹੈਲਥ ਵਰਕਰਾਂ ਨੇ ਕਿਉਂ ਘੇਰਿਆ ਸਿੱਧੂ ਦਾ ਘਰ?

ਉਕਤ ਕਾਰਵਾਈ ਦੌਰਾਨ ਉਨ੍ਹਾਂ ਨੇ ਡਿਊਟੀ ਦੌਰਾਨ ਕਰਮਚਾਰੀਆਂ ਵੱਲੋਂ ਕੁਤਾਹੀ ਵਰਤਣ ਦੇ ਦੋਸ਼ ਵਿੱਚ ਮੁੱਖ ਅਫਸਰ ਥਾਣਾ ਖਿਲਚੀਆਂ ਨੂੰ ਅਕਸਪਲੇਰੇਸ਼ਨ ਕਾਲ ਕੀਤੀ ਗਈ ਹੈ। ਐਸਐਸਪੀ ਕੌਸ਼ਲ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਕੰਟਰੋਲ ਰੂਮ ਜਰੀਏ ਜ਼ਿਲ੍ਹੇ ਵਿੱਚ ਤਾਇਨਾਤ ਸਮੂਹ ਕਰਮਚਾਰੀਆਂ, ਅਧਿਕਾਰੀਆਂ ਨੂੰ ਆਪਣੀ-ਆਪਣੀ ਡਿਊਟੀ ਤੇ ਹਾਜਰ ਰਹਿ ਕੇ ਡਿਊਟੀ ਕਰਨ ਦੀ ਹਦਾਇਤ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.