ETV Bharat / city

310 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਕੀਤਾ 2 ਮਹਿਲਾਵਾਂ ਨੂੰ ਕਾਬੂ, ਮੁੱਖ ਦੋਸ਼ੀ ਫਰਾਰ

author img

By

Published : Mar 29, 2022, 8:12 AM IST

ਪੁਲਿਸ ਨੇ ਗੁਪਤ ਸੁਚਨਾ ਦੇ ਅਧਾਰ 'ਤੇ ਰੇਡ ਕਰਕੇ 2 ਮਹਿਲਾਵਾਂ ਕੋਲੋਂ 310 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਦੋਣਾਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉੱਮੀਦ ਹੈ ਕਿ ਅੱਗੇ ਦੀ ਪੁੱਛਗਿੱਛ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ।

police arrests 2 women with 310 gram heroin main accused Fugitive
310 ਗ੍ਰਾਮ ਹਿਰੋਇਨ ਸਮੇਤ ਪੁਲਿਸ ਨੇ ਕੀਤਾ 2 ਮਹਿਲਾਵਾਂ ਨੂੰ ਕਾਬੂ, ਮੁੱਖ ਦੋਸ਼ੀ ਫਰਾਰ

ਅੰਮ੍ਰਿਤਸਰ: ਪੁਲਿਸ ਥਾਣਾ ਬੀ. ਡਵੀਜਨ ਵੱਲੋਂ ਗੁਪਤ ਸੁਚਨਾ ਦੇ ਅਧਾਰ 'ਤੇ ਰੇਡ ਕਰਕੇ 2 ਮਹਿਲਾਵਾਂ ਕੋਲੋਂ 310 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਦੋਣਾਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉੱਮੀਦ ਹੈ ਕਿ ਅੱਗੇ ਦੀ ਪੁੱਛਗਿੱਛ ਵਿੱਚ ਹੋਰ ਵੀ ਖੁਲਾਸੇ ਹੋ ਸਰਦੇ ਹਨ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੋੜਾਂ ਦੀ ਦੱਸੀ ਜਾ ਰਹੀ ਹੈ।

310 ਗ੍ਰਾਮ ਹਿਰੋਇਨ ਸਮੇਤ ਪੁਲਿਸ ਨੇ ਕੀਤਾ 2 ਮਹਿਲਾਵਾਂ ਨੂੰ ਕਾਬੂ, ਮੁੱਖ ਦੋਸ਼ੀ ਫਰਾਰ
ਥਾਣਾ ਬੀ. ਡਵੀਜਨ ਦੇ ਐਸ.ਐਚ.ਓ. ਲਵਦੀਪ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਵੱਲੋਂ ਗੁਪਤ ਸੁਚਨਾ ਦੇ ਅਧਾਰ ਉੱਤੇ ਰੇਡ ਕਰਦਿਆਂ 2 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਸਾਜਨ ਕਲਿਆਣ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀ 'ਤੇ ਪਹਿਲਾ ਮਾਮਲਾ 2014 ਵਿੱਚ ਹੋਇਆ ਸੀ ਅਤੇ ਉਸ 'ਤੇ 20 ਮਾਮਲੇ ਚੱਲ ਰਹੇ ਹਨ।

ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਏਕਤਾ ਨਗਰ ਚਮਰੰਗ ਰੋਡ 'ਤੇ ਰਹਿਣ ਵਾਲਾ ਸਾਜਨ ਕਲਿਆਣ ਨਾਂ ਦਾ ਵਿਅਕਤੀ ਹਿਰੋਇਨ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਵੱਲੋਂ ਰੇਡ ਦੌਰਾਨ ਉਸ ਦੀ ਰਿਹਾਇਸ਼ ਤੋਂ ਪਤਨੀ ਪ੍ਰਿਆ ਅਤੇ ਮਾਤਾ ਸਵਿੰਦਰ ਕੌਰ ਨੂੰ ਗ੍ਰਿਰਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਦੀਆਂ 2 ਗੱਡੀਆਂ ਅਤੇ 59 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।


ਇਹ ਵੀ ਪੜ੍ਹੋ: ਕਿਸਾਨਾਂ ਦੀ ਕੇਂਦਰ ਨੂੰ ਚਿਤਾਵਨੀ ...!

ETV Bharat Logo

Copyright © 2024 Ushodaya Enterprises Pvt. Ltd., All Rights Reserved.