ETV Bharat / city

ਸਿਰਫ਼ AAP ਹੀ ਪੰਜਾਬ ਦਾ ਭਲਾ ਸੋਚਦੀ ਹੈ: ਕੇਜਰੀਵਾਲ

author img

By

Published : Jun 21, 2021, 4:02 PM IST

ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਅੰਦਰੂਨੀ ਕਲੇਸ਼ ’ਤੇ ਬੋਲਦੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਕਾਂਗਰਸ ਲੋਕਾਂ ਦੀ ਚਿੰਤਾ ਕਰਨ ਦੀ ਬਾਜਏ ਆਪਣੇ ਕਲੇਸ਼ ਦਾ ਹੱਲ ਕਰਨ ਵਿੱਚ ਲੱਗੀ ਹੋਈ ਹੈ ਤੇ ਸਾਡੀ ਸਰਕਾਰ ਆਉਣ ਸਮੇਂ ਇਹ ਸਭ ਨਹੀਂ ਹੋਵੇਗਾ।

ਸਿਰਫ਼ AAP ਹੀ ਪੰਜਾਬ ਦਾ ਭਲਾ ਸੋਚਦੀ ਹੈ: ਕੇਜਰੀਵਾਲ
ਸਿਰਫ਼ AAP ਹੀ ਪੰਜਾਬ ਦਾ ਭਲਾ ਸੋਚਦੀ ਹੈ: ਕੇਜਰੀਵਾਲ

ਅੰਮ੍ਰਿਤਸਰ: ਪੰਜਾਬ ਦੌਰੇ ’ਤੇ ਪਹੁੰਚੇ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਅੰਦਰੂਨੀ ਕਲੇਸ਼ ’ਤੇ ਬੋਲਦੇ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਤੇ ਇਸ ਦੇ ਆਗੂ ਕੁੱਤੇ-ਬਿੱਲੀਆਂ ਵਾਂਗ ਲੜ ਰਹੇ ਨਹ ਤੇ ਇਹ ਲੜਾਈ ਸਿਰਫ਼ ਕੁਰਸੀ ਲਈ ਹੈ। ਉਹਨਾਂ ਨੇ ਕਿਹਾ ਕਿ ਕੋਈ ਆਖ ਰਿਹਾ ਹੈ ਮੈਂ ਮੁੱਖ ਮੰਤਰੀ ਬਣਨਾ ਅਤੇ ਕੋਈ ਆਖ ਰਿਹਾ ਮੈਂ ਪ੍ਰਧਾਨ ਬਣਨਾ ਜੋ ਸਿਰਫ਼ ਕੁਰਸੀ ਦੇ ਭੁੱਖੇ ਹਨ। ਉਹਨਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਕਾਂਗਰਸ ਲੋਕਾਂ ਦੀ ਚਿੰਤਾ ਕਰਨ ਦੀ ਬਾਜਏ ਆਪਣੇ ਕਲੇਸ਼ ਦਾ ਹੱਲ ਕਰਨ ਵਿੱਚ ਲੱਗੀ ਹੋਈ ਹੈ ਤੇ ਸਾਡੀ ਸਰਕਾਰ ਆਉਣ ਸਮੇਂ ਇਹ ਸਭ ਨਹੀਂ ਹੋਵੇਗਾ।

ਸਿਰਫ਼ AAP ਹੀ ਪੰਜਾਬ ਦਾ ਭਲਾ ਸੋਚਦੀ ਹੈ: ਕੇਜਰੀਵਾਲ

ਇਹ ਵੀ ਪੜੋ: Congress Clash:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਦਾ ਬੁਲਾਵਾ

ਇੰਨਾ ਹੀ ਨਹੀਂ ਉਥੇ ਹੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਅਕਾਲੀ-ਭਾਜਪਾ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਅਕਾਲੀ ਦਲ ਤਾਂ ਖੁਦ ਭ੍ਰਿਸ਼ਟਾਚਾਰ ਤੇ ਬੇਅਦਬੀ ਦੇ ਵੱਡੇ ਇਲਜ਼ਾਮ ਤਹਿਤ ਹੈ ਤੇ ਦੂਜੀ ਇੱਕ ਹੋ ਪਾਰਟੀ ਹੈ ਜਿਹਨਾਂ ਨੇ ਆਗੂਆਂ ਨੂੰ ਲੋਕ ਮੁਹੱਲਿਆਂ ਵਿੱਚ ਵੜਨ ਨਹੀਂ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਸਿਰਫ਼ ਇੱਕ ਹੀ ਪਾਰਟੀ ਹੈ ਜੋ ਪੰਜਾਬ ਦੇ ਭਲੇ ਬਾਰੇ ਸੋਚਦੀ ਹੈ ਉਹ ਹੈ ਆਮ ਆਦਮੀ ਪਾਰਟੀ ਤੇ ਇਸ ਨੂੰ ਇੱਕ ਵਾਰ ਮੌਕਾ ਜ਼ਰੂਰ ਦਿੱਤਾ ਜਾਵੇ।

ਇਹ ਵੀ ਪੜੋ: Assembly Elections 2022: ਕੇਜਰੀਵਾਲ ਨੇ ਸਿੱਖ ਚਿਹਰੇ ’ਤੇ ਖੇਡਿਆ ਦਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.