ਅੰਮ੍ਰਿਤਸਰ: ਗੁਰੂ ਰਾਮਦਾਸ ਹਵਾਈ ਅੱਡੇ ਉੱਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ SG56 ਸ਼ੁੱਕਰਵਾਰ ਤੜਕੇ 3.30 ਵਜੇ ਅੰਮ੍ਰਿਤਸਰ ਪਹੁੰਚੀ ਤੇ ਕਸਟਮ ਕਲੀਅਰੈਂਸ ਅਤੇ ਸਾਮਾਨ ਦੀ ਚੈਕਿੰਗ ਕਰਵਾ ਕੇ ਜਦੋਂ ਯਾਤਰੀ ਸਾਮਾਨ ਲੈਣ ਲਈ ਬੈਲਟ ਉੱਤੇ ਪੁੱਜੇ ਤਾਂ ਕਈ ਯਾਤਰੀਆਂ ਦਾ ਸਾਮਾਨ ਲਾਪਤਾ ਹੋ ਗਿਆ। ਆਪਣਾ ਸਾਮਾਨ ਨਾ ਦੇਖ ਕੇ ਯਾਤਰੀ ਘਬਰਾ ਗਏ ਅਤੇ ਸਪਾਈਸ ਜੈੱਟ ਦੇ ਕਾਊਂਟਰ ਉੱਤੇ ਪਹੁੰਚ ਗਏਸ ਜਿੱਥੇ ਕਾਫੀ ਹੰਗਾਮਾ ਹੋਇਆ।
ਇਹ ਵੀ ਪੜੋ: ਭਾਰਤੀ ਰੇਲਵੇ ਨੇ ਲਿਆ ਵੱਡਾ ਫੈਸਲਾ, ਛਠ ਪੂਜਾ ਤੱਕ ਚੱਲਣਗੀਆਂ 179 ਜੋੜੀਆਂ ਸਪੈਸ਼ਲ ਟਰੇਨਾਂ
ਕਾਊਂਟਰ 'ਤੇ ਪਹੁੰਚ ਕੇ ਯਾਤਰੀਆਂ ਨੂੰ ਪਤਾ ਲੱਗਾ ਕਿ 1-2 ਨਹੀਂ ਸਗੋਂ 50 ਯਾਤਰੀਆਂ ਦਾ ਸਾਮਾਨ ਗਾਇਬ (50 Passengers Luggage Missing) ਹੈ। ਯਾਤਰੀਆਂ ਵਿੱਚ ਰੋਹ ਦੇਖ ਸਪਾਈਸ ਜੈੱਟ ਦੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਸ਼ਾਂਤ ਕਰਦੇ ਹੋਏ ਵਾਅਦਾ ਕੀਤਾ ਹੈ ਕਿ ਸਾਰੇ ਯਾਤਰੀਆਂ ਦਾ ਸਮਾਨ ਉਹਨਾਂ ਦੇ ਘਰਾਂ ਤਕ ਪਹੁੰਚਾ ਦਿੱਤਾ ਜਾਵੇਗਾ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦੇਸ਼ ਤੋਂ ਪਰਤੇ ਕਈ ਯਾਤਰੀਆਂ ਦਾ ਸਮਾਨ ਗਾਇਬ ਹੋਇਆ ਹੈ।
ਇਹ ਵੀ ਪੜੋ: AAP ਦੀ ਹਲਕਾ ਇੰਚਾਰਜ ਨੇ ਆਪਣੀ ਦੀ ਪਾਰਟੀ ਦੇ ਵਰਕਰਾਂ ਉੱਤੇ ਕਰਵਾਈ FIR, ਜਾਣੋ ਮਾਮਲਾ