ETV Bharat / city

AAP ਦੀ ਹਲਕਾ ਇੰਚਾਰਜ ਨੇ ਆਪਣੀ ਦੀ ਪਾਰਟੀ ਦੇ ਵਰਕਰਾਂ ਉੱਤੇ ਕਰਵਾਈ FIR, ਜਾਣੋ ਮਾਮਲਾ

author img

By

Published : Oct 7, 2022, 7:20 AM IST

Updated : Oct 7, 2022, 7:49 AM IST

FIR filed against AAP workers
ਆਪ ਵਰਕਰਾਂ ਉੱਤੇ ਪਰਚਾ ਦਰਜ

ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੇ ਜਲੰਧਰ ਵਿੱਖੇ ਆਪਣੀ ਹੀ ਪਾਰਟੀ ਦੇ ਤਿੰਨ ਵਰਕਰਾਂ ਉੱਤੇ ਪਰਚਾ ਦਰਜ ਕਰਵਾਇਆ (FIR filed against AAP workers) ਹੈ ਤੇ ਕਿਹਾ ਕਿ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਨਾਲੇ ਉਸ ਖਿਲਾਫ ਅਸ਼ਲੀਲ ਭਾਸ਼ਾ ਦੀ ਵਰਤੋਂ ਕਰ ਰਹੇ ਹਨ।

ਜਲੰਧਰ: ਆਮ ਆਦਮੀ ਪਾਰਟੀ ਦੀ ਕਪੂਰਥਲਾ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਅਤਰਿਕਤ ਸੈਸ਼ਨ ਜੱਜ ਮੰਜੂ ਰਾਣਾ ਨੇ ਆਪਣੀ ਹੀ ਪਾਰਟੀ ਦੇ 2 ਆਗੂਆਂ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਉਸ ਦੇ ਖ਼ਿਲਾਫ਼ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਅਤੇ ਜਾਨੋਂ ਮਾਰਨ ਦੀ ਧਮਕੀ ਦੀ ਸ਼ਿਕਾਇਤ ਦਰਜ (FIR filed against AAP workers) ਕਰਵਾਈ ਹੈ।

ਇਹ ਵੀ ਪੜੋ: ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ AAP ਵਿਧਾਇਕਾ ਨਰਿੰਦਰ ਕੌਰ ਭਰਾਜ


ਮੰਜੂ ਰਾਣਾ ਵਲੋਂ ਦਿੱਤੀ ਗਈ ਸ਼ਿਕਾਇਤ ਉੱਪਰ ਜਲੰਧਰ ਦੀ ਥਾਣਾ ਨੰਬਰ ਪੰਜ ਦੀ ਪੁਲਿਸ ਨੇ ਅਲੱਗ ਅਲੱਗ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੰਜੂ ਰਾਣਾ ਰਾਣਾ ਨੇ ਆਪਣੀ ਪਾਰਟੀ ਦੇ ਕਪੂਰਥਲਾ ਦੇ ਤਿੰਨ ਆਗੂਆਂ ਉੱਪਰ ਆਈ ਪੀ ਸੀ ਦੀ ਧਾਰਾ 354 A, 294, 506,507,509,120B ਇਸ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ।

ਆਪ ਵਰਕਰਾਂ ਉੱਤੇ ਪਰਚਾ ਦਰਜ


ਆਪਣੇ ਬਿਆਨ ਵਿੱਚ ਮੰਜੂ ਰਾਣਾ ਨੇ ਕਿਹਾ ਹੈ ਕਿ ਕਪੂਰਥਲਾ ਦੇ ਇਕ ਵ੍ਹੱਟਸਐਪ ਗਰੁੱਪ ਵਿੱਚ ਤਿੰਨ ਲੋਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਕੁੰਵਰ ਇਕਬਾਲ, ਯਸ਼ਪਾਲ ਆਜ਼ਾਦ ਅਤੇ ਪਰਮਿੰਦਰ ਸ਼ਾਮਲ ਹਨ। ਉਨ੍ਹਾਂ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਅਤੇ ਪੂਰਵ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਸਭ ਰਾਣਾ ਗੁਰਜੀਤ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਪੈਸੇ ਦੇ ਕੇ ਕਰਵਾ ਰਿਹਾ ਹੈ। ਐਫ ਆਈ ਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਲੋਕ ਲਗਾਤਾਰ ਮੰਜੂ ਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ।



ਫਿਲਹਾਲ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਇਸ ਦੇ ਨੇਤਾਵਾਂ ਵਿੱਚ ਇਹ ਜੰਗ ਜਿੱਥੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਥੇ ਹੀ ਆਮ ਆਦਮੀ ਪਾਰਟੀ ਨੇਤਾ ਵੱਲੋਂ ਆਪਣੇ ਹੀ ਪਾਰਟੀ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣਾ ਪਾਰਟੀ ਦੀ ਛਵੀਂ ਵੀ ਖ਼ਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜੋ: ਬਠਿੰਡਾ ਤੋਂ ਬਿਹਾਰ ਨੂੰ ਸ਼ਰਾਬ ਤਸਕਰੀ ਕਰਦੇ ਸ਼ਰਾਬ ਸਮੇਤ ਤਸਕਰ ਗ੍ਰਿਫ਼ਤਾਰ

Last Updated :Oct 7, 2022, 7:49 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.