ETV Bharat / city

ਜਰਨੈਲ ਸਿੰਘ ਭਿੰਡਰਾਂਵਾਲੇ ਨੇ ਨਹੀਂ ਮੰਗਿਆ ਸੀ ਖ਼ਾਲਿਸਤਾਨ !

author img

By

Published : May 9, 2022, 6:04 PM IST

Updated : May 9, 2022, 6:42 PM IST

ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਰਾ ਵੱਲੋਂ ਖ਼ਾਲਿਸਤਾਨ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂਵਾਲਾ ਜੀ ਨੇ ਕਿਹਾ ਸੀ ਕਿ ਜੇਕਰ ਦਰਬਾਰ ਸਾਹਿਬ ਦੇ ਅੰਦਰ ਆਰਮੀ ਜਾਂ ਪੁਲਿਸ ਹੋਵੇਗੀ ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਇਹ ਗੱਲ ਉਨ੍ਹਾਂ ਸਪੱਸ਼ਟ ਕੀਤੀ ਸੀ।

ਜਰਨੈਲ ਸਿੰਘ ਭਿੰਡਰਾਵਾਲੇ ਨੇ ਨਹੀਂ ਮੰਗਿਆ ਸੀ ਖਾਲਿਸਤਾਨ !
ਜਰਨੈਲ ਸਿੰਘ ਭਿੰਡਰਾਵਾਲੇ ਨੇ ਨਹੀਂ ਮੰਗਿਆ ਸੀ ਖਾਲਿਸਤਾਨ !

ਅੰਮ੍ਰਿਤਸਰ: "ਭਿੰਡਰਾਂਵਾਲੇ ਨੇ ਨਹੀਂ ਮੰਗਿਆ ਸੀ ਖ਼ਾਲਿਸਤਾਨ" ਇਹ ਵੱਡਾ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਵੱਡੇ ਭਰਾ ਵੱਲੋਂ ਕੀਤਾ ਗਿਆ ਹੈ। ਇਸ ਅਹਿਮ ਮੁੱਦੇ ਤੇ ਗੱਲਬਾਤ ਕਰਦਿਆਂ ਹਰਜੀਤ ਸਿੰਘ ਨੇ ਕਿਹਾ ਕਿ ਭਿੰਡਰਾਂਵਾਲੇ ਨੇ ਕਦੇ ਆਪ ਮੂੰਹੋ ਖ਼ਾਲਸਿਤਾਨ ਨਹੀਂ ਸੀ ਮੰਗਿਆ ਪਰ ਮੰਨਣਾ ਸੀ ਕਿ ਜੇਕਰ ਸਰਕਾਰ ਆਪ ਖ਼ਾਲਿਸਤਾਨ ਦਵੇਗੀ ਤਾਂ ਉਹ ਨਾਹ ਵੀ ਨਹੀਂ ਕਰਨਗੇ। ਇਸ ਬਿਆਨ ਤੋਂ ਬਾਅਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ।

ਜਰਨੈਲ ਸਿੰਘ ਭਿੰਡਰਾਵਾਲੇ ਨੇ ਨਹੀਂ ਮੰਗਿਆ ਸੀ ਖਾਲਿਸਤਾਨ !

ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਰਾ ਵੱਲੋਂ ਖ਼ਾਲਿਸਤਾਨ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂਵਾਲਾ ਜੀ ਨੇ ਕਿਹਾ ਸੀ ਕਿ ਜੇਕਰ ਦਰਬਾਰ ਸਾਹਿਬ ਦੇ ਅੰਦਰ ਆਰਮੀ ਜਾਂ ਪੁਲਿਸ ਹੋਵੇਗੀ ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਇਹ ਗੱਲ ਉਨ੍ਹਾਂ ਸਪੱਸ਼ਟ ਕੀਤੀ ਸੀ।

ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋ ਬਲਜਿੰਦਰ ਸਿੰਘ ਨੇ ਬਾਦਲਕਿਆਂ ਵੱਲੋਂ ਕੌਮੀ ਸੰਸਥਾਵਾਂ ਨੂੰ ਢਾਲ ਬਣਾ ਕੇ ਸਿੱਖ ਕੌਮ ਨੂੰ ਛਲਾਵੇ ਕਰਨ ਦੇ ਜਾਲ ਵਿੱਚ ਫਸਾਉਣ ਦੀ ਚਾਲ ਤੋਂ ਸਾਵਧਾਨ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਨਸ਼ੇ ਵਿਚ ਜਿੱਥੇ ਪੰਥਕ ਮੁੱਦਿਆਂ ਅਤੇ ਕੌਮ ਨਾਲ ਦਗਾਬਾਜ਼ੀ ਕੀਤੀ ਹੈ। ਉੱਥੇ ਵਿਰੋਧੀਆਂ ਨਾਲ ਮਿੱਤਰਤਾ ਨਿਭਾਉਂਦੇ ਹੋਏ ਸਿੱਖ ਸਿਧਾਂਤਾਂ ਨੂੰ ਢਹਿ ਢੇਰੀ ਕੀਤਾ ਹੈ।

ਜਰਨੈਲ ਸਿੰਘ ਭਿੰਡਰਾਵਾਲੇ ਨੇ ਨਹੀਂ ਮੰਗਿਆ ਸੀ ਖਾਲਿਸਤਾਨ !

ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਪੰਥ ਨੂੰ ਬੰਦੀ ਸਿੰਘਾਂ ਅਤੇ ਹੋਰ ਮੁੱਦਿਆਂ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਅਕਾਲੀ ਸਰਕਾਰ ਸਮੇਂ 2013 ਚ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਰੱਖੀ 40 ਦਿਨਾਂ ਦੀ ਭੁੱਖ ਹੜਤਾਲ ਖਤਮ ਕਰਨ ਵੇਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਬੰਦੀ ਸਿੰਘਾਂ ਨੂੰ ਉਨ੍ਹਾਂ ਨੂੰ ਰਿਹਾਅ ਕਰਵਾਇਆ ਜਾਵੇਗਾ ਪਰ ਜਥੇਦਾਰ ਅਤੇ ਸਰਕਾਰ ਨੇ ਭਾਈ ਗੁਰਬਖਸ਼ ਸਿੰਘ ਨਾਲ ਧੋਖਾ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਬਾਦਲ ਪਰਿਵਾਰ ਜਵਾਬ ਦੇਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਭਾਈਵਾਲ ਦੇ ਲੰਮੇ ਸਮੇਂ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਰਾਜ ਸਭਾ ਅਤੇ ਲੋਕ ਸਭਾ ਵਿੱਚ ਕਿਹੜੀ ਆਵਾਜ਼ ਬੁਲੰਦ ਕੀਤੀ ਸੀ ਰਾਜੀਵ ਗਾਂਧੀ ਕਤਲ ਕੇਸ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਾਂਗ ਜੇਕਰ ਬਾਦਲ ਨੇ ਪੰਜਾਬ ਅਸੈਂਬਲੀ ਵਿੱਚ ਮਤਾ ਪਾਸ ਕਰ ਦਿੰਦੇ ਤਾਂ ਸ਼ਾਇਦ ਇਨ੍ਹਾਂ ਦੇ ਪੈਰਾਂ ਥੱਲੇ ਸਿਆਸੀ ਜ਼ਮੀਨ ਨਹੀਂ ਖਿਸਕਣੀ ਸੀ।

15 ਮਈ ਨੂੰ ਕੱਢੀ ਜਾਵੇਗੀ ਜਾਗਰੂਕਤਾ ਰੈਲੀ: ਹਵਾਰਾ ਕਮੇਟੀ ਨੇ ਦੱਸਿਆ ਕਿ ਸੁਮੇਧ ਸੈਣੀ ਦੇ ਵਕੀਲਾਂ ਦਾ ਖਰਚਾ ਵੀ ਬਾਦਲ ਸਰਕਾਰ ਕਰਦੀ ਰਹੀ ਹੈ ਬਾਦਲਾਂ ਨੂੰ ਤਾਂ ਚਾਹੀਦਾ ਸੀ ਕੀ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਨੂੰ ਕਬੂਲਦੇ ਹੋਏ ਆਪਣੀਆਂ ਭੁੱਲਾਂ ਬਖਸ਼ਾਉਣ। ਨਾਲ ਹੀ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਬੰਦੀ ਸਿੱਖਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਜੇਲ੍ਹਾਂ ਦੇ ਬਾਅਦ ਸਮੇਂ ਸਮੇਂ ਤੇ ਧਰਨੇ ਲਗਾਏ ਗਏ ਗਿਆਰਾਂ ਜਨਵਰੀ ਨੂੰ ਫਤਹਿਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ ਵਿਸ਼ਾਲ ਮਾਰਚ ਵੀ ਕੱਢਿਆ ਗਿਆ ਇਸੇ ਕੜੀ ਵਿਚ 15 ਮਈ ਨੂੰ ਦਿੱਲੀ ਵਿੱਚ ਜਾਗਰੂਕਤਾ ਰੈਲੀ ਵੀ ਕੱਢੀ ਜਾ ਰਹੀ ਹੈ।

ਇਹ ਵੀ ਪੜੋ: ਅਨੋਖਾ ਕਦਮ: ਨੌਜਵਾਨ ਵੱਲੋਂ ਸੋਨੇ ਦੀ ਸਿਆਹੀ ਨਾਲ ਲਿਖਿਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ

Last Updated : May 9, 2022, 6:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.