ETV Bharat / city

ਹਿੰਦ ਪਾਕ ਦੋਸਤੀ ਮੰਚ ਨੇ ਵਾਹਘਾ ਸਰਹੱਦ ਉੱਤੇ ਅਮਨ ਸ਼ਾਂਤੀ ਦਾ ਦਿੱਤਾ ਸੰਦੇਸ਼

author img

By

Published : Aug 15, 2022, 2:18 PM IST

ਅੰਮ੍ਰਿਤਸਰ ਵਿੱਚ ਅਟਾਰੀ ਵਾਹਘਾ ਸਰਹੱਦ ਉੱਤੇ ਹਿੰਦ ਪਾਕ ਦੋਸਤੀ ਮੰਚ ਵੱਲੋਂ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ. ਇਸ ਦੌਰਾਨ ਮੰਚ ਦੇ ਮੈਂਬਰਾਂ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਦੋਵੇਂ ਮੁਲਕਾਂ ਦੇ ਲੋਕਾਂ ਨੂੰ ਮਿਲਣ ਅਤੇ ਵਪਾਰ ਕਰਨ ਦਾ ਮੌਕਾ ਦਿੱਤਾ ਜਾਵੇ.

ਹਿੰਦ ਪਾਕ ਦੋਸਤੀ ਮੰਚ
ਹਿੰਦ ਪਾਕ ਦੋਸਤੀ ਮੰਚ

ਅੰਮ੍ਰਿਤਸਰ: ਆਜ਼ਾਦੀ ਦਿਵਸ ਮੌਕੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਹਿੰਦ ਪਾਕਿ ਦੋਸਤੀ ਮੰਚ ਵੱਲੋਂ ਰਾਤ 12 ਵਜੇ ਅਟਾਰੀ ਵਾਹਘਾ ਸਰਹੱਦ ’ਤੇ ਪਹੁੰਚ ਮੋਮਬੱਤੀਆਂ ਜਗਾ ਅਮਨ ਅਤੇ ਸਾਂਤੀ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਦੋਵੇ ਦੇਸ਼ਾਂ ਦੀਆਂ ਸਰਕਾਰਾਂ ਕੋਲੋਂ ਅਟਾਰੀ ਵਾਹਘਾ ਸਰਹੱਦ ਨੂੰ 1947 ਦੇ ਵਿਛੜੇ ਲੋਕਾਂ ਦੇ ਮਿਲਣ ਅਤੇ ਵਪਾਰੀਆਂ ਦੀ ਸਹੂਲਤ ਲਈ ਖੋਲ੍ਹਣਾ ਚਾਹੀਦਾ ਹੈ, ਜਿਸਦੇ ਚੱਲਦੇ ਦੋਵੇ ਦੇਸ਼ਾ ਦੀ ਜਨਤਾ ਵਿਚ ਮੁੜ ਤੋਂ ਪਿਆਰ ਅਤੇ ਅਮਨ ਸਾਂਤੀ ਦੀ ਭਾਵਨਾ ਬਣੇ ਅਤੇ 1947 ਵਿਚ ਜੋ ਪਰਿਵਾਰ ਵੰਡ ਦੀ ਫਿਰਕੂ ਸਿਆਸਤ ਦਾ ਸ਼ਿਕਾਰ ਹੋਏ ਸਨ ਉਹ ਜਲਦ ਇਕ ਦੁਸਰੇ ਨੂੰ ਮਿਲ ਸਕਣ।

ਇਸ ਮੌਕੇ ਗੱਲਬਾਤ ਕਰਦਿਆਂ ਹਿੰਦ ਪਾਕਿ ਦੋਸਤੀ ਮੰਚ ਦੇ ਆਗੂ ਸਤਨਾਮ ਸਿੰਘ ਮਾਣਕ, ਕਿਸਾਨ ਜਥੇਬੰਦੀ ਆਗੂ ਦਰਸ਼ਨ ਸਿੰਘ, ਗਾਇਕ ਯਾਕੁਬ ਅਤੇ ਮੁੰਬਈ ਤੌ ਆਈ ਕੁਤਬ ਕਿਦਵਈ ਨੇ ਦਸਿਆ ਕਿ ਬੀਤੇ ਸਾਲਾਂ ਤੋਂ ਦੋਵੇਂ ਦੇਸ਼ਾ ਦੇ ਆਜ਼ਾਦੀ ਦਿਹਾੜੇ ਮੌਕੇ 14 ਅਗਸਤ ਦੀ ਰਾਤ ਅਸੀ ਅਟਾਰੀ ਵਾਹਘਾ ਸਰਹੱਦ ’ਤੇ ਮੋਮਬੱਤੀਆਂ ਜਗਾ ਦੋਵੇ ਦੇਸ਼ਾਂ ਦੀ ਜਨਤਾ ਨੂੰ ਅਮਨ ਸਾਂਤੀ ਦਾ ਸੰਦੇਸ਼ ਦੇਣ ਪਹੁੰਚਦੇ ਹਾਂ ਅਤੇ ਅਸੀ ਇਸ ਦਿਨ ਨੂੰ ਸਾਂਝੇ ਤੌਰ ’ਤੇ ਮਨਾ ਕੇ ਭਾਈਚਾਰਕ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਜੋ ਕਿ ਦੌਵੇ ਮੁਲਕਾਂ ਦੀਆ ਸਰਕਾਰਾਂ ਨੂੰ ਦੇ ਅਮਨ ਸਾਂਤੀ ਦੀ ਅਪੀਲ ਕਰਦੇ ਹਾਂ।

ਹਿੰਦ ਪਾਕ ਦੋਸਤੀ ਮੰਚ


ਉਨ੍ਹਾਂ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 1947 ਦੇ ਵੰਡ ਦੀ ਭੇਂਟ ਚੜੇ ਪਰਿਵਾਰਾਂ ਨੂੰ ਮਿਲਾਉਣ ਲਈ ਬਾਰਡਰ ਖੌਲਣ ਅਤੇ ਵਪਾਰੀਆਂ ਦੇ ਲਈ ਵਪਾਰ ਖੋਲ੍ਹਣ ਤਾਂ ਜੋ ਦੋਵੇ ਮੁਲਕਾਂ ਦੇ ਲੋਕ ਖੁਸ਼ਹਾਲ ਹੋ ਸਕਣ। ਉਹਨਾਂ ਕਿਹਾ ਕਿ ਦੂਜੇ ਮੁਲਕਾਂ ਦੀ ਤਰ੍ਹਾਂ ਹਿੰਦ ਪਾਕ ਬਾਰਡਰ ਵੀ ਖੁਲ੍ਹਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਆਸਾਨੀ ਨਾਲ ਇੱਧਰ ਉੱਧਰ ਆ ਜਾ ਸਕਣ ਅਤੇ ਆਸ ਕਰਦੇ ਹਾਂ ਕਿ ਕਦੇ ਨਾ ਕਦੇ ਤਾਂ ਅਜਿਹੀ ਹਕੂਮਤ ਦੋਵੇ ਦੇਸ਼ਾਂ ਵਿਚਾਲੇ ਆਵੇਗੀ ਜੋ ਲੋਕਾਂ ਦੇ ਹਿੱਤ ਵਿੱਚ ਇਹਨਾ ਸਰਹੱਦਾ ਨੂੰ ਖਤਮ ਕਰੇਗੀ।

ਇਹ ਵੀ ਪੜੋ: ਲੁਧਿਆਣਾ ਵਿੱਚ ਆਜ਼ਾਦੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਝੰਡਾ

ETV Bharat Logo

Copyright © 2024 Ushodaya Enterprises Pvt. Ltd., All Rights Reserved.