ETV Bharat / business

What is Hindenburg Research : ਹਿੰਡਨਬਰਗ ਨੇ ਖਤਰੇ 'ਚ ਪਾਇਆ ਅਡਾਨੀ ਸਾਮਰਾਜ !, ਜਾਣੋ ਰਿਪੋਰਟ ਵਿਚ ਕੀ ਹੈ ਖਾਸ

author img

By

Published : Feb 2, 2023, 12:54 PM IST

ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਕ ਨਾਮ ਨੂੰ ਗੂਗਲ ਉਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ, ਉਹ ਨਾਮ ਹੈ ਨਾਥਨ ਐਂਡਰਸਨ ਦਾ। ਕਿਉਂਕਿ ਇਸ ਇਕੱਲੇ ਇਕ ਨਾਂ ਦੇ ਕਾਰਨ ਹੀ ਹਿੰਦੂਸਤਾਨ ਦਾ ਸਭ ਤੋਂ ਅਮੀਰ ਹੋਣ ਦਾ ਖਿਤਾਬ ਗੌਤਮ ਅਡਾਨੀ ਤੋਂ ਖੁੱਸ ਗਿਆ ਹੈ।

What is Hindenburg Research, firm accusing Adani of fraud?
What is Hindenburg Research : ਹਿੰਡਨਬਰਗ ਨੇ ਖਤਰੇ 'ਚ ਪਾਇਆ ਅਡਾਨੀ ਸਾਮਰਾਜ!, ਜਾਣੋ ਰਿਪੋਰਟ ਵਿਚ ਕੀ ਹੈ ਖਾਸ

ਚੰਡੀਗੜ੍ਹ : 24 ਜਨਵਰੀ 2023 ਨੂੰ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਕ ਨਾਮ ਨੂੰ ਗੂਗਲ ਉਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ, ਉਹ ਨਾਮ ਹੈ ਨਾਥਨ ਐਂਡਰਸਨ ਦਾ। ਕਿਉਂਕਿ ਇਸ ਇਕੱਲੇ ਇਕ ਨਾਂ ਦੇ ਕਾਰਨ ਹੀ ਹਿੰਦੂਸਤਾਨ ਦਾ ਸਭ ਤੋਂ ਅਮੀਰ ਹੋਣ ਦਾ ਖਿਤਾਬ ਗੌਤਮ ਅਡਾਨੀ ਤੋਂ ਖੁੱਸ ਗਿਆ। ਮਹਿਜ਼ 72 ਘੰਟੇ ਦੇ ਅੰਦਰ ਇਸ ਇਕ ਆਦਮੀ ਦੀ ਬਣਾਈ ਕੰਪਨੀ ਨੇ ਹਿੰਦੂਸਤਾਨ ਦੇ ਸਭ ਤੋਂ ਅਮੀਰ ਆਦਮੀ ਨੂੰ ਕਰੀਬ ਗਰੀਬ ਬਣਾ ਦਿੱਤਾ ਤੇ ਦੇਖਦੇ ਹੀ ਦੇਖਦੇ ਅਡਾਨੀ ਅੰਪਾਇਰ ਵਿਚ ਦਰਾਰਾਂ ਦਿਸਣੀਆਂ ਸ਼ੁਰੂ ਹੋ ਗਈਆਂ ਤੇ ਸ਼ੇਅਰ ਬਾਜ਼ਾਰ ਵਿਚ ਉੱਥਲ ਪੁੱਥਲ ਮਚ ਗਈ।

ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਡਿੱਗੀ ਕੀਮਤ ਹੈਰਾਨੀਜਨਕ : ਅਡਾਨੀ ਦੀਆਂ ਕੰਪਨੀਆਂ ਬਾਰੇ ਹਿੰਡਨਬਰਗ ਰਿਪੋਰਟ ਬਾਰੇ ਗਰੁੱਪ ਵੱਲੋਂ ਕੀਤਾ ਗਿਆ ਖੰਡਨ ਮੰਨਣਯੋਗ ਸੀ ਜਾਂ ਨਹੀਂ ਪਰ ਲੰਘੇ ਸ਼ੁੱਕਰਵਾਰ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿਚ ਜੋ ਗਿਰਾਵਟ ਦੇਖਣ ਨੂੰ ਮਿਲੀ, ਉਹ ਹੈਰਾਨ ਕਰਨ ਵਾਲੀ ਹੈ। ਅਹਿਮ ਗੱਲ ਇਹ ਹੈ ਕਿ ਸਮੂਹ ਦੀ ਮੋਹਰੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਜ਼ ਦੀ ਕੀਮਤ ਇਸ ਦੀ ਮੁਢਲੀ ਕੀਮਤ (ਫਲੋਰ ਪ੍ਰਾਈਸ) ਤੋਂ ਵੀ ਹੇਠਾਂ ਆ ਗਈ ਸੀ ਜਿਸ ਦਾ ਪਬਲਿਕ ਇਸ਼ੂ ਖਰੀਦਾਰੀ ਲਈ ਮੰਗਲਵਾਰ ਤੱਕ ਖੁੱਲ੍ਹਾ ਸੀ। ਅਡਾਨੀ ਨੂੰ ਕੰਪਨੀ ਦੇ ਪਬਲਿਕ ਇਸ਼ੂ ਨੂੰ ਸੰਭਾਲਾ ਦੇਣ ਲਈ ਸ਼ੇਅਰ ਦੀ ਐਲਾਨੀਆ ਕੀਮਤ (ਆਸਕਿੰਗ ਪ੍ਰਾਈਸ) ਵਿਚ ਕਾਫ਼ੀ ਕਟੌਤੀ ਕਰਨੀ ਪਈ। ਇਸ ਸਭ ਕਾਸੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਰਈਸਾਂ ਵਿਚ ਸ਼ੁਮਾਰ ਅਡਾਨੀ ਨੂੰ ਤਾਂ ਭਾਜੜ ਪਈ ਹੀ ਹੈ ਸਗੋਂ ਇਸ ਨਾਲ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਲੱਗਣ ਦਾ ਖ਼ਤਰਾ ਵੀ ਹੈ।

ਇਹ ਵੀ ਪੜ੍ਹੋ : BUDGET 2023 ON PAN CARD: ਆਮ ਪਛਾਣਕਰਤਾ ਲਈ ਹੋਵੇਗਾ PAN ਕਾਰਡ ਦਾ ਇਸਤੇਮਾਲ, ਪੈਨ ਕਾਰਡ ਨੂੰ ਮਿਲੀ ਨਵੀਂ ਪਛਾਣ

24 ਘੰਟਿਆਂ 'ਚ 22 ਅਰਬ ਡਾਲਰ ਦਾ ਨੁਕਸਾਨ : ਹਿੰਡਨਬਰਗ ਦੀ ਰਿਪੋਰਟ ਦੇ ਆਉਣ ਦੇ 24 ਘੰਟਿਆਂ ਦੇ ਅੰਦਰ ਹੀ ਗੌਤਮ ਅਡਾਨੀ ਦੀ ਜਾਇਦਾਦ ਵਿੱਚ 22 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਅਡਾਨੀ, ਜੋ ਕਿਸੇ ਸਮੇਂ 125 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ, ਨੂੰ ਚੌਵੀ ਘੰਟਿਆਂ ਵਿੱਚ 22 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਸ ਦੀ ਸੰਪਤੀ ਘਟ ਕੇ 96.6 ਅਰਬ ਡਾਲਰ ਰਹਿ ਗਈ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਉਸਦੀ ਮੌਜੂਦਾ ਸੰਪਤੀ ਘੱਟ ਕੇ 92.7 ਬਿਲੀਅਨ ਡਾਲਰ 'ਤੇ ਆ ਗਈ ਹੈ। 29 ਜਨਵਰੀ ਨੂੰ ਉਸ ਦੀ ਸੰਪੱਤੀ 'ਚ ਸਿੱਧੇ ਤੌਰ 'ਤੇ 27.9 ਅਰਬ ਡਾਲਰ ਦੀ ਕਮੀ ਆਈ ਹੈ।

ਇਹ ਵੀ ਪੜ੍ਹੋ : Mukesh Ambani on 9th place in Forbes list : 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ 9ਵੇਂ ਸਥਾਨ 'ਤੇ

ਨਾਥਨ ਇੰਡਰਸਨ ਪਹਿਲਾਂ ਸੀ ਐਂਬੂਲੈਂਸ ਚਾਲਕ : ਹਿੰਡਨਬਰਗ ਦੀ ਰਿਪੋਰਟ ਦੇ ਪਿੱਛੇ ਇਸੇ ਨਾਥਨ ਇੰਡਰਸਨ ਦਾ ਦਿਮਾਗ ਹੈ। ਜਿਸਦੇ ਚੰਦ ਕਾਗਜ਼ਾਂ ਦੇ ਟੁਕੜਿਆਂ ਨੇ ਇਕ ਪੂਰੀ ਰਿਆਸਤ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਸਿਰਫ ਦੋ ਦਿਨਾਂ ਦੇ ਅੰਦਰ ਬਾਜ਼ਾਰ ਵਿਤੋਂ 51 ਬਿਲੀਅਨ ਡਾਲਰ ਦੀ ਰਕਮ ਨੂੰ ਸੁਆਹ ਕਰਵਾਉਣ ਵਾਲਾ ਨਾਥਨ ਇੰਡਰਸਨ ਦਰਅਸਲ ਪਹਿਲਾਂ ਐਂਬੂਲੈਂਸ ਚਾਲਕ ਸੀ। ਯੈਪੂਸ਼ਲਮ ਵਿਚ ਉਹ ਇਕ ਹਸਪਤਾਲ ਦੀ ਐਂਬੂਲੈਂਸ ਚਲਾਉਂਦਾ ਸੀ। ਉਸ ਤੋਂ ਬਾਅਦ ਉਸ ਨੇ ਅਮਰੀਕਾ ਦਾ ਰੁਖ ਕੀਤਾ ਤੇ 2017 ਵਿਚ ਅਮਰੀਕਾ ਦੀ ਮਸ਼ਹੂਰ ਕਨੈਕਟਿਵ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਗ੍ਰੈਜੂਏਸ਼ਨ ਕੀਤੀ। ਕੋਰਸ ਪੂਰਾ ਕਰਨ ਤੋਂ ਬਾਅਦ, ਐਂਡਰਸਨ ਨੇ ਪਹਿਲਾਂ ਫੈਕਟ ਸੈੱਟ, ਇੱਕ ਵਿੱਤੀ ਡੇਟਾ ਕੰਪਨੀ ਵਿੱਚ ਇੱਕ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਵਿੱਚ ਸਟਾਕ ਮਾਰਕੀਟ ਵਿੱਚ ਬ੍ਰੋਕਰ ਡੀਲਰ ਫਰਮ ਵਿੱਚ ਕੰਮ ਕੀਤਾ।

ਇਹ ਵੀ ਪੜ੍ਹੋ : Adani Enterprises calls off FPO: ਅਡਾਨੀ ਗਰੁੱਪ ਨੇ ਐੱਫਪੀਓ ਲਿਆ ਵਾਪਸ, ਨਿਵੇਸ਼ਕਾਂ ਦੇ ਪੈਸੇ ਵਾਪਸ ਕਰੇਗੀ ਕੰਪਨੀ

ਕਿਵੇਂ ਹੋਈ ਹਿੰਡਨਬਰਗ ਦੀ ਸਥਾਪਨਾ : 38 ਸਾਲ ਦੇ ਐਂਡਰਸਨ ਨੇ ਹਿੰਡਨਬਰਗ ਦੀ ਸਥਾਪਨਾ ਤੋਂ ਪਹਿਲਾਂ ਹੈਰੀ ਮਾਰਕੋਪੋਲੋਸ ਨਾਲ ਕੰਮ ਕੀਤਾ। ਮਾਰਕੋਪੋਲੋਸ ਉਹੀ ਵਿਅਕਤੀ ਹੈ ਜਿਸ ਨੇ ਬਰਨੀ ਮੈਡੋਪ ਦੀ ਪੋਂਜ਼ੀ ਸਕੀਮ ਦਾ ਖੁਲਾਸਾ ਕਰ ਕੇ ਪੂਰੀ ਦੁਨੀਆ ਵਿੱਚ ਦਹਿਸ਼ਤ ਪੈਦਾ ਕੀਤੀ ਸੀ ਅਤੇ ਮਾਰਕੋਪੋਲੋਸ ਦੇ ਨਾਲ, ਐਂਡਰਸਨ ਨੇ ਪਲੈਟੀਨਮ ਪਾਰਟਨਰ ਦੀ ਜਾਂਚ ਕੀਤੀ, ਜਿਸ ਨੇ ਇੱਕ ਅਰਬ ਡਾਲਰ ਦੀ ਧੋਖਾਧੜੀ ਕੀਤੀ। ਉਸ ਤੋਂ ਬਾਅਦ ਐਂਡਰਸਨ ਨੇ ਹਿੰਡਨਬਰਗ ਰਿਸਰਚ ਨਾਂ ਦੀ ਕੰਪਨੀ ਦੀ ਸਥਾਪਨਾ ਕੀਤੀ। ਉਸਦਾ ਮਨੋਰਥ ਉਸਦੇ ਨਾਮ ਨਾਲ ਜੁੜਿਆ ਹੋਇਆ ਸੀ। ਦਰਅਸਲ, ਐਂਡਰਸਨ ਨੇ ਹਿੰਡਨਬਰਗ ਦਾ ਨਾਮ ਉਸ ਹਾਦਸੇ ਤੋਂ ਲਿਆ ਸੀ, ਜਿਸ ਵਿੱਚ ਸਾਲ 1937 ਵਿੱਚ ਹਵਾ ਵਿੱਚ ਇੱਕ ਹਾਈਡ੍ਰੋਜਨ ਗੁਬਾਰੇ ਦੇ ਫਟਣ ਕਾਰਨ 35 ਤੋਂ ਵੱਧ ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ : Layoffs and job loss: ਤੁਹਾਨੂੰ ਵੀ ਹੈ ਨੌਕਰੀ ਤੋਂ ਕੱਢੇ ਜਾਣ ਦਾ ਖ਼ਤਰਾ ? ਤਾਂ ਕਰੋ ਇਹ ਕੰਮ

ਕਿਵੇਂ ਸੁਰਖੀਆਂ ਵਿਚ ਆਈ ਹਿੰਡਨਬਰਗ : ਹਿੰਡਨਬਰਗ ਰਿਪੋਰਟ ਪਹਿਲੀ ਵਾਰ ਸੁਰਖੀਆਂ ਵਿੱਚ ਆਈ ਜਦੋਂ ਸਤੰਬਰ 2020 ਵਿੱਚ ਇਸਨੇ ਇਲੈਕਟ੍ਰਿਕ ਟਰੱਕਾਂ ਦੀ ਨਿਰਮਾਤਾ ਨਿਕੋਲਾ ਕਾਰਪੋਰੇਸ਼ਨ ਨੂੰ ਝੂਠਾ ਅਤੇ ਧੋਖਾਧੜੀ ਕਰਾਰ ਦੇ ਕੇ ਉਦਯੋਗ ਵਿੱਚ ਹੰਗਾਮਾ ਮਚਾ ਦਿੱਤਾ। ਦਰਅਸਲ ਨਿਕੋਲਾ ਕਾਰਪ ਨੇ ਆਪਣੇ ਦਾਅਵਿਆਂ ਦੇ ਦਮ ਉਤੇ ਜਨਰਲ ਮੋਟਰਜ਼ ਨਾਲ ਸਾਂਝੇਦਾਰੀ ਕਰ ਲਈ ਸੀ। ਹਿੰਡਨਬਰਗ ਨੇ ਉਸ ਪ੍ਰਮੋਸ਼ਨਲ ਵੀਡੀਓ ਨੂੰ ਚੁਣੌਤੀ ਦਿੱਤੀ ਸੀ, ਜਿਸ ਨੂੰ ਨਿਕੋਲਾ ਨੇ ਆਪਣੇ ਇਲੈਟ੍ਰਿਕ ਟਰੱਕ ਨੂੰ ਤੇਜ਼ ਰਫਤਾਰ ਨਾਲ ਚੱਲਦਾ ਹੋਇਆ ਦਿਖਾਇਆ ਸੀ।

ਬਾਅਦ ਵਿਚ ਹਿੰਡਨਬਰਗ ਨੇ ਜਦੋਂ ਇਸ ਗੱਲ ਦਾ ਸਬੂਤ ਰੱਖਿਆ ਤਾਂ ਕੰਪਨੀ ਨੇ ਇਸ ਗੱਲ ਨੂੰ ਕਬੂਲਿਆ ਤੇ 2021 ਵਿਚ ਕੰਪਨੀ ਨੇ ਅਮਰੀਕਾ ਦੀ ਸਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਨੂੰ 125 ਮਿਲੀਅਨ ਡਾਲਰ ਦੇ ਕੇ ਆਪਣਾ ਟਰੱਕ ਛੁਡਵਾਇਆ ਸੀ। ਇਸ ਦਾ ਅਸਰ ਇਹ ਹੋਇਆ ਕਿ 60 ਡਾਲਰ ਦਾ ਸ਼ੇਅਰ ਤਿੰਨ ਡਾਲਰ ਤੱਕ ਪਹੁੰਚ ਗਿਆ, ਜਿਸ ਕਾਰਨ ਸ਼ੇਅਰ ਬਾਜ਼ਾਰ ਨੂੰ ਕਰੋੜਾਂ-ਅਰਬਾਂ ਡਾਲਰ ਦਾ ਨੁਕਸਾਨ ਹੋਇਆ। ਦਰਅਸਲ, ਆਪਣੇ ਫਰਜ਼ੀ ਦਾਅਵਿਆਂ ਕਾਰਨ, ਜਦੋਂ ਕੰਪਨੀ ਨੂੰ ਜੂਨ 2020 ਵਿੱਚ ਸਟਾਕ ਮਾਰਕੀਟ ਵਿੱਚ ਸੂਚੀਬੱਧ ਕੀਤਾ ਗਿਆ ਸੀ, ਤਾਂ ਉਸਨੇ ਇਸਦੇ ਸਟਾਕ ਦੀ ਕੀਮਤ $ 34 ਬਿਲੀਅਨ ਦੱਸੀ ਸੀ, ਜਦੋਂ ਕਿ ਅਸਲ ਵਿੱਚ ਇਸਦੀ ਕੁੱਲ ਕੀਮਤ $ 1.34 ਬਿਲੀਅਨ ਸੀ।

ਯੂਐਸ ਵਿੱਚ ਦਰਜਨਾਂ ਧੋਖਾਧੜੀ ਦਾ ਪਰਦਾਫਾਸ਼ ਕਰ ਚੁੱਕੀ ਐ ਹਿੰਡਨਬਰਗ : ਹਿੰਡਨਬਰਗ ਰਿਸਰਚ ਨੇ ਯੂਐਸ ਵਿੱਚ ਦਰਜਨਾਂ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ WINS ਵਿੱਤ ਦਾ ਮਾਮਲਾ ਵੀ ਸ਼ਾਮਲ ਹੈ। ਜਿਸ ਬਾਰੇ ਹਿੰਡਨਬਰਗ ਨੇ ਖੁਲਾਸਾ ਕੀਤਾ ਸੀ ਕਿ ਇਸ ਕੰਪਨੀ ਨੇ ਚੀਨ ਦੀ ਇਕ ਕੰਪਨੀ ਰਾਹੀਂ ਬਾਜ਼ਾਰ ਵਿਚ ਪੈਸਾ ਲਗਾਇਆ ਹੈ ਅਤੇ ਨਿਵੇਸ਼ਕਾਂ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਇਹ ਰਕਮ ਲਗਭਗ 350 ਮਿਲੀਅਨ ਡਾਲਰ ਦੱਸੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.