ETV Bharat / business

Adani Enterprises calls off FPO: ਅਡਾਨੀ ਗਰੁੱਪ ਨੇ ਐੱਫਪੀਓ ਲਿਆ ਵਾਪਸ, ਨਿਵੇਸ਼ਕਾਂ ਦੇ ਪੈਸੇ ਵਾਪਸ ਕਰੇਗੀ ਕੰਪਨੀ

author img

By

Published : Feb 2, 2023, 7:28 AM IST

Updated : Feb 2, 2023, 7:36 AM IST

Adani Enterprises calls off FPO: ਅਡਾਨੀ ਇੰਟਰਪ੍ਰਾਈਜਿਜ਼ ਨੇ ਐੱਫਪੀਓ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫੈਸਲਾ ਗਾਹਕਾਂ ਦੇ ਹਿੱਤ ਵਿੱਚ ਲਿਆ ਗਿਆ ਹੈ। ਹੁਣ ਕੰਪਨੀ ਨਿਵੇਸ਼ਕਾਂ ਦੇ ਪੈਸੇ ਵਾਪਸ ਕਰ ਦੇਵੇਗੀ। ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਐਫਪੀਓ ਦੇ ਤਹਿਤ 4.55 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਦੋਂ ਕਿ 4.62 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ।

Adani enterprises not to proceed with the FPO of shares worth Rs 20000 Crore
Adani enterprises not to proceed with the FPO of shares worth Rs 20000 Crore

ਨਵੀਂ ਦਿੱਲੀ: ਅਡਾਨੀ ਇੰਟਰਪ੍ਰਾਈਜਿਜ਼ ਨੇ ਆਪਣੇ 20,000 ਕਰੋੜ ਰੁਪਏ ਦੇ ਫਾਲੋ-ਆਨ ਪਬਲਿਕ ਪੇਸ਼ਕਸ਼ (FPO) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਮੰਗਲਵਾਰ ਨੂੰ ਕੰਪਨੀ ਦਾ ਐੱਫਪੀਓ ਪੂਰੀ ਤਰ੍ਹਾਂ ਨਾਲ ਸਬਸਕ੍ਰਾਈਬ ਹੋ ਗਿਆ। ਸਮਝਿਆ ਜਾ ਰਿਹਾ ਹੈ ਕਿ ਅਡਾਨੀ ਇੰਟਰਪ੍ਰਾਈਜਿਜ਼ ਨੇ ਇਹ ਕਦਮ ਅਮਰੀਕਾ ਦੀ ਸ਼ਾਰਟ ਸੇਲਿੰਗ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਚੁੱਕਿਆ ਹੈ। ਬੀਐਸਸੀ ਦੇ ਅੰਕੜਿਆਂ ਅਨੁਸਾਰ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਐਫਪੀਓ ਦੇ ਤਹਿਤ 4.55 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਦੋਂ ਕਿ 4.62 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਇਹ ਵੀ ਪੜੋ: Mukesh Ambani on 9th place in Forbes list : 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ 9ਵੇਂ ਸਥਾਨ 'ਤੇ

Adani enterprises not to proceed with the FPO of shares worth Rs 20000 Crore
ਅਡਾਨੀ ਗਰੁੱਪ ਨੇ ਐੱਫਪੀਓ ਲਿਆ ਵਾਪਸ

ਘੱਟ ਲੋਕਾਂ ਨੇ ਖਰੀਦੇ ਸ਼ੇਅਰ: ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਾਖਵੇਂ 96.16 ਲੱਖ ਸ਼ੇਅਰਾਂ ਲਈ ਤਕਰੀਬਨ ਤਿੰਨ ਗੁਣਾ ਬੋਲੀ ਪ੍ਰਾਪਤ ਹੋਈ। ਇਸ ਦੇ ਨਾਲ ਹੀ ਯੋਗ ਸੰਸਥਾਗਤ ਖਰੀਦਦਾਰਾਂ ਦੇ 1.28 ਕਰੋੜ ਸ਼ੇਅਰਾਂ ਦੀ ਪੂਰੀ ਗਾਹਕੀ ਹੋਈ। ਹਾਲਾਂਕਿ, ਐਫਪੀਓ ਨੂੰ ਰਿਟੇਲ ਨਿਵੇਸ਼ਕਾਂ ਅਤੇ ਕੰਪਨੀ ਦੇ ਕਰਮਚਾਰੀਆਂ ਤੋਂ ਹਲਕੀ ਪ੍ਰਤੀਕਿਰਿਆ ਮਿਲੀ। ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਪਿਛਲੇ ਹਫ਼ਤੇ ਕੰਪਨੀ ਦੇ ਸਟਾਕ ਵਿੱਚ ਉੱਚ ਅਸਥਿਰਤਾ ਦੇ ਬਾਵਜੂਦ ਐਫਪੀਓ ਮੰਗਲਵਾਰ ਨੂੰ ਸਫਲਤਾਪੂਰਵਕ ਬੰਦ ਹੋਇਆ।

ਨਿਵੇਸ਼ਕਾਂ ਦੀ ਕੀਤਾ ਧੰਨਵਾਦ: ਅਡਾਨੀ ਨੇ ਕਿਹਾ ਕਿ ਕੰਪਨੀ ਅਤੇ ਇਸਦੇ ਕਾਰੋਬਾਰ ਪ੍ਰਤੀ ਤੁਹਾਡਾ ਭਰੋਸਾ ਸਾਡਾ ਵਿਸ਼ਵਾਸ ਵਧਾਉਣ ਵਾਲਾ ਹੈ ਜਿਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਅੱਜ ਕੰਪਨੀ ਦੇ ਸਟਾਕ 'ਚ ਅਚਾਨਕ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਤੇ ਅਸਧਾਰਨ ਹਾਲਾਤਾਂ ਦੇ ਮੱਦੇਨਜ਼ਰ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਫੈਸਲਾ ਕੀਤਾ ਹੈ ਕਿ ਐਫਪੀਓ ਨਾਲ ਅੱਗੇ ਵਧਣਾ ਨੈਤਿਕ ਤੌਰ 'ਤੇ ਸਹੀ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਨਿਵੇਸ਼ਕਾਂ ਦੇ ਹਿੱਤ ਸਾਡੇ ਲਈ ਸਰਵਉੱਚ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਬੋਰਡ ਆਫ਼ ਡਾਇਰੈਕਟਰਜ਼ ਨੇ FPO ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਲਿਆ ਫੈਸਲਾ: ਪਿਛਲੇ ਹਫਤੇ 'ਹਿੰਡਨਬਰਗ ਰਿਸਰਚ' ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ। ਗਿਰਾਵਟ ਦਾ ਇਹ ਰੁਝਾਨ ਬੁੱਧਵਾਰ ਨੂੰ ਵੀ ਜਾਰੀ ਰਿਹਾ। ਗਰੁੱਪ ਕੰਪਨੀਆਂ ਦੇ ਸਮੂਹਿਕ ਬਾਜ਼ਾਰ ਪੂੰਜੀਕਰਣ ਵਿੱਚ ਪਿਛਲੇ ਪੰਜ ਵਪਾਰਕ ਸੈਸ਼ਨਾਂ ਵਿੱਚ 7 ​​ਲੱਖ ਕਰੋੜ ਰੁਪਏ ਦੀ ਗਿਰਾਵਟ ਆਈ ਹੈ।

  • Board of Directors of the Company at its meeting held today decided in the interest of its subscribers, not to proceed with the FPO of equity shares aggregating up to Rs 20,000 Cr of face value Rs 1 each on partly paid-up basis, which was fully subscribed: Adani enterprises pic.twitter.com/08Wrknkk6k

    — ANI (@ANI) February 1, 2023 " class="align-text-top noRightClick twitterSection" data=" ">

ਇਹ ਵੀ ਪੜੋ: BUDGET 2023 ON PAN CARD: ਆਮ ਪਛਾਣਕਰਤਾ ਲਈ ਹੋਵੇਗਾ PAN ਕਾਰਡ ਦਾ ਇਸਤੇਮਾਲ, ਪੈਨ ਕਾਰਡ ਨੂੰ ਮਿਲੀ ਨਵੀਂ ਪਛਾਣ

Last Updated :Feb 2, 2023, 7:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.