ETV Bharat / business

Share Market Update: ਗਲੋਬਲ ਬਾਜ਼ਾਰ ਵਿੱਚ ਪ੍ਰੈਸ਼ਰ, ਖੁੱਲ੍ਹਦੇ ਹੀ Sensex-Nifty ਵਿੱਚ ਗਿਰਾਵਟ ਦਰਜ

author img

By

Published : Aug 8, 2022, 10:17 AM IST

ਬਾਜ਼ਾਰ ਵਿੱਚ ਪਿਛਲੇ ਹਫ਼ਤੇ ਦੇ ਅੰਤਿਮ ਦਿਨਾਂ ਵਿੱਚ ਦਬਾਅ ਸਾਫ਼ ਦੇਖਣ ਨੂੰ ਮਿਲਿਆ ਸੀ। ਪਿਛਲੇ ਹਫ਼ਤੇ ਸ਼ੁਕਰਵਾਰ ਨੂੰ ਸੈਂਸੈਕਸ ਮਹਿਜ਼ 89.13 ਅੰਕ ਉੱਤੇ ਮਜ਼ਬੂਤ ਹੋ ਕੇ 58, 387.93 ਅੰਕ ਉੱਤੇ ਬੰਦ ਹੋਇਆ ਸੀ।

Share Market Update, Business news, global bzaar, recession
Share Market

ਹੈਦਰਾਬਾਦ ਡੈਸਕ: ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਮੰਦੀ ਦਾ ਡਰ (Global Recession Fears) ਇਕ ਵਾਰ ਮੁੜ ਦਿਖ ਰਿਹਾ ਹੈ। ਇਸ ਦੇ ਅਸਰ ਨਾਲ ਘਰੇਲੂ ਬਾਜ਼ਾਰ ਵੀ ਪ੍ਰਭਾਵਿਤ ਹੋ ਸਕਦੇ ਹਨ। ਦੂਜੀਆਂ ਕੰਪਨੀਆਂ ਦੇ ਤਿਮਾਹੀ ਨਤੀਜੇ ਪੌਜ਼ੀਟਿਵ ਨਾ ਹੋਣ ਕਾਰਨ ਨਿਵੇਸ਼ਕ ਨਿਰਾਸ਼ ਹੋ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਬੀਐਸਈ (BSE) ਅਤੇ ਨਿਫਟੀ (Nifty) ਨੇ ਸੋਮਵਾਰ ਨੂੰ ਇਸ ਦੀ (Share Market Update) ਸ਼ੁਰੂਆਤ ਦਬਾਅ ਹੇਠ ਹੋਈ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਦੋਨੋਂ ਹੀ ਬਾਜ਼ਾਰ ਪ੍ਰਮੁਖ ਸੂਚਕਾਂਕ ਗਿਰਾਵਟ ਵਿੱਚ ਚਲੇ ਗਏ।



ਪ੍ਰੀ-ਓਪਨ ਸੈਸ਼ਨ ਵਿੱਚ ਮਾਮੂਲੀ ਤੇਜ਼ੀ ਮਿਲੀ: ਘਰੇਲੂ ਬਾਜ਼ਾਰ ਪ੍ਰੀ-ਓਪਨ ਸੈਸ਼ਨ (Pre Open Session) ਦੌਰਾਨ ਮਾਮੂਲੀ ਤੇਜ਼ੀ ਆਈ ਸੀ। ਸੈਂਸੈਕਸ ਮਹਿਜ਼ 30 ਅੰਕਾਂ ਦੀ ਬੜ੍ਹਤ ਨਾਲ 58, 415 ਅੰਕਾਂ ਕੋਲ ਕਾਰੋਬਾਰ ਕਰ ਰਿਹਾ ਸੀ। NSE (Nifty) ਦਾ ਫਿਊਚਰ ਕਾਟ੍ਰੈਕਟ ਸਵੇਰੇ 9 ਵਜੇ ਕਰੀਬ 61.5 ਅੰਕ ਯਾਨੀ 0.35 ਫ਼ੀਸਦੀ ਦੀ ਗਿਰਾਵਟ ਨਾਲ 17,362 ਅੰਕਾਂ ਉੱਤੇ ਕਾਰੋਬਾਰ ਕਰ ਰਿਹਾ ਸੀ।




ਇਸ ਨਾਲ ਸੰਕੇਤ ਮਿਲ ਰਹੇ ਸੀ ਕਿ ਘਰੇਲੂ ਬਾਜ਼ਾਰ ਅੱਜ ਸਥਿਰ ਜਾਂ ਗਿਰਾਵਟ ਨਾਲ ਸ਼ੁਰੂਆਤ ਕਰ ਸਕਦਾ ਹੈ। ਸਵੇਰੇ 9:20 ਵਜੇ ਸੈਂਸੈਕਸ ਕਰੀਬ 60 ਅੰਕ ਡਿਗ ਕੇ 58,330 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਸੀ। ਨਿਫਟੀ ਕਰੀਬ 20 ਅੰਕਾਂ ਦੀ ਗਿਰਾਵਟ ਨਾਲ 17, 380 ਅੰਕ ਹੇਠਾਂ ਆ ਚੁੱਕਾ ਹੈ।

ਪਿਛਲੇ ਹਫ਼ਤੇ ਸ਼ੁਕਰਵਾਰ ਨੂੰ ਸੈਂਸੈਕਸ ਮਹਿਜ਼ 89.13 ਅੰਕ ਉੱਤੇ ਮਜ਼ਬੂਤ ਹੋ ਕੇ 58, 387.93 ਅੰਕ ਉੱਤੇ ਬੰਦ ਹੋਇਆ ਸੀ। ਨਿਫਟੀ ਵੀ 15.50 ਅੰਕ ਦੀ ਮਾਮੂਲੀ ਤੇਜ਼ੀ ਨਾਲ 17, 397.50 ਅੰਕਾਂ ਉੱਤੇ ਬੰਦ ਹੋਇਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਜ਼ਾਰ ਦੀ ਲਗਾਤਾਰ 6 ਦਿਨਾਂ ਦੀ ਤੇਜ਼ੀ ਉੱਤੇ ਲਗਾਮ ਲੱਗ ਗਈ। ਵੀਰਵਾਰ ਨੂੰ ਕਾਰੋਬਾਰ ਖ਼ਤਮ ਹੋਣ ਤੋਂ ਬਾਅਦ ਸੈਂਸੈਕਸ 51.73 ਅੰਕਾਂ ਤੋਂ ਹੇਠਾਂ ਆ ਕੇ ਅਤੇ ਨਿਫ਼ਟੀ 6.15 ਅੰਕਾਂ ਦੀ ਹਲਕੀ ਗਿਰਾਵਟ ਨਾਲ 17, 382 ਅੰਕਾਂ ਉੱਤੇ ਬੰਦ ਹੋਇਆ।




ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਮਿਲਿਆ-ਜੁਲਿਆ ਰੁਝਾਨ ਰਿਹਾ। ਡਾਓ ਜੋਨਸ ਇੰਡਸਟਰੀਅਲ ਔਸਤ 0.23 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾ ਬੰਦ ਹੋਇਆ। ਉੱਥੇ ਹੀ, ਟੇਕ ਫੋਕਸਡ ਇੰਡੈਕਸ ਨਾਸਡੈਕ ਕੰਪੋਜ਼ਿਟ ਵਿੱਚ 0.50 ਫ਼ੀਸਦੀ ਅਤੇ ਐਸਐਂਡਪੀ 500 ਵਿੱਚ 0.16 ਫ਼ੀਸਦੀ ਦੀ ਗਿਰਾਵਟ ਦਰਜ ਹੋਈ। ਜ਼ਿਆਦਾਤਰ ਏਸ਼ਾਆਈ ਬਾਜ਼ਾਰਾਂ ਵਿੱਚ ਅੱਜ ਦਬਾਅ ਦੇਖਿਆ ਗਿਆ ਹੈ। ਜਾਪਾਨ ਦਾ ਨਿੱਕੀ 0.23 ਫ਼ੀਸਦੀ ਦੀ ਬੜ੍ਹਤ ਨਿੱਚ ਕਾਰੋਬਾਰ ਕਰ ਰਿਹਾ ਹੈ।




ਇਹ ਵੀ ਪੜ੍ਹੋ:Flipkart 'ਤੇ ਲੱਗੀ ਦਮਦਾਰ ਸੇਲ, ਸਿਰਫ਼ 750 ਰੁਪਏ ਮਿਲ ਰਿਹਾ 10 ਹਜ਼ਾਰ ਵਾਲਾ ਸਮਾਰਟਫੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.