ETV Bharat / business

Market capitalization: ਚੋਟੀ ਦੀਆਂ 10 ਕੰਪਨੀਆਂ ਵਿੱਚੋਂ 7 ਦੀ ਮਾਰਕੀਟ ਪੂੰਜੀਕਰਣ 74,603 ਕਰੋੜ ਰੁਪਏ ਦੀ ਆਈ ਕਮੀ, HDFC ਬੈਂਕ ਨੂੰ ਸਭ ਤੋਂ ਵੱਧ ਨੁਕਸਾਨ

author img

By

Published : Aug 13, 2023, 1:28 PM IST

Top 10 Sensex companies : ਸੈਂਸੈਕਸ ਦੀਆਂ ਟਾਪ-10 ਕੰਪਨੀਆਂ ਵਿੱਚੋਂ 7 ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਵਿੱਚ ਪਿਛਲੇ ਹਫ਼ਤੇ ਸਮੂਹਿਕ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਵਿੱਚ HDFC ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦਾ Market Capitalization ਵਧਿਆ ਹੈ।

Market capitalization
Market capitalization

ਨਵੀਂ ਦਿੱਲੀ: ਦੇਸ਼ ਦੀਆਂ ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ 7 ਦੇ ਕੁੱਲ ਬਾਜ਼ਾਰ ਮੁੱਲ 'ਚ ਪਿਛਲੇ ਹਫਤੇ 74,603.06 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਵਿੱਚੋਂ HDFC ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬੀਐਸਈ ਸੈਂਸੈਕਸ ਪਿਛਲੇ ਹਫ਼ਤੇ 398.6 ਅੰਕ ਜਾਂ 0.60 ਪ੍ਰਤੀਸ਼ਤ ਡਿੱਗਿਆ। ਇਸ ਦੌਰਾਨ ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ ਤੇ ਆਈਟੀਸੀ ਦੇ ਬਾਜ਼ਾਰ ਮੁੱਲਾਂ ਵਿੱਚ ਗਿਰਾਵਟ ਆਈ, ਜਦੋਂ ਕਿ ਰਿਲਾਇੰਸ ਇੰਡਸਟਰੀਜ਼, ਟੀਸੀਐਸ ਤੇ ਸਟੇਟ ਬੈਂਕ ਆਫ਼ ਇੰਡੀਆ ਨੂੰ ਲਾਭ ਹੋਇਆ ਹੈ।

ਮਾਰਕੀਟ ਮੁਲਾਂਕਣ ਵਿੱਚ ਗਿਰਾਵਟ ਵਾਲੀ ਕੰਪਨੀ: ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕ HDFC ਬੈਂਕ ਦਾ ਮੁੱਲ 25,011 ਕਰੋੜ ਰੁਪਏ ਘੱਟ ਕੇ 12,22,392.26 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ, ICICI ਬੈਂਕ ਦਾ ਬਾਜ਼ਾਰ ਮੁੱਲ 12,781 ਕਰੋੜ ਰੁਪਏ ਦੀ ਗਿਰਾਵਟ ਨਾਲ 6,66,512.90 ਕਰੋੜ ਰੁਪਏ ਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁੱਲ 11,096.48 ਕਰੋੜ ਰੁਪਏ ਦੀ ਗਿਰਾਵਟ ਨਾਲ 4,86,812.08 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਮੁੱਲ 10,396.94 ਕਰੋੜ ਰੁਪਏ ਦੀ ਗਿਰਾਵਟ ਨਾਲ 5,87,902.98 ਕਰੋੜ ਰੁਪਏ ਅਤੇ ITC ਦਾ ਮੁੱਲ 7,726.3 ਕਰੋੜ ਰੁਪਏ ਦੀ ਗਿਰਾਵਟ ਨਾਲ 5,59,159.71 ਕਰੋੜ ਰੁਪਏ ਹੋ ਗਿਆ। ਇਸ ਤੋਂ ਇਲਾਵਾ ਬਜਾਜ ਫਾਈਨਾਂਸ ਅਤੇ ਇੰਫੋਸਿਸ ਦਾ ਮੁੱਲ ਵੀ ਘਟਿਆ ਹੈ।

ਮਾਰਕੀਟ ਮੁੱਲ ਵਿੱਚ ਵਾਧੇ ਵਾਲੀ ਕੰਪਨੀ: ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 25,607.85 ਕਰੋੜ ਰੁਪਏ ਵਧ ਕੇ 17,23,878.59 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਟੀਸੀਐਸ ਅਤੇ ਐਸ.ਬੀ.ਆਈ ਦਾ ਮੁੱਲ ਵੀ ਵਧਿਆ। ਰਿਲਾਇੰਸ ਇੰਡਸਟਰੀਜ਼ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਹੈ। ਇਸ ਤੋਂ ਬਾਅਦ ਟੀ.ਸੀ.ਐਸ, ਐਚ.ਡੀ.ਐਫ.ਸੀ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਆਈ.ਟੀ.ਸੀ, ਐਸ.ਬੀ.ਆਈ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨਾਂਸ ਦਾ ਨੰਬਰ ਆਉਂਦਾ ਹੈ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.