ETV Bharat / business

Jupiter Lifeline Hospitals IPO: ਜੁਪੀਟਰ ਲਾਈਫਲਾਈਨ ਦੇ ਸ਼ੇਅਰ 34 ਫੀਸਦੀ ਦੇ ਉਛਾਲ ਨਾਲ ਸੂਚੀਬੱਧ ਹੋਏ

author img

By ETV Bharat Punjabi Team

Published : Sep 18, 2023, 2:25 PM IST

Jupiter Lifeline Hospitals IPO: ਜੁਪੀਟਰ ਲਾਈਫਲਾਈਨ ਹਸਪਤਾਲ ਦੇ IPO ਨੂੰ ਆਪਣੀ ਕੀਮਤ ਨਾਲੋਂ 34 ਫੀਸਦੀ ਦੇ ਵਾਧੇ ਨਾਲ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੀਤਾ ਗਿਆ ਹੈ।

IPO, Jupiter Lifeline Hospitals Shares Listed, NSE BSE
IPO Jupiter Lifeline Hospitals Shares Listed on NSE Or BSE 34 Percent Jump Share Market

ਨਵੀਂ ਦਿੱਲੀ: ਜੁਪੀਟਰ ਲਾਈਫਲਾਈਨ ਹਸਪਤਾਲ ਲਿਮਟਿਡ (Jupiter Lifeline Hospitals IPO) ਦੇ ਸ਼ੇਅਰਾਂ ਨੇ ਸੋਮਵਾਰ ਨੂੰ ਮਾਰਕੀਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 735 ਰੁਪਏ ਦੀ ਕੀਮਤ ਦੇ ਮੁਕਾਬਲੇ ਲਗਭਗ 34 ਪ੍ਰਤੀਸ਼ਤ ਦੇ ਉਛਾਲ ਨਾਲ ਸੂਚੀਬੱਧ ਕੀਤਾ ਗਿਆ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਸ਼ੇਅਰ ਜਾਰੀ ਮੁੱਲ ਤੋਂ 30.61 ਫੀਸਦੀ ਵੱਧ ਕੇ 960 ਰੁਪਏ 'ਤੇ ਖੁੱਲ੍ਹੇ। ਬਾਅਦ 'ਚ ਇਹ 39.90 ਫੀਸਦੀ ਵਧ ਕੇ 1,028.30 ਰੁਪਏ 'ਤੇ ਪਹੁੰਚ ਗਿਆ।

  • Congratulations Jupiter Life Line Hospitals Limited on getting listed on NSE today. The company is engaged in multiple medical disciplines and offering tertiary and quaternary healthcare services across the Mumbai Metropolitan Area (MMR) and the western region of India. The… pic.twitter.com/nnv9ARl5Qq

    — NSE India (@NSEIndia) September 18, 2023 " class="align-text-top noRightClick twitterSection" data=" ">

ਕੰਪਨੀ ਦੀ ਸ਼ਾਨਦਾਰ ਲਿਸ਼ਟਿੰਗ: ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) 'ਤੇ, ਇਸ ਨੇ 32.38 ਪ੍ਰਤੀਸ਼ਤ ਦੇ ਵਾਧੇ ਨਾਲ 973 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਕੰਪਨੀ ਦਾ ਬਾਜ਼ਾਰ ਮੁੱਲ 6,714.62 ਕਰੋੜ ਰੁਪਏ ਰਿਹਾ। ਜੁਪੀਟਰ ਲਾਈਫਲਾਈਨ ਹਸਪਤਾਲ ਲਿਮਿਟੇਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਨੂੰ 63.72 ਗੁਣਾ ਸਬਸਕ੍ਰਾਈਬ ਕੀਤਾ ਗਿਆ ਸੀ। ਆਈਪੀਓ ਲਈ ਕੀਮਤ ਸੀਮਾ 695-735 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ IPO ਲਿਸਟ ਹੋਣ ਤੋਂ ਪਹਿਲਾਂ ਗ੍ਰੇ ਮਾਰਕੀਟ 'ਚ ਵੀ ਕਮਾਲ ਕਰ ਰਿਹਾ ਸੀ ਅਤੇ ਇਸ ਦੀ ਭਾਰੀ ਮੰਗ ਸੀ।

ਜੁਪੀਟਰ ਲਾਈਫਲਾਈਨ ਕੰਪਨੀ: ਜੁਪੀਟਰ ਲਾਈਫ ਜ਼ੀਰੋ ਤੋਂ ਸ਼ੁਰੂ ਹੋਈ ਅਤੇ ਅੱਜ ਦੇਸ਼ ਵਿੱਚ ਹੈਲਥ ਕੇਅਰ ਦੇ ਪ੍ਰਮੁੱਖ ਪ੍ਰੋਵਾਈਡਰਾ ਵਿੱਚੋਂ ਇੱਕ ਹੈ। ਕੰਪਨੀ ਕੋਲ ਮਾਰਚ 2023 ਤੱਕ ਤਿੰਨ ਹਸਪਤਾਲਾਂ ਵਿੱਚ 1194 ਬਿਸਤਰਿਆਂ ਦੀ ਸਮਰੱਥਾ ਸੀ, ਅੱਜ ਇਹ ਹੈਲਥ ਕੇਅਰ ਦੇ ਖੇਤਰ ਵਿੱਚ ਇੱਕ ਮੋਹਰੀ ਕੰਪਨੀ ਹੈ। ਉਨ੍ਹਾਂ ਦੀ ਟੀਮ ਵਿੱਚ ਮਾਹਿਰ ਡਾਕਟਰਾਂ ਅਤੇ ਸਰਜਨਾਂ ਸਮੇਤ ਕੁੱਲ 1246 ਹੁਨਰਮੰਦ ਡਾਕਟਰ ਸ਼ਾਮਲ ਹਨ। ਇਸ ਦੇ ਹਸਪਤਾਲ ਇੰਦੌਰ, ਪੁਣੇ ਅਤੇ ਠਾਣੇ ਵਿੱਚ ਸਥਿਤ ਹਨ। (ਵਾਧੂ ਜਾਣਕਾਰੀ ਇਨਪੁੱਟ ਏਜੰਸੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.