ETV Bharat / business

Government Yojana: ਇਸ ਯੋਜਨਾ ਵਿੱਚ ਲੜਕੀਆਂ ਨੂੰ ਮਿਲਦੇ ਹਨ 51,000 ਰੁਪਏ, ਜਾਣੋ ਕਿਵੇਂ ਕਰਨਾ ਹੈ ਅਪਲਾਈ

author img

By

Published : Jun 12, 2023, 1:28 PM IST

ਸਰਕਾਰ ਲੜਕੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਉਂਦੀ ਹੈ। ਜਿਨ੍ਹਾਂ ਵਿੱਚੋਂ ਇੱਕ ਹੈ ‘ਆਸ਼ੀਰਵਾਦ ਯੋਜਨਾ’। ਇਸ ਸਕੀਮ ਤਹਿਤ ਸਰਕਾਰ ਵੱਲੋਂ ਲੜਕੀਆਂ ਦੇ ਵਿਆਹ ਲਈ 51,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

Government Yojana
Government Yojana

ਨਵੀਂ ਦਿੱਲੀ: ਬੱਚੀਆਂ ਦੀ ਭਲਾਈ ਅਤੇ ਆਰਥਿਕ ਤੌਰ 'ਤੇ ਪਛੜੇ ਪਰਿਵਾਰਾਂ ਦੀ ਸਹਾਇਤਾ ਲਈ ਦੇਸ਼ ਭਰ ਵਿੱਚ ਕਈ ਸਰਕਾਰੀ ਪਹਿਲਕਦਮੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪਹਿਲਕਦਮੀਆਂ ਵਿੱਚ ਇੱਕ ਮਹੱਤਵਪੂਰਨ ਯੋਜਨਾ ਸ਼ਾਮਲ ਹੈ। ਜਿਸ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਸਹੂਲਤ ਲਈ 51,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਸਰਕਾਰ ਬਹੁਤ ਸਾਰੀਆਂ ਸਕੀਮਾਂ ਚਲਾਉਂਦੀ ਹੈ, ਖਾਸ ਕਰਕੇ ਲੱੜਕੀਆਂ ਦੀ ਭਲਾਈ ਲਈ।

ਲੜਕੀਆਂ ਦੇ ਵਿਆਹ ਲਈ 51000 ਰੁਪਏ: ਇਨ੍ਹਾਂ ਸਕੀਮਾਂ ਵਿੱਚੋਂ ਇੱਕ ‘ਆਸ਼ੀਰਵਾਦ ਯੋਜਨਾ’ ਹੈ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਪਹਿਲਾਂ ਇਸ ਸਕੀਮ ਦਾ ਨਾਂ ‘ਸ਼ਗੁਨ’ ਸੀ। ਇਸ ਸਕੀਮ ਤਹਿਤ ਸਰਕਾਰ ਵੱਲੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਦੇ ਵਿਆਹ ਲਈ 51,000 ਰੁਪਏ ਦੇ ਕੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੇ ਦਾਇਰੇ ਵਿੱਚ ਨਾ ਸਿਰਫ਼ ਪੰਜਾਬ ਦੇ ਵਸਨੀਕ, ਸਗੋਂ ਅਨੁਸੂਚਿਤ ਜਾਤੀਆਂ (SC), ਪੱਛੜੀਆਂ ਸ਼੍ਰੇਣੀਆਂ (BC) ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਦੇ ਪਰਿਵਾਰ ਵੀ ਸ਼ਾਮਲ ਹਨ। ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਸਹਿਯੋਗ ਨਾਲ ਰਾਜ ਸਰਕਾਰ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਲਈ ਸਰਗਰਮੀ ਨਾਲ ਲੱਗੀ ਹੋਈ ਹੈ।

ਇਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਸਕੀਮ ਦਾ ਲਾਭ: ਇਸ ਤੋਂ ਪਹਿਲਾਂ ਆਸ਼ੀਰਵਾਦ ਯੋਜਨਾ ਤਹਿਤ 21000 ਰੁਪਏ ਦਿੱਤੇ ਜਾਂਦੇ ਸੀ। ਜਿਸ ਨੂੰ ਜੁਲਾਈ 2021 ਵਿੱਚ ਵਧਾ ਕੇ 51,000 ਰੁਪਏ ਕਰ ਦਿੱਤਾ ਗਿਆ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਇਸ ਸਕੀਮ ਦਾ ਲਾਭ ਯਾਨੀ ਸਕੀਮ ਦੀ ਰਕਮ ਨਹੀਂ ਦਿੱਤੀ ਜਾ ਰਹੀ ਹੈ। ਪਰ ਇਸ ਸਕੀਮ ਤਹਿਤ ਰਾਸ਼ੀ ਜਲਦੀ ਜਾਰੀ ਹੋਣ ਦੀ ਉਮੀਦ ਹੈ। ਇਸ ਸਕੀਮ ਦਾ ਲਾਭ ਲੈਣ ਲਈ ਦਿਲਚਸਪੀ ਰੱਖਣ ਵਾਲੇ ਵਿਅਕਤੀ ਆਪਣੀ ਅਰਜ਼ੀ ਔਫਲਾਈਨ ਜਮ੍ਹਾਂ ਕਰਾਉਣ ਦਾ ਵਿਕਲਪ ਚੁਣ ਸਕਦੇ ਹਨ। ਉਹ ਰਾਜ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਤੇ ਫਾਰਮ ਨੂੰ ਡਾਊਨਲੋਡ ਕਰਕੇ ਅਜਿਹਾ ਕਰ ਸਕਦੇ ਹਨ। ਫਾਰਮ ਭਰਨ ਤੋਂ ਬਾਅਦ ਇਸਨੂੰ ਸਬੰਧਤ ਵਿਭਾਗ ਵਿੱਚ ਜਾ ਕੇ ਜਮ੍ਹਾਂ ਕਰਵਾਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.