ETV Bharat / business

ਭਾਰਤ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਸਕਦੀ ਹੈ Foxconn, ਸਾਲਾਨਾ 10 ਬਿਲੀਅਨ ਡਾਲਰ ਦਾ ਟਰਨਓਵਰ

author img

By

Published : Aug 16, 2023, 2:05 PM IST

ਭਾਰਤ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਸਕਦੀ ਹੈ Foxconn
ਭਾਰਤ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਸਕਦੀ ਹੈ Foxconn

ਤਾਈਵਾਨ ਦੀ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਫੌਕਸਕਾਨ ਭਾਰਤ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਦੀ ਯੋਜਨਾ ਬਣਾ ਰਹੀ ਹੈ, ਕਿਉਂਕਿ ਭਾਰਤ ਵਿੱਚ ਕੰਪਨੀ ਦਾ ਸਾਲਾਨਾ ਕਾਰੋਬਾਰ 10 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਚੁੱਕਾ ਹੈ। ਪੜ੍ਹੋ ਫਾਕਸਕਾਨ ਦੇ ਚੇਅਰਮੈਨ ਯੰਗ ਲਿਊ ਨੇ ਇਸ ਮਾਮਲੇ ਵਿੱਚ ਕੀ ਕਿਹਾ…

ਨਵੀਂ ਦਿੱਲੀ: ਤਾਈਵਾਨ ਦੀ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਫਾਕਸਕਾਨ ਭਾਰਤ 'ਚ ਚੰਗਾ ਮੁਨਾਫਾ ਕਮਾ ਰਹੀ ਹੈ। ਇਸ ਦੇ ਮੱਦੇਨਜ਼ਰ ਕੰਪਨੀ ਦਾ ਮੰਨਣਾ ਹੈ ਕਿ ਭਾਰਤ ਵਿੱਚ ਸੰਚਾਲਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਸਥਿਤੀ ਵਿੱਚ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।

ਭਾਰਤ 'ਚ 10 ਬਿਲੀਅਨ ਡਾਲਰ ਦਾ ਸਾਲਾਨਾ ਕਾਰੋਬਾਰ: ਹੋਨ ਹਾਈ ਟੈਕਨਾਲੋਜੀ ਗਰੁੱਪ (ਫਾਕਸਕਨ) ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਯੰਗ ਲਿਊ ਨੇ ਅਪ੍ਰੈਲ-ਜੂਨ ਤਿਮਾਹੀ ਦੇ ਨਤੀਜਿਆਂ 'ਤੇ ਚਰਚਾ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਫੌਕਸਕਾਨ ਦੀ ਭਾਰਤੀ ਇਕਾਈ ਨੇ 10 ਬਿਲੀਅਨ ਡਾਲਰ ਦਾ ਸਾਲਾਨਾ ਕਾਰੋਬਾਰ ਦਾ ਅੰਕੜਾ ਹਾਸਲ ਕੀਤਾ ਹੈ ਅਤੇ ਇੱਥੇ ਵਿਆਪਕ ਨਿਵੇਸ਼ ਦੀ ਗੁੰਜਾਇਸ਼ ਹੈ।

ਫਾਕਸਕਨ ਦੀ ਸਾਲਾਨਾ ਆਮਦਨ 200 ਬਿਲੀਅਨ ਡਾਲਰ: ਇਸ ਸਬੰਧੀ ਫੌਕਸਕਾਨ ਦੇ ਚੇਅਰਮੈਨ ਲਿਊ ਨੇ ਕਿਹਾ ਕਿ ਫਾਕਸਕਨ ਦੀ ਸਾਲਾਨਾ ਆਮਦਨ 200 ਬਿਲੀਅਨ ਡਾਲਰ ਰਹੀ ਹੈ। ਭਾਰਤੀ ਬਾਜ਼ਾਰ ਦੇ ਆਕਾਰ ਨੂੰ ਧਿਆਨ ਵਿਚ ਰੱਖਦੇ ਹੋਏ, ਜੇਕਰ ਅਸੀਂ ਉੱਥੇ ਆਪਣੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰ ਸਕਦੇ ਹਾਂ, ਤਾਂ ਅਰਬਾਂ ਡਾਲਰਾਂ ਦਾ ਨਿਵੇਸ਼ ਸਿਰਫ ਸ਼ੁਰੂਆਤ ਹੈ।

ਦੇਸ਼ ਵਿੱਚ ਇੱਕ ਕਿਸਮ ਦੀ ਸਕਾਰਾਤਮਕ ਊਰਜਾ ਮੌਜੂਦ: ਲਿਊ ਨੇ ਅੱਗੇ ਕਿਹਾ ਕਿ ਫੌਕਸਕਾਨ ਇਸ ਸਮੇਂ ਭਾਰਤ ਵਿੱਚ ਲਗਭਗ 9 ਕੈਂਪਸ ਚਲਾ ਰਹੀ ਹੈ। ਲਿਊ ਨੇ ਕਿਹਾ ਕਿ ਭਾਰਤ 'ਚ ਸਾਡੇ ਕਾਰੋਬਾਰ ਦਾ ਸਾਲਾਨਾ ਆਕਾਰ ਲਗਭਗ 10 ਅਰਬ ਡਾਲਰ ਹੈ। ਭਾਰਤ ਵਿੱਚ ਸਾਡੀਆਂ ਕਾਰੋਬਾਰੀ ਸੰਭਾਵਨਾਵਾਂ ਬਾਰੇ ਨਿਵੇਸ਼ਕਾਂ ਵੱਲੋਂ ਆ ਰਹੇ ਸਵਾਲਾਂ ਦਾ ਮਤਲਬ ਹੈ ਕਿ ਇਸ ਦੇਸ਼ ਵਿੱਚ ਇੱਕ ਕਿਸਮ ਦੀ ਸਕਾਰਾਤਮਕ ਊਰਜਾ ਮੌਜੂਦ ਹੈ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.