ETV Bharat / business

ਵਸਤਾਂ ਦੀਆਂ ਕੀਮਤਾਂ ਦੇ ਅੰਤ 99 ਜਾਂ 999 ਰੁ. ਲਾਉਣ ਦਾ ਜਾਣੋ ਸੀਕ੍ਰੇਟ

author img

By

Published : May 31, 2022, 7:17 PM IST

ਆਫਲਾਈਨ ਸ਼ਾਪਿੰਗ ਹੋਵੇ ਜਾਂ ਆਨਲਾਈਨ ਸ਼ਾਪਿੰਗ, ਅਕਸਰ ਵੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਵਸਤਾਂ ਦੀ ਕੀਮਤ 99 ਜਾਂ 999 ਯਾਨੀ ਕਿ 9, 99, 999 ਦੇ ਅੰਤ ਨਾਲ ਵਿਖਾਈ ਦਿੰਦਾ ਹੈ। ਆਖ਼ਰ ਕੀ ਹੈ ਇੱਸ ਪਿੱਛੇ ਸੀਕ੍ਰੇਟ ਜਾਂ ਕੋਈ ਵਪਾਰੀ ਮੁਨਾਫ਼ਾ ਕਮਾਉਣ ਦਾ ਤਰੀਕਾ, ਆਓ ਜਾਣਦੇ ਹਾਂ...

ਗਾਹਕਾਂ ਨੂੰ ਆਕ੍ਰਸ਼ਿਤ ਕਰਨ ਦਾ ਤਰੀਕਾ
ਗਾਹਕਾਂ ਨੂੰ ਆਕ੍ਰਸ਼ਿਤ ਕਰਨ ਦਾ ਤਰੀਕਾ

ਹੈਦਰਾਬਾਦ ਡੈਸਕ (ਰਾਜਵਿੰਦਰ ਕੌਰ) : ਆਫਲਾਈਨ ਸ਼ਾਪਿੰਗ ਹੋਵੇ ਜਾਂ ਆਨਲਾਈਨ ਸ਼ਾਪਿੰਗ, ਤੁਹਾਨੂੰ ਜ਼ਿਆਦਾਤਰ ਵਸਤਾਂ ਦੀ ਕੀਮਤ ਦੇ ਅੰਤ ਵਿੱਚ 9, 99 ਜਾਂ 999 ਵਿਖਾਈ ਦਿੰਦਾ ਹੈ। ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖ਼ਰ ਅਜਿਹਾ ਕਿਉਂ ਹੁੰਦਾ ਹੈ। ਦੱਸ ਦਈਏ ਕਿ ਇਸ ਨੂੰ ਲੈ ਕੇ ਕਈ ਵਿਗਿਆਨੀਆਂ ਨੇ ਸਰਚ ਵੀ ਕੀਤੀ ਹੈ। ਪਹਿਲਾਂ ਤਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ 99 ਦੇ ਫੇਰ ਨਾਲ ਗਾਹਕਾਂ ਉੱਤੇ ਕੀ ਅਸਰ ਪੈਂਦਾ ਹੈ ਅਤੇ ਵਪਾਰੀਆਂ ਜਾਂ ਆਨਲਾਈਨ ਸਟੋਰਜ਼ ਚਲਾਉਣ ਵਾਲੀਆਂ ਕੰਪਨੀਆਂ ਦੀ ਟਰਨ ਓਵਰ ਉੱਤੇ ਕਿੰਨਾਂ ਪ੍ਰਭਾਵ ਹੁੰਦਾ ਹੈ।

ਗਾਹਕਾਂ ਨੂੰ ਆਕ੍ਰਸ਼ਿਤ ਕਰਨ ਦਾ ਤਰੀਕਾ : ਮੰਨ ਲਓ, ਕਿਸੇ ਵਸਤੂ ਦੀ ਕੀਮਤ 500 ਰੁਪਏ ਹੈ, ਪਰ ਉਸ ਉੱਤੇ 499 ਰੁਪਏ ਲਿਖਿਆ ਹੁੰਦਾ ਹੈ। ਇਸ ਨਾਲ ਜਦੋਂ ਗਾਹਕ ਇਹ ਕੀਮਤ ਪੜ੍ਹਦਾ ਹੈ ਤਾਂ ਉਸ ਦੇ ਦਿਮਾਗ ਵਿੱਚ 400 ਹੀ ਰਹਿੰਦਾ ਹੈ, 99 ਵਾਲੇ ਹਿੱਸੇ ਉੱਤੇ ਗਾਹਕ ਵਾਧੂ ਧਿਆਨ ਨਹੀਂ ਦਿੰਦਾ। ਮਨੋਵਿਗਿਆਨਿਕ ਤੌਰ ਉੱਤੇ ਵਿਅਕਤੀ ਨੂੰ 500 ਰੁਪਏ ਦੇ ਮੁਕਾਬਲੇ 499 ਕਾਫ਼ੀ ਘੱਟ ਲੱਗਦੇ ਹਨ, ਜਦਕਿ ਸਿਰਫ਼ 1 ਰੁਪਇਆ ਘੱਟ ਹੁੰਦਾ ਹੈ।

Commodity prices end at Rs 99 or Rs 999. Learn to evaluate the secret
ਵਸਤਾਂ ਦੀਆਂ ਕੀਮਤਾਂ ਦੇ ਅੰਤ 99 ਜਾਂ 999 ਰੁ. ਲਾਉਣ ਦਾ ਜਾਣੋ ਸੀਕ੍ਰੇਟ

ਸ਼ਾਪਿੰਗ ਸਟੋਰਜ਼ ਵਲੋਂ ਸੇਲ ਵੇਲ੍ਹੇ ਵਸਤਾਂ ਦੀਆਂ ਕੀਮਤਾਂ .99 ਰੁਪਏ ਦੇ ਅੰਕਾਂ ਨਾਲ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਗਾਹਕ ਜੋ ਵਸਤਾਂ ਖ਼ਰੀਦਦੇ ਵੱਧ ਧਿਆਨ ਨਹੀਂ ਦਿੰਦੇ। ਉਹ ਸਮਝਦੇ ਹਨ ਕਿ ਉਹ ਘੱਟ ਕੀਮਤ ਉੱਤੇ ਵਸਤੂ ਖ਼ਰੀਦ ਹੈ।

ਦੁਕਾਨਦਾਰ ਨੂੰ ਫ਼ਾਇਦਾ : ਇਕ ਰਿਪੋਰਟ ਮੁਤਾਬਕ, 99 ਉੱਤੇ ਖ਼ਤਮ ਹੋਣ ਵਾਲੀਆਂ ਵਸਤਾਂ ਦੀ ਕੀਮਤ ਨਾਲ ਦੁਕਾਨਦਾਰਾਂ ਨੂੰ ਇਕ ਫਾਇਦਾ ਹੋਰ ਵੀ ਮਿਲਦਾ ਹੈ। ਉਦਾਹਰਨ ਵਜੋਂ, ਜੇਕਰ ਗਾਹਕ 599 ਰੁਪਏ ਦਾ ਸਾਮਾਨ ਖ਼ਰੀਦਦਾ ਹੈ, ਤਾਂ ਉਹ ਕੈਸ਼ ਭੁਗਤਾਨ ਕਰਦੇ 600 ਰੁਪਏ ਦਿੰਦਾ ਹੈ। ਜ਼ਿਆਦਾਤਰ ਦੁਕਾਨਦਾਰ ਨਾ ਤਾਂ 1ਰੁਪਇਆ ਵਾਪਸ ਕਰਦੇ ਹਨ ਅਤੇ ਨਾ ਹੀਂ ਗਾਹਕ ਪੈਸੇ ਵਾਪਸ ਮੰਗਦਾ ਹੈ। ਕੁਝ ਮਾਮਲਿਆਂ ਵਿੱਚ ਦੁਕਾਨਦਾਰ ਇਕ ਰੁਪਏ ਦੀ ਟਾਫੀ ਦੇ ਦਿੰਦਾ ਹੈ। ਇਸ ਤਰ੍ਹਾਂ ਦੁਕਾਨਦਾਰ ਜਾਂ ਤਾਂ ਇਕ ਰੁਪਏ ਬਚਾ ਲੈਂਦੇ ਹਨ ਜਾਂ ਹੋਰ ਵਸਤੂ ਵੇਚ ਦਿੰਦੇ ਹਨ। ਇਸ ਤਰ੍ਹਾਂ ਸੈਂਕੜਾਂ ਗਾਹਕਾਂ ਕੋਲੋਂ 1-1 ਰੁਪਏ ਬਚਾ ਕੇ ਦੁਕਾਨਦਾਰ ਨੂੰ ਕਾਫ਼ੀ ਫਾਇਦਾ ਹੁੰਦਾ ਹੈ।

ਇਹ ਵੀ ਪੜ੍ਹੋ : ਇੱਕ ਖੁਸ਼ਹਾਲ ਅਤੇ ਸ਼ਾਂਤੀਪੂਰਨ ਰਿਟਾਇਰਮੈਂਟ ਜੀਵਨ ਲਈ ਸੁਨਹਿਰੀ ਨਿਯਮ

ETV Bharat Logo

Copyright © 2024 Ushodaya Enterprises Pvt. Ltd., All Rights Reserved.