ETV Bharat / business

ਬਲੈਕਮੇਲਿੰਗ ਲੋਨ ਐਪਸ ਤੋਂ ਰਹੋ ਬੱਚ ਕੇ, ਕਰ ਸਕਦੀਆਂ ਹਨ ਤੁਹਾਨੂੰ ਕੰਗਾਲ

author img

By

Published : Sep 4, 2022, 5:27 PM IST

ਕਈ ਵਾਰ ਲੋਕਾਂ ਨੂੰ ਛੋਟੀ ਰਕਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਕਰਜ਼ੇ ਦੀ ਭਾਲ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿੱਚ ਕਈ ਵਾਰ ਉਹ ਬਲੈਕਮੇਲਿੰਗ ਲੋਨ ਐਪਸ ਦੇ ਜਾਲ ਵਿੱਚ ਫਸ ਜਾਂਦੇ ਹਨ। ਇਹ ਫਰਜ਼ੀ ਲੋਨ ਐਪਸ ਲੋਕਾਂ ਨੂੰ ਛੋਟੇ ਮੋਟੇ ਕਰਜ਼ੇ ਮੁਹੱਈਆ ਕਰਵਾਉਂਦੇ ਹਨ, ਪਰ ਇਸ ਬਹਾਨੇ ਉਹ ਲੋਕਾਂ ਦੇ ਮੋਬਾਈਲਾਂ ਤੋਂ ਨਿੱਜੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਸਮੇਂ ਸਿਰ ਰਾਸ਼ੀ ਨਾ ਦੇਣ ਉੱਤੇ ਤੁਹਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ।
BLACKMAILING LOAN APPS
ਬਲੈਕਮੇਲਿੰਗ ਲੋਨ ਐਪਸ ਤੋਂ ਰਹੇ ਬੱਚ ਕੇ, ਕਰ ਸਕਦੀਆਂ ਹਨ ਤੁਹਾਨੂੰ ਕੰਗਾਲ

ਹੈਦਰਾਬਾਦ: ਜਿੱਥੇ ਭਾਰਤ ਸਰਕਾਰ ਦੇਸ਼ ਵਿੱਚ ਨਕਦੀ ਰਹਿਤ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਵਿਦੇਸ਼ੀ ਫਰਾਡ ਕੰਪਨੀਆਂ ਲੋਕਾਂ ਨੂੰ ਧੋਖਾ ਦੇਣ ਲਈ ਦੇਸ਼ ਵਿੱਚ ਆਪਣੇ ਪੈਰ ਪਸਾਰ ਰਹੀਆਂ ਹਨ। ਭਾਰਤ ਵਿੱਚ ਲੰਬੇ ਸਮੇਂ ਤੋਂ ਬਲੈਕਮੇਲਰ ਲੋਨ ਐਪਸ (blackmailing loans apps) ਨੂੰ ਲੈ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਪਰ ਇਸ ਤੋਂ ਬਾਅਦ ਵੀ ਕਈ ਲੋਕ ਆਪਣੀਆਂ ਛੋਟੀਆਂ-ਮੋਟੀਆਂ ਲੋਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਧੋਖੇਬਾਜ਼ ਐਪਸ ਨੂੰ ਡਾਊਨਲੋਡ ਕਰਦੇ ਹਨ ਅਤੇ ਫਿਰ ਇਹ ਐਪਸ ਇਨ੍ਹਾਂ ਲੋਕਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ। ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਲੋਕਾਂ ਨੇ ਇਨ੍ਹਾਂ ਐਪਸ ਦੇ ਖ਼ਤਰੇ ਕਾਰਨ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।


ਇਹ ਐਪਸ ਛੋਟੇ ਲੋਨ ਦੀ ਪੇਸ਼ਕਸ਼ ਕਰਦੇ ਹਨ: ਗੂਗਲ ਪਲੇ ਸਟੋਰ 'ਤੇ ਕਈ ਫਰਾਡ ਲੋਨ ਐਪਸ ਹਨ, ਜੋ ਲੋਕਾਂ ਨੂੰ 5,000 ਰੁਪਏ ਤੋਂ ਲੈ ਕੇ 25,000 ਰੁਪਏ ਤੱਕ ਦੇ ਛੋਟੇ ਲੋਨ ਦੀ ਪੇਸ਼ਕਸ਼ ਕਰਦੀਆਂ ਹਨ। ਹਾਲਾਂਕਿ ਗੂਗਲ ਨੇ ਕੁਝ ਸਮਾਂ ਪਹਿਲਾਂ ਭਾਰਤ 'ਚ ਕਰੀਬ 2,000 ਫਰਜ਼ੀ ਲੋਨ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਵੇਂ ਹੀ ਲੋਕ ਆਪਣੀਆਂ ਛੋਟੀਆਂ-ਛੋਟੀਆਂ ਲੋਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਦੇ ਹਨ, ਉਥੋਂ ਹੀ ਉਨ੍ਹਾਂ ਦੀ ਖੇਡ ਸ਼ੁਰੂ ਹੋ ਜਾਂਦੀ ਹੈ।


ਫੋਨ ਤੋਂ ਸਾਰਾ ਡਾਟਾ ਚੋਰੀ: ਜਦੋਂ ਕੋਈ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਦਾ ਹੈ ਤਾਂ ਇਹ ਐਪਸ ਯੂਜ਼ਰਸ ਤੋਂ ਕੁਝ ਚੀਜ਼ਾਂ ਦੀ ਇਜਾਜ਼ਤ ਮੰਗਦੇ ਹਨ। ਉਪਭੋਗਤਾ ਦੀ ਜਾਣਕਾਰੀ ਨਾ ਹੋਣ ਕਾਰਨ ਉਸ ਐਪ ਨੂੰ ਸਾਰੀਆਂ ਇਜਾਜ਼ਤਾਂ ਪ੍ਰਦਾਨ ਕਰਦਾ ਹੈ। ਜਿਸ ਰਾਹੀਂ ਇਹ ਐਪਸ ਯੂਜ਼ਰ ਦੀ ਗੈਲਰੀ, ਕਾਂਟੈਕਟ ਅਤੇ ਹੋਰ ਚੀਜ਼ਾਂ ਦਾ ਸਾਰਾ ਡਾਟਾ ਪ੍ਰਾਪਤ ਕਰਦੇ ਹਨ। ਇਸ ਤੋਂ ਬਾਅਦ ਜੇਕਰ ਯੂਜ਼ਰ ਇਨ੍ਹਾਂ ਐਪਸ ਤੋਂ ਲੋਨ ਲੈਂਦਾ ਹੈ ਅਤੇ ਉਸ ਨੂੰ ਸਮੇਂ 'ਤੇ ਵਾਪਸ ਨਹੀਂ ਕਰ ਪਾਉਂਦਾ ਤਾਂ ਇਨ੍ਹਾਂ ਫਰਜ਼ੀ ਐਪਸ ਦੀ ਗੰਦੀ ਖੇਡ ਸ਼ੁਰੂ ਹੋ ਜਾਂਦੀ ਹੈ।



ਲੋਨ ਨਾ ਮੋੜਨ 'ਤੇ ਬਲੈਕਮੇਲ: ਜਦੋਂ ਕੋਈ ਮੋਬਾਈਲ ਉਪਭੋਗਤਾ ਇਨ੍ਹਾਂ ਐਪਸ ਤੋਂ ਲੋਨ ਲੈਂਦਾ ਹੈ ਅਤੇ ਸਮੇਂ 'ਤੇ ਭੁਗਤਾਨ ਨਹੀਂ ਕਰਦਾ ਤਾਂ ਇਹ ਐਪਸ ਉਸ ਉਪਭੋਗਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕੋਲ ਉਪਭੋਗਤਾ ਦੇ ਫੋਨ ਦੀ ਗੈਲਰੀ ਅਤੇ ਸੰਪਰਕ ਜਾਣਕਾਰੀ ਹੈ, ਜਿਸ ਦੀ ਉਹ ਦੁਰਵਰਤੋਂ ਕਰਦੇ ਹਨ। ਨਵੰਬਰ 2020 ਵਿੱਚ ਹੈਦਰਾਬਾਦ ਵਿੱਚ ਇਸ ਧੋਖਾਧੜੀ ਦੇ ਸਬੰਧ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ 46 ਔਰਤ ਨੇ ਤਤਕਾਲ ਲੋਨ ਐਪ ਰੁਪੀ ਸਪੇਸ ਤੋਂ 5,000 ਰੁਪਏ ਦਾ ਕਰਜ਼ਾ ਲਿਆ ਸੀ। ਪਰ ਇੱਕ ਦਿਨ ਦੀ ਦੇਰੀ ਤੋਂ ਬਾਅਦ ਔਰਤ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਔਰਤ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਭੇਜੀਆਂ ਗਈਆਂ ਅਤੇ ਉਸ ਤੋਂ 60,000 ਰੁਪਏ ਦੀ ਮੰਗ ਕੀਤੀ ਗਈ।



ਦੇਸ਼ ਭਰ 'ਚ ਫੈਲੀ ਬਲੈਕਮੇਲਰ ਲੋਨ ਐਪ: ਹੈਦਰਾਬਾਦ 'ਚ ਇਸ ਔਰਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਦਸੰਬਰ 2020 'ਚ ਇਹ ਜਾਣਕਾਰੀ ਸਾਹਮਣੇ ਆਈ ਕਿ ਇਨ੍ਹਾਂ ਬਲੈਕਮੇਲਰ ਲੋਨ ਐਪ ਦੇ 2 ਕਾਲ ਸੈਂਟਰਾਂ 'ਤੇ ਆਈ ਹੈ। ਗੁਰੂਗ੍ਰਾਮ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਹੈ, ਜਿੱਥੇ ਉਦੋਂ ਤੋਂ 12 ਅਜਿਹੇ ਲੋਨ ਐਪਸ ਸੰਚਾਲਿਤ ਕੀਤੇ ਜਾ ਰਹੇ ਸਨ ਅਤੇ ਲਗਭਗ 700 ਕਰਮਚਾਰੀ ਇੱਥੇ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਪੁਲਿਸ ਨੇ ਬੈਂਗਲੁਰੂ ਵਿੱਚ ਛਾਪਾ ਮਾਰ ਕੇ 42 ਲੋਨ ਐਪਸ ਦੇ 2 ਕਾਲ ਸੈਂਟਰ ਬੰਦ ਕਰ ਦਿੱਤੇ।


ਰਿਜ਼ਰਵ ਬੈਂਕ ਨੇ ਇਹ ਅੰਕੜੇ ਵੀ ਜਾਰੀ ਕੀਤੇ ਸਨ: ਨਵੰਬਰ 2021 ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਜਨਵਰੀ 2020 ਤੋਂ ਮਾਰਚ 2021 ਦਰਮਿਆਨ ਦੇਸ਼ ਵਿੱਚ ਆਨਲਾਈਨ ਲੋਨ ਐਪਸ ਧੋਖਾਧੜੀ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਸੀ। ਆਰਬੀਆਈ ਮੁਤਾਬਕ ਇਸ ਸਮੇਂ ਦੌਰਾਨ ਇਨ੍ਹਾਂ ਮਾਮਲਿਆਂ ਬਾਰੇ 2,562 ਐਫਆਈਆਰ ਦਰਜ ਕੀਤੀਆਂ ਗਈਆਂ। ਇਸ ਦੇ ਨਾਲ ਹੀ ਆਨਲਾਈਨ ਲੋਨ ਐਪ ਦੇ ਪੀੜਤਾਂ ਦੀ ਮਦਦ ਕਰਨ ਵਾਲੀ ਇੱਕ ਐਨਜੀਓ ਸੇਵ ਦਮ ਇੰਡੀਆ ਨੇ ਵੀ ਇਸ ਸਬੰਧੀ ਡਾਟਾ ਜਾਰੀ ਕੀਤਾ ਸੀ।



ਸੰਸਥਾ ਦੇ ਚੇਅਰਮੈਨ ਪ੍ਰਵੀਨ ਕਲਾਈਸੇਲਵਨ ਦੇ ਅਨੁਸਾਰ ਜਨਵਰੀ 2022 ਤੋਂ ਅਗਸਤ 2022 ਦਰਮਿਆਨ ਸਾਢੇ ਸੱਤ ਮਹੀਨਿਆਂ ਵਿੱਚ ਕੁੱਲ 47,195 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। 2021 ਤੱਕ ਲਗਭਗ 81 ਐਪ ਸਟੋਰਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਇਹ ਪਾਇਆ ਗਿਆ ਕਿ ਦੇਸ਼ ਵਿੱਚ 1,100 ਤੋਂ ਵੱਧ ਡਿਜੀਟਲ ਲੋਨ ਐਪਸ ਸਨ। RBI ਨੇ ਕਰੀਬ 600 ਐਪਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ, ਜਿਸ ਤੋਂ ਬਾਅਦ RBI ਦੇ ਨਿਰਦੇਸ਼ਾਂ 'ਤੇ ਇਨ੍ਹਾਂ ਐਪਸ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ।

ਇਹ ਵੀ ਪੜ੍ਹੋ: 2029 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ਉਤੇ ਭਾਰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.