ETV Bharat / business

ਲਗਾਤਾਰ ਚੌਥੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਕੱਚੇ ਤੇਲ ਦੇ ਭਾਅ ਵਿੱਚ ਤੇਜ਼ੀ ਜਾਰੀ

author img

By

Published : Nov 23, 2020, 3:20 PM IST

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵੀ ਲਗਾਤਾਰ ਤੀਜੇ ਸੈਸ਼ਨ ਵਿੱਚ ਵਧ ਰਹੀ ਹੈ। ਇਸ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ, ਜਿਸ ਕਾਰਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲੰਬੇ ਸਮੇਂ ਤੋਂ ਬਾਅਦ ਵਾਧਾ ਦੇਖਿਆ ਜਾ ਰਿਹਾ ਹੈ।

ਤਸਵੀਰ
ਤਸਵੀਰ

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਲਗਾਤਾਰ ਵਧੀਆਂ। ਪੈਟਰੋਲ ਦੀ ਕੀਮਤ ਵਿੱਚ ਫਿਰ ਤੋਂ ਛੇ ਤੋਂ ਸੱਤ ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 17 ਪੈਸੇ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਦੂਜੇ ਪਾਸੇ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵੀ ਲਗਾਤਾਰ ਤੀਜੇ ਸੈਸ਼ਨ 'ਚ ਤੇਜ਼ੀ ਨਾਲ ਵਧ ਰਹੀ ਹੈ। ਇਸ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ, ਜਿਸ ਕਾਰਨ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲੰਬੇ ਸਮੇਂ ਬਾਅਦ ਵਾਧਾ ਦੇਖਿਆ ਜਾ ਰਿਹਾ ਹੈ।

ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ ਸੱਤ ਪੈਸੇ ਜਦਕਿ ਚੇਨਈ 'ਚ ਛੇ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ ਦਿੱਲੀ ਅਤੇ ਕੋਲਕਾਤਾ 'ਚ 18 ਪੈਸੇ, ਮੁੰਬਈ 'ਚ 19 ਅਤੇ ਚੇਨਈ 'ਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 47 ਪੈਸੇ ਮਹਿੰਗਾ ਹੋ ਗਿਆ ਹੈ, ਜਦੋਂਕਿ ਡੀਜ਼ਲ 79 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 81.53 ਰੁਪਏ, 83.10 , 88.23 ਅਤੇ 84.59 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।

ਇਸ ਦੇ ਨਾਲ ਹੀ ਚਾਰਾਂ ਮਹਾਂਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 71.25 ਰੁਪਏ, 74.82 ਰੁਪਏ, 77.73 ਰੁਪਏ ਅਤੇ 76.72 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।

ਅੰਤਰਰਾਸ਼ਟਰੀ ਫਿਊਚਰਜ਼ ਮਾਰਕੀਟ ਇੰਟਰ ਕੰਟੀਨੈਂਟਲ ਐਕਸਚੇਂਜ (ਆਈਸੀਈ) 'ਤੇ ਬ੍ਰੈਂਟ ਕਰੂਡ ਦਾ ਜਨਵਰੀ ਡਿਲੀਵਰੀ ਫਿਊਚਰਜ਼ ਸਮਝੌਤਾ ਸੋਮਵਾਰ ਨੂੰ ਪਿਛਲੇ ਸੈਸ਼ਨ ਦੇ ਮੁਕਾਬਲੇ 0.47 ਪ੍ਰਤੀਸ਼ਤ ਦੀ ਤੇਜ਼ੀ ਨਾਲ 45.28 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਇਸ ਮਹੀਨੇ ਦੇ ਹੇਠਲੇ ਪੱਧਰ ਤੋਂ ਲਗਭਗ 10 ਡਾਲਰ ਪ੍ਰਤੀ ਬੈਰਲ ਵੱਧ ਗਿਆ ਹੈ। 2 ਨਵੰਬਰ ਨੂੰ, ਬੇਂਟਰਾ ਕ੍ਰੂਡ ਦੀ ਕੀਮਤ 35.74 ਡਾਲਰ ਪ੍ਰਤੀ ਬੈਰਲ ਤੱਕ ਟੂਟਿਆ ਸੀ।

ਨਿਊ ਯਾਰਕ ਮਰਕੈਂਟੀਲ ਐਕਸਚੇਂਜ (ਨਿਮੈਕਸ) 'ਚ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਜਨਵਰੀ ਡਿਲੀਵਰੀ ਫਿਊਚਰਜ਼ ਕੰਟਰੈਕਟ 'ਤੇ ਪਿਛਲੇ ਸੈਸ਼ਨ ਦੇ ਮੁਕਾਬਲੇ 0.24 ਪ੍ਰਤੀਸ਼ਤ ਦੇ ਵਾਧੇ ਨਾਲ, ਪ੍ਰਤੀ ਬੈਰਲ 42.52 'ਤੇ ਕਾਰੋਬਾਰ ਕਰ ਰਿਹਾ ਸੀ। 2 ਨਵੰਬਰ ਨੂੰ ਡਬਲਯੂਟੀਆਈ ਦੀ ਕੀਮਤ 33.64 ਡਾਲਰ ਪ੍ਰਤੀ ਬੈਰਲ ਤੱਕ ਟੂਟਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.