ETV Bharat / business

ਸ਼ੁਰੂਆਤੀ ਕਾਰੋਬਾਰ ਵਿੱਚ Sensex 264 ਅੰਕ ਉੱਤੇ ਚੜ੍ਹਿਆ, Nifty 17,300 ਤੋਂ ਪਾਰ

author img

By

Published : Mar 21, 2022, 1:57 PM IST

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 264.02 ਅੰਕ ਵਧ ਕੇ 58,127.95 'ਤੇ ਅਤੇ ਨਿਫਟੀ 66.3 ਅੰਕ ਵਧ ਕੇ 17,353.35 'ਤੇ ਖੁੱਲ੍ਹਿਆ।

Sensex jumps 264 points in early trade, Nifty above 17,300
Sensex jumps 264 points in early trade, Nifty above 17,300

ਮੁੰਬਈ: ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਅਤੇ ਮਾਰੂਤੀ, ਇਨਫੋਸਿਸ ਅਤੇ ਟੀ.ਸੀ.ਐੱਸ. ਵਰਗੇ ਵੱਡੇ ਸ਼ੇਅਰਾਂ 'ਚ ਤੇਜ਼ੀ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 264 ਅੰਕ ਚੜ੍ਹ ਗਿਆ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 264.02 ਅੰਕ ਜਾਂ 0.45 ਫ਼ੀਸਦੀ ਵੱਧ ਕੇ 58,127.95 'ਤੇ ਰਿਹਾ। ਇਸੇ ਤਰ੍ਹਾਂ, ਐਨਐਸਈ ਨਿਫਟੀ 66.3 ਅੰਕ ਜਾਂ 0.38 ਫ਼ੀਸਦੀ ਦੇ ਵਾਧੇ ਨਾਲ 17,353.35 'ਤੇ ਪਹੁੰਚ ਗਿਆ।

ਮਾਰੂਤੀ ਸੁਜ਼ੂਕੀ ਇੰਡੀਆ, ਵਿਪਰੋ, ਟੇਕ ਮਹਿੰਦਰਾ, ਟਾਟਾ ਸਟੀਲ, ਇਨਫੋਸਿਸ, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਐਚਸੀਐਲ ਟੈਕਨਾਲੋਜੀਜ਼ ਲਿਮਟਿਡ ਸੈਂਸੈਕਸ ਵਿੱਚ ਲਾਭ ਲੈਣ ਵਾਲਿਆਂ ਵਿੱਚ ਸਨ, ਦੂਜੇ ਪਾਸੇ ਏਸ਼ੀਅਨ ਪੇਂਟਸ, ਕੋਟਕ ਮਹਿੰਦਰਾ ਬੈਂਕ, ਪਾਵਰ ਗਰਿੱਡ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਸਨ।

ਪਿਛਲੇ ਸੈਸ਼ਨ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,047.28 ਅੰਕ ਜਾਂ 1.84 ਫੀਸਦੀ ਦੀ ਛਾਲ ਮਾਰ ਕੇ 57,863.93 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 311.70 ਅੰਕ ਭਾਵ 1.84 ਫੀਸਦੀ ਵਧ ਕੇ 17,287.05 'ਤੇ ਬੰਦ ਹੋਇਆ।

ਹੋਲੀ ਦੇ ਤਿਉਹਾਰ ਕਾਰਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਿਹਾ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 2.71 ਫੀਸਦੀ ਵਧ ਕੇ 110.8 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ਸ਼ੁੱਧ ਆਧਾਰ 'ਤੇ 2,800.14 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ।

ਇਹ ਵੀ ਪੜ੍ਹੋ: Tata Altroz ​​ਆਟੋਮੈਟਿਕ ਕਾਰ ਅੱਜ ਹੋਵੇਗੀ ਲਾਂਚ, ਜਾਣੋ ਵਿਸ਼ੇਸ਼ਤਾ ...

ETV Bharat Logo

Copyright © 2024 Ushodaya Enterprises Pvt. Ltd., All Rights Reserved.